ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 73 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਆਏ ਪਾਜ਼ੀਟਿਵ ਮਾਮਲਿਆਂ ਵਿੱਚੋਂ 12 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 6 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 14 ਕੇਸ ਗਿੱਦੜਬਾਹਾ, 1 ਕੇਸ ਪਿੰਡ ਲੱਖੇਵਾਲੀ, 2 ਕੇਸ ਪਿੰਡ ਰੁਪਾਣਾ, 1 ਕੇਸ ਪਿੰਡ ਮਹਾਂਬੱਧਰ, 1 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਵੜਿੰਗ, 1 ਕੇਸ ਪਿੰਡ ਸੰਮੇਵਾਲੀ, 1 ਕੇਸ ਪਿੰਡ ਗੋਨਿਆਣਾ, 1 ਕੇਸ ਪਿੰਡ ਫੱਕਰਸਰ, 2 ਕੇਸ ਪਿੰਡ ਮੱਲਵਾਲਾ, 1 ਕੇਸ ਪਿੰਡ ਅਬੁਲ ਖ਼ੁਰਾਣਾ, 1 ਕੇਸ ਪਿੰਡ ਲੁਬਾਣਿਆਂਵਾਲੀ, 4 ਕੇਸ ਪਿੰਡ ਬਾਦਲ, 1 ਕੇਸ ਪਿੰਡ ਖਿਉਵਾਲੀ, 4 ਕੇਸ ਪਿੰਡ ਭੀਟੀਵਾਲਾ, 1 ਕੇਸ ਲੰਬੀ, 1 ਕੇਸ ਪਿੰਡ ਚੰਨੂ, 1 ਕੇਸ ਪਿੰਡ ਉਦੇਕਰਨ, 1 ਕੇਸ ਪਿੰਡ ਮੰਡੀ ਕਿੱਲਿਆਂਵਾਲੀ, 1 ਕੇਸ ਪਿੰਡ ਤਰਮਾਲਾ, 1 ਕੇਸ ਪਿੰਡ ਬੁਰਜ਼ ਸਿੱਧਵਾਂ, 1 ਕੇਸ ਪਿੰਡ ਕੋਟਭਾਈ ਤੇ 1 ਕੇਸ ਪਿੰਡ ਭਲਾਈਆਣਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਪੀੜ੍ਹਤ ਚੱਲ ਰਹੇ ਇੱਕ ਮਰੀਜ਼ ਦੀ ਅੱਜ ਕੋਰੋਨਾ ਮਹਾਂਮਾਰੀ ਕਰਕੇ ਮੌਤ ਵੀ ਹੋ ਗਈ ਹੈ। ਇਸ ਤੋਂ ਇਲਾਵਾ ਅੱਜ 19 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 1616 ਹੋ ਗਈ ਹੈ, ਜਿੰਨ੍ਹਾਂ ਵਿੱਚੋਂ 995 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 600 ਕੇਸ ਐਕਟਿਵ ਚੱਲ ਰਹੇ ਹਨ।