← ਪਿਛੇ ਪਰਤੋ
ਖੰਨਾ : ਪੰਜ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਰਵਿੰਦਰ ਸਿੰਘ ਖੰਨਾ, 1 ਜੂਨ 2024 : ਖੰਨਾ ਵਿੱਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਵਿੱਚ ਪੰਜ ਪਿੰਡਾਂ ਨੇ ਚੋਣਾਂ ਦਾ ਬਾਈਕਾਟ ਕੀਤਾ। ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਵੋਟ ਪਾਉਣ ਨਹੀਂ ਗਿਆ। ਕੁਝ ਪੋਲਿੰਗ ਬੂਥਾਂ 'ਤੇ ਜ਼ੀਰੋ ਫੀਸਦੀ ਵੋਟਿੰਗ ਹੋਈ ਹੈ ਜਦਕਿ ਬਾਕੀਆਂ 'ਤੇ ਇਕ-ਦੋ ਲੋਕਾਂ ਨੇ ਵੋਟ ਪਾਈ। ਧਰਨਾਕਾਰੀਆਂ ਨੂੰ ਮਨਾਉਣ ਲਈ ਤਹਿਸੀਲਦਾਰ ਖੰਨਾ ਆਏ ਪਰ ਉਨ੍ਹਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਫੈਕਟਰੀ ਬੰਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।
Total Responses : 267