ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਵਿਚ ਅੱਜ 112 ਮਰੀਜ਼ਾਂ ਨੇ ਕੋਵਿਡ ਨੂੰ ਦਿੱਤੀ ਮਾਤ
ਐਸ.ਏ.ਐਸ.ਨਗਰ, 20 ਸਤੰਬਰ 2020 - ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 112 ਮਰੀਜ਼ ਠੀਕ ਹੋਏ ਹਨ ਅਤੇ 134 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਮੋਹਾਲੀ ਸ਼ਹਿਰੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 49 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 24 ਕੇਸ,ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 20 ਕੇਸ, ਢਕੋਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 23 ਕੇਸ,ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 5 ਕੇਸ, ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 5 ਕੇਸ,ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 2 ਕੇਸ,ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 5 ਕੇਸ, ਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹਨ ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ 4 ਮਰੀਜ਼ਾਂ ਦੀ ਮੌਤ ਗਈ ਹੈ ਜਿਨ੍ਹਾਂ ਵਿੱਚ ਪਿੰਡ ਬੇੜਾ ਤੋਂ 40 ਸਾਲਾ ਪੁਰਸ਼ ਅਤੇ ਬਲੌਂਗੀ ਤੋਂ 65 ਸਾਲਾ ਪੁਰਸ਼ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਖੇ, ਰਾਮਪੁਰ ਸੈਣੀਆਂ ਤੋਂ 75 ਸਾਲਾ ਪੁਰਸ਼ ਦੀ ਅਮਰ ਹਸਪਤਾਲ ਮੋਹਾਲੀ ਵਿਖੇ ਢਕੌਲੀ ਤੋਂ 46 ਸਾਲਾ ਮਹਿਲਾ ਦੀ ਆਲਕਮਿਸਟ ਹਸਪਤਾਲ ਪੰਚਕੂਲਾ ਵਿਖੇ ਮੌਤ ਹੋ ਗਈ ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ਼ ਕੀਤੇ ਗਏ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 8362 ਹੋ ਗਈ ਹੈ I ਜਿਨ੍ਹਾਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 2635 ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ 5566 ਹੈ। ਜਦ ਕਿ ਹੁਣ ਤੱਕ ਕੁਲ 161 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।