← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ, 12 ਸਤੰਬਰ 2020 - ਕਾਦੀਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਅੱਜ 13 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਵੇਂ ਜਿਵੇਂ ਕੋਵਿਡ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ਡਾਕਟਰ ਰਣਜੀਤ ਸਿੰਘ ਐਸ ਐਮ ਓ ਸੀ ਐਚ ਸੀ ਭਾਮ ਨੇ ਦੱਸਿਆ ਕਿ ਕਾਦੀਆਂ 'ਚ ਮਰੀਜ਼ਾ ਦੇ ਸੈਂਪਲ ਲੈਣ ਦਾ ਸਿਲਸਿਲਾ ਜਾਰੀ ਰਹੇਗਾ। ਕਾਦੀਆਂ ਦੇ ਐਸ ਐਮ ਉ ਰਣਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਮਰੀਜ਼ਾਂ ਦੇ ਵਾਧੇ ਨੂੰ ਮੁੱਖ ਰਖਦੇ ਹੋਏ ਬਿਨਾਂ ਕਿਸੇ ਕਾਰਨ ਲੋਕੀ ਬਾਜ਼ਾਰਾਂ ਚ ਨਾ ਜਾਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਦੀ ਰੋਕਥਾਮ ਲਈ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਸ 'ਤੇ ਅਮਲ ਕੀਤਾ ਜਾਵੇ।
Total Responses : 265