← ਪਿਛੇ ਪਰਤੋ
ਅੰਮ੍ਰਿਤਸਰ, 11 ਜਨਵਰੀ 2020 - ਬੀਤੇ ਵੀਰਵਾਰ ਉਨਟਾਰੀਓ ਦੇ ਠੰਡਰ ਵੇਅ ਤੇ ਹਾਈਵੇ 11/17 ਵੇਸਟ ਹਾਈਵੇ 102 ਦੇ ਲਾਗੇ ਹੋਏ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਦੀ ਮੌਤ ਹੋ ਗਈ ਸੀ ਜਿਨ੍ਹਾਂ 'ਚ ਦੋ ਪੰਜਾਬੀ ਨੌਜਵਾਨ ਸ਼ਾਮਿਲ ਸਨ। ਕਰਨਵੀਰ ਸਿੰਘ ਕਾਹਲੋਂ ਦੇ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਗੁਰਪ੍ਰੀਤ ਸਿੰਘ ਜੌਹਲ (23) ਬਤਾਲਾ (ਜ਼ਿਲ੍ਹਾ ਅੰਮ੍ਰਿਤਸਰ) ਨਾਲ ਸੰਬਧਿਤ ਸਨ। ਓਨਟਾਰੀਓ ਦੇ ਥੰਡਰ ਬੇਅ ਵਿੱਚ ਬਲੈਕ ਆਈਸ ਕਾਰਨ ਦੋ ਟਰੱਕਾਂ ਦੀ ਆਪਸ 'ਚ ਟੱਕਰ ਹੋ ਗਈ ਸੀ ਇਹ ਟੱਕਰ ਇਨ੍ਹੀ ਜਬਰਦਸਤ ਸੀ ਕਿ ਟਰੱਕਾਂ ਨੂੰ ਅੱਗ ਲੱਗ ਗਈ ਸੀ ਅਤੇ ਦੋਵੇਂ ਨੌਜਵਾਨ ਟਰੱਕਾਂ ਨੂੰ ਅੱਗ ਲੱਗਣ ਕਾਰਨ ਜਿੰਦਾ ਹੀ ਸੜ ਗਏ ਸਨ। ਦੋਵੇਂ ਨੌਜਵਾਨ ਸਟੂਡੈਂਟਸ ਵੀਜ਼ਾ 'ਤੇ ਕੈਨੇਡਾ ਗਏ ਸਨ। ਗੁਰਪ੍ਰੀਤ ਸਿੰਘ ਜੌਹਲ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਵਰਕ ਪਰਮਿਟ ਲੈ ਲਿਆ ਸੀ ਅਤੇ ਟਰਾਲਾ ਚਲਾ ਰਿਹਾ ਸੀ। ਇਸ ਤੋਂ ਬਿਨਾਂ ਮ੍ਰਿਤਕਾਂ ਦੇ ਪਰਿਵਾਰ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਲਾਸ਼ਾਂ ਭਾਰਤ ਲਿਆਉਣ 'ਚ ਸਰਕਾਰ ਉਨ੍ਹਾਂ ਦੀ ਮਦਦ ਕਰੇ।
Total Responses : 267