← ਪਿਛੇ ਪਰਤੋ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2020 - ਬਠਿੰਡਾ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਬੀਤੇ 24 ਘੰਟਿਆਂ ’ਚ ਲਏ ਕੋਰੋਨਾ ਸੈਂਪਲਾਂ ਵਿੱਚੋਂ 975 ਜਣਿਆਂ ਦੀ ਰਿਪੋਰਟ ਨੈਗਟਿਵ ਆਉਣ ਦਾ ਪਤਾ ਲੱਗਿਆ ਹੈ ਕਿ 148 ਜਣੇ ਪਾਜ਼ੀਟਿਵ ਪਾਏ ਗਏ ਇਸ ਤੋਂ ਇਲਵਾ ਕੋਰੋਨਾ ਤੋਂ ਪੀੜਤ ਹਸਪਤਾਲਾਂ ’ਚ ਦਾਖਲ 127 ਜਣੇ ਠੀਕ ਹੋ ਗਏ ਹਨ ਸਿਹਤ ਵਿਭਾਗ ਅਨੁਸਾਰ ਇਸ ਸਮੇਂ ਜ਼ਿਲ੍ਹੇ ’ਚ 1065 ਕੇਸ ਐਕਟਿਵ ਹਨ ਅਤੇ 614 ਕੇਸ ਹੋਰ ਜ਼ਿਲ੍ਹਿਆਂ ’ਚ ਸ਼ਿਫਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 50105 ਕੋਰੋਨਾ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਕੁੱਲ 4778 ਪਾਜ਼ੀਟਿਵ ਕੇਸ ਆਏ ਹਨ ਇਨ੍ਹਾਂ ਵਿੱਚੋਂ 3016 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਅੱਜ 18 ਸਤੰਬਰ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਬੇਸਕ ਕੋਰੋਨਾ ਪਾਜ਼ੀਟਿਵ ਕੇਸ ਆ ਗਏ ਹਨ ਪਰ ਮੌਤਾਂ ਤੋਂ ਸੁੱਖ ਸਾਂਤੀ ਰਹੀ ਹੈ ਜੋ ਖੁਸ਼ੀ ਦੀ ਗੱਲ ਹੈ ਅਤੇ ਉਨਾਂ ਦੀ ਇਹੋ ਅਰਦਾਸ ਹੈ ਕਿ ਅੱਗੇ ਤੋਂ ਵੀ ਸੁਖ ਸਾਂਤੀ ਰਹੇ।
Total Responses : 265