- ਡਾ. ਹਰਨਾਮ ਸਿੰਘ ਲੇਖੀ ਮੈਡੀਕਲ ਸੁਪਰਡੰਟ ਲਾਏ ਗਏ
ਚੰਡੀਗੜ੍ਹ, 19 ਸਤੰਬਰ 2020 - ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿਖੇ ਕੰਮ-ਕਾਜ ਵਿੱਚ ਹੋਰ ਤੇਜ਼ੀ ਲਿਆਉਣ ਦੇ ਮਕਸਦ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਨਾਟਮੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਰਾਜਨ ਸਿੰਗਲਾ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਜਦਕਿ ਮੈਡੀਸਨ ਵਿਭਾਗ ਦੇ ਪ੍ਰੋ. ਰਮਿੰਦਰ ਪਾਲ ਸਿੰਘ ਸਿਬੀਆ ਨੂੰ ਵਾਈਸ ਪ੍ਰਿੰਸੀਪਲ ਅਤੇ ਡਾ.ਹਰਨਾਮ ਸਿੰਘ ਲੇਖੀ ਨੂੰ ਮੈਡੀਕਲ ਸੁਪਰਡੰਟ ਨਿਯੁਕਤ ਕੀਤਾ ਗਿਆ ਹੈ।
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿੱਚ ਕੀਤੀ ਗਈ ਇਸ ਤਬਦੀਲੀ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਦੱਸਿਆ ਕਿ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਮ ਨੂੰ ਹੋਰ ਚੁਸਤ-ਦਰੁੱਸਤ ਕਰਨ ਦੇ ਮੰਤਵ ਨਾਲ ਇਹ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ ਪਟਿਆਲਾ ਮੈਡੀਕਲ ਕਾਲਜ ਦਾ ਉਨਾਂ ਨੇ ਦੋਰਾ ਬੀਤੇ ਦਿਨੀਂ ਕੀਤਾ ਸੀ ਅਤੇ ਇਸ ਕਾਲਜ ਦੇ ਪ੍ਰਬੰਧ ਨੂੰ ਹੋਰ ਚੁਸਤ ਦਰੁਸਤ ਕਰਨ ਦੀ ਲੋੜ ਮਹਿਸੂਸ ਹੋਈ ਸੀ ਜਿਸ ਕਾਰਨ ਇਹ ਬਦਲਾਅ ਕੀਤਾ ਗਿਆ ਹੈ।