ਫਿਰੋਜ਼ਪੁਰ, 15 ਸਤੰਬਰ 2020 - ਫਿਰੋਜ਼ਪੁਰ ਵਿਚ ਕੋਰੋਨਾ ਨਾਲ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਜਾਣਕਾਰੀ ਮੁਤਾਬਿਕ ਅੱਜ ਦੁਪਹਿਰ ਤੱਕ ਕੋਰੋਨਾ ਵਾਇਰਸ ਨਾਲ 4 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਿਨ੍ਹਾਂ ਵਿਚ ਬਸੰਤ ਵਿਹਾਰ ਫਿਰੋਜ਼ਪੁਰ ਸ਼ਹਿਰ ਦੇ, ਇਕ ਕਰੀਬ 30 ਸਾਲਾ ਨੌਜਵਾਨਾ, ਮੁਹੱਲਾ ਡੋਲੀਆਂ ਵਾਲਾ ਦਾ ਇਕ ਕਰੀਬ 50 ਸਾਲਾ ਵਿਅਕਤੀ ਅਤੇ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ ਦੀ ਕਰੀਬ 69 ਸਾਲ ਦੀ ਬੀਬੀ, ਮਹਿੰਦਰ ਸਿੰਘ ਸ਼ਾਮਲ ਹਨ। ਫਿਰੋਜ਼ਪੁਰ ਸ਼ਹਿਰ ਦੇ ਕਾਨੂੰਨਗੋ ਸੰਤੋਖ ਸਿੰਘ ਨੇ ਦੱਸਿਆ ਕਿ 2 ਮ੍ਰਿਤਕਾਂ ਦਾ ਧਾਰਮਿਕ ਰੀਤੀ ਰਿਵਾਜਾਂ ਦੇ ਮੁਤਾਬਿਕ ਫਿਰੋਜਪੁਰ ਦੇ ਪ੍ਰਸ਼ਾਸਨਿਕ ਅਤੇ ਸਿਹਤ ਕਾਮਿਆਂ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਜਦਕਿ ਤੀਜੇ ਮ੍ਰਿਤਕ ਦੀ ਲਾਸ਼ ਲਿਆਂਦੀ ਜਾ ਰਹੀ ਹੈ।