ਪਟਿਆਲਾ: ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦਾ ਹੋਕਾ ਦਿੰਦੇ 12 ਗਰੀਨ ਪੋਲਿੰਗ ਸਟੇਸ਼ਨ ਬਣਾਏ
- ਗਰੀਨ ਪੋਲਿੰਗ ਸਟੇਸ਼ਨ 'ਤੇ ਵੰਡੇ ਜਾਣਗੇ ਬੂਟੇ : ਰਿਟਰਨਿੰਗ ਅਫ਼ਸਰ
- ਅੱਠ-ਅੱਠ ਪੋਲਿੰਗ ਸਟੇਸ਼ਨ ਨੂੰ ਦਿਵਿਆਂਗਜਨ ਤੇ ਮਹਿਲਾ ਮੁਲਾਜ਼ਮ ਕਰਨਗੇ ਸੰਚਾਲਤ, ਇੱਕ 'ਤੇ ਹੋਣਗੇ ਨੌਜਵਾਨ ਤਾਇਨਾਤ
ਪਟਿਆਲਾ, 31 ਮਈ 2024 - ਲੋਕ ਸਭਾ ਚੋਣਾਂ ਦੌਰਾਨ ਵਾਤਾਵਰਣ ਦੀ ਸ਼ੁੱਧਤਾ ਦਾ ਸੁਨੇਹਾ ਦਿੰਦੇ 12 ਗਰੀਨ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ, ਜਿਥੇ ਵੋਟਰਾਂ ਨੂੰ ਵੋਟ ਪਾਉਣ 'ਤੇ ਬੂਟੇ ਵੰਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਾਗਬਾਨੀ ਤੇ ਜੰਗਲਾਤ ਵਿਭਾਗ ਵੱਲੋਂ ਹਰੇਕ ਗਰੀਨ ਪੋਲਿੰਗ ਸਟੇਸ਼ਨਾਂ 'ਤੇ ਇੱਕ ਇੱਕ ਹਜ਼ਾਰ ਬੂਟੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਠ ਪੋਲਿੰਗ ਸਟੇਸ਼ਨ ਦਿਵਿਆਂਗਜਨ ਮੁਲਾਜ਼ਮਾਂ ਵੱਲੋਂ ਸੰਚਾਲਤ ਕੀਤੇ ਜਾਣਗੇ। ਜਦਕਿ ਹਰ ਹਲਕੇ ਵਿੱਚ ਮਹਿਲਾਵਾਂ ਵੱਲੋਂ ਚਲਾਏ ਜਾਣ ਵਾਲੇ ਅੱਠ ਪਿੰਕ ਪੋਲਿੰਗ ਸਟੇਸ਼ਨਾਂ ਤੋਂ ਇਲਾਵਾ ਇੱਕ ਪੋਲਿੰਗ ਸਟੇਸ਼ਨ ਨੌਜਵਾਨਾਂ ਵੱਲੋਂ ਵੀ ਸੰਚਾਲਤ ਕੀਤਾ ਜਾਵੇਗਾ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਬਣਾਏ ਗਏ 12 ਗਰੀਨ ਪੋਲਿੰਗ ਸਟੇਸ਼ਨਾਂ ਵਿਚੋਂ ਸਰਕਾਰੀ ਐਲੀਮੈਂਟਰੀ ਸਕੂਲ ਬੋੜਾਂ ਕਲਾਂ, ਸਰਕਾਰੀ ਐਲੀਮੈਂਟਰੀ ਸਕੂਲ ਮੰਡੋਰ, ਸਰਕਾਰੀ ਕੋ ਐਡ ਸੀਨੀਅਰ ਸੈਕੰਡਰੀ ਸਕੂਲ, ਐਨ.ਟੀ.ਸੀ-1 (ਹਾਈ ਬਰਾਂਚ) ਰਾਜਪੁਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਰੋਰ ਸਰਕਾਰੀ ਹਾਈ ਸਕੂਲ ਹਸਨਪੁਰ ਪਰਹੋਤਾ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਸਰਕਾਰੀ ਐਲੀਮੈਂਟਰੀ ਸਕੂਲ ਆਲਮਪੁਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸੇਲਵਾਲ ਵਿਖੇ ਗਰੀਨ ਪੋਲਿੰਗ ਸਟੇਸ਼ਨ ਸ਼ਾਮਲ ਹਨ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਅੱਠ ਪੋਲਿੰਗ ਸਟੇਸ਼ਨ ਦਿਵਿਆਂਗਜਨ ਵੱਲੋਂ ਸੰਚਾਲਤ ਕੀਤੇ ਜਾਣੇ ਹਨ। ਨਾਭਾ ਵਿਖੇ ਆਰ.ਐਸ. ਜੈਨ ਪਬਲਿਕ ਹਾਈ ਸਕੂਲ ਪੁਰਾਣਾ ਹਾਈ ਕੋਰਟ ਨਾਭਾ, ਪਟਿਆਲਾ ਦਿਹਾਤੀ ਵਿਖੇ ਐਸ.ਐਮ. ਇੰਟਰਨੈਸ਼ਨਲ ਸਕੂਲ ਗੋਬਿੰਦ ਬਾਗ, ਰਾਜਪੁਰਾ ਵਿਖੇ ਸਰਕਾਰੀ ਗਰਲਜ਼ ਹਾਈ ਸਕੂਲ ਕਾਲਕਾ ਰੋਡ ਰਾਜਪੁਰਾ (ਮੈਟ੍ਰਿਕ ਵਿੰਗ), ਘਨੌਰ ਵਿਖੇ ਸਰਕਾਰੀ ਸੀ.ਸੈ. ਸਕੂਲ ਚੱਪੜ, ਸਨੌਰ ਵਿਖੇ ਸਰਕਾਰੀ ਐਲੀ. ਸਕੂਲ ਕੁਲੇਮਾਜਰਾ, ਪਟਿਆਲਾ ਵਿਖੇ ਸਰਕਾਰੀ ਐਲੀ. ਸਮਾਰਟ ਸਕੂਲ ਬੱਘੀਖਾਨਾ, ਸਮਾਣਾ ਵਿਖੇ ਸਰਕਾਰੀ ਐਲੀ. ਸਕੂਲ ਨਵੀਂ ਸਰਾ ਪੱਤੀ ਸਮਾਣਾ ਅਤੇ ਸ਼ੁਤਰਾਣਾ ਵਿਖੇ ਕੀਰਤੀ ਕਾਲਜ ਨਿਆਲ ਵਿਖੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਮਹਿਲਾਵਾਂ ਵੱਲੋਂ ਸੰਚਾਲਤ ਕੀਤੇ ਜਾਣ ਵਾਲੇ ਅੱਠ ਪਿੰਕ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ। ਜਿਸ ਵਿੱਚ ਸਰਕਾਰੀ ਜੂਨੀਅਰ ਮਾਡਲ ਸਕੂਲ ਨਾਭਾ, ਸਰਕਾਰੀ ਬਹੁਤਕਨੀਕੀ ਕਾਲਜ ਐਸ.ਐਸ.ਟੀ ਨਗਰ, ਸਰਕਾਰੀ ਕੋ ਐਡ ਸੀਨੀਅਰ ਸੈਕੰਡਰੀ ਸਕੂਲ ਐਨ.ਟੀ.ਸੀ. 3 (ਮੁੱਖ ਬਰਾਂਚ) ਰਾਜਪੁਰਾ ਟਾਊਨ, ਸਰਕਾਰੀ ਸੀ.ਸੈ. ਸਕੂਲ ਘਨੌਰ, ਦਫ਼ਤਰ ਨਗਰ ਕੌਂਸਲ ਸਨੌਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਪ੍ਰਤਾਪ ਨਗਰ ਪਟਿਆਲਾ, ਸਰਕਾਰੀ ਸੀ.ਸੈ. ਸਕੂਲ ਸਮਾਣਾ ਅਤੇ ਪਬਲਿਕ ਗਰਲਜ਼ ਸਕੂਲ ਪਾਤੜਾਂ ਵਿਖੇ ਮਹਿਲਾਵਾਂ ਵੱਲੋਂ ਪੋਲਿੰਗ ਸਟੇਸ਼ਨ ਸੰਚਾਲਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੱਕ ਪੋਲਿੰਗ ਸਟੇਸ਼ਨ ਨੌਜਵਾਨਾਂ ਵੱਲੋਂ ਸੰਚਾਲਤ ਕੀਤਾ ਜਾਵੇ ਜੋ ਥਾਪਰ ਯੂਨੀਵਰਸਿਟੀ ਵਿਖੇ ਹੋਵੇਗਾ।