ਪ੍ਰਸ਼ਾਸਨ ਵੱਲੋਂ ਵੋਟਿੰਗ ਦੇ ਸਾਰੇ ਇੰਤਜ਼ਾਮ ਮੁਕੰਮਲ: ਵੋਟਿੰਗ ਅਮਲਾ ਪੁੱਜਾ, ਵੋਟਰਾਂ ਲਈ ਵੀ ਵਿਸ਼ੇਸ਼ ਪ੍ਰਬੰਧਾਂ ਦਾ ਦਾਅਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 31 ਮਈ 2024: ਲੋਕ ਸਭਾ ਚੋਣਾ ਦੀਆਂ ਤਿਆਰੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਉਪਰੰਤ ਅੱਜ ਲਾਲੜੂ ਅਤੇ ਹੰਡੇਸਰਾ ਖੇਤਰ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ਪੋਲਿੰਗ ਬੂਥਾਂ ਉੱਤੇ ਅਮਲਾ ਵੋਟਿੰਗ ਮਸ਼ੀਨਾਂ ਸਮੇਤ ਹੋਰ ਸਮਾਨ ਲੈ ਕੇ ਪੁੱਜ ਚੁੱਕਾ ਹੈ। ਉਮੀਦਵਾਰਾਂ ਵੱਲੋਂ ਅੱਜ ਵੱਖ-ਵੱਖ ਹਲਕਿਆਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰਨ ਦੇ ਨਾਲ-ਨਾਲ ਵੋਟਰਾਂ ਨਾਲ ਰਾਬਤਾ ਕਾਈਮ ਕੀਤਾ ਗਿਆ। ਅੱਜ ਵੋਟਾਂ ਪੈਣੀਆਂ ਹਨ, ਜਿਨ੍ਹਾਂ ਵਿੱਚ ਪਿਛਲੇ ਕਈਂ ਦਿਨਾਂ ਤੋਂ ਗਰਮੀ ਵਿੱਚ ਗਰਮੀ-ਗਰਮੀ ਹੋ ਕੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਚੋਣ ਮੀਟਿੰਗਾਂ ਸਮੇਤ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ ਸਨ। ਅੱਜ 1 ਜੂਨ ਨੂੰ ਅੱਤ ਦੀ ਪੈ ਰਹੀ ਗਰਮੀ ਵਿੱਚ ਵੋਟਰ ਵੇਖਦੇ ਹਨ ਕਿ ਉਮੀਦਵਾਰਾਂ ਵੱਲੋਂ ਕੀਤੇ ਪ੍ਰਚਾਰ ਦਾ ਕਿੰਨਾਂ ਤੇ ਕਿਸ ਤਰ੍ਹਾਂ ਜੁਆਬ ਦਿੰਦੇ ਹਨ।
ਗਰਮੀ ਵਿੱਚ ਵੋਟ ਫੀਸਦੀ ਕਿਵੇਂ ਦਾ ਰਹੇਗਾ, ਇਹ ਤਾਂ ਸਾਮ ਤੱਕ ਹੀ ਪਤਾ ਲੱਗ ਸਕੇਗਾ। ਵੋਟਰਾਂ ਵੋਟਾਂ ਨੂੰ ਲੈ ਕੇ ਕਿੰਨਾਂ ਉਤਸ਼ਾਹ ਵਿਖਾਉਂਦੇ ਹਨ, ਇਹ ਵੀ ਪੈ ਰਹੀ ਗਰਮੀ ਵਿੱਚ ਅਹਿਮ ਰਹੇਗਾ। ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਪੋਲਿੰਗ ਬੂਥਾਂ ਉੱਤੇ ਜਿੱਥੇ ਆਨਲਾਈਨ ਲਾਈਨਾਂ ਵੇਖਣ ਦਾ ਪ੍ਰਬੰਧ ਕੀਤਾ ਹੋਇਆ ਹੈ, ਉੱਥੇ ਹੀ ਬੂਥ ਪੱਧਰ ਉੱਤੇ ਵੋਟਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਦੇ ਪ੍ਰਬੰਧ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ। ਪਿੰਡ ਡੈਹਰ ਦੇ ਪੋਲਿੰਗ ਬੂਥ ਦੇ ਬੀਐਲਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਵੋਟਿੰਗ ਲਈ ਆਏ ਸਟਾਫ ਲਈ ਹਰ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਠੰਡੇ ਮਿੱਠੇ ਜਲ ਛਕਾਇਆ ਜਾਵੇਗਾ, ਉੱਥੇ ਹੀ ਵੋਟ ਪੈਣ ਲਈ ਗਰਮੀ ਰਹਿਤ ਪ੍ਰਬੰਧ ਵੀ ਕੀਤੇ ਗਏ ਹਨ ਤਾਂ ਜੋ ਵੋਟਿੰਗ ਕਰਵਾਉਣ ਲਈ ਪੁੱਜੇ ਅਮਲੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਨਗਰ ਕੌਂਸਲ ਵੱਲੋਂ ਫੋਗਿੰਗ ਵੀ ਕਰਵਾਈ ਗਈ।