ਰਵਨੀਤ ਬਿੱਟੂ ਨੇ ਗਿਣਾਈਆਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਈਚਾਰਕ ਏਕਤਾ ਦੇ ਪ੍ਰਤੀਕ : ਰਵਨੀਤ ਬਿੱਟੂ
ਲੁਧਿਆਣਾ, 11 ਮਈ 2024 : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਬੀਤੀ ਰਾਤ ਸਥਾਨਕ ਵਾਰਡ ਨੰਬਰ 95 ਸਾਬਕਾ ਕੌਂਸਲਰ ਗੁਰਚਰਨ ਦੀਪਾ ਵਲੋਂ ਕਾਰਵਾਈ ਮੀਟਿੰਗ ਪੁੱਜੇ। ਇਸ ਮੌਕੇ ਉਹਨਾਂ ਨਾਲ ਗੁਰਦੀਪ ਸਿੰਘ ਗੋਸ਼ਾ, ਸੈਮੀ ਓਬਰਾਏ, ਬੋਧਰਾਜ ਬਵੇਜਾ, ਅਜੇ ਅਰੋੜਾ, ਸੁਧੀਰ ਧਵਨ, ਨਿਰਵੈਰ ਸਿੰਘ ਭਾਊ, ਮਦਨ ਕੁਮਾਰ ਮਧੂ, ਅਮਰੀਕ ਸਿੰਘ ਮੀਕਾ, ਸ਼੍ਰੀਮਤੀ ਸੀਮਾ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਭੋਲੀ, ਸ਼੍ਰੀਮਤੀ ਹੇਮਾ ਬਾਲਾ ਆਦਿ ਆਗੂ ਹਾਜ਼ਰ ਸਨ।
ਰਵਨੀਤ ਬਿੱਟੂ ਨੇ ਇਸ ਮੌਕੇ ਬੋਲਦਿਆਂ ਕੀ ਆਮ ਆਦਮੀ ਪਾਰਟੀ ਸਭ ਤੋਂ ਝੂਠੀ ਪਾਰਟੀ ਨਿੱਕਲੀ, ਜਿਹਨਾਂ ਨੇ ਲੋਕਾਂ ਖਾਸਕਰ ਸਾਡੀਆਂ ਮਾਤਾਵਾਂ-ਭੈਣਾਂ ਨਾਲ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ, ਫਾਰਮ ਭਰਾਏ ਪਰ ਅੱਜ ਸਭ ਹਵਾ ਹੋ ਗਿਆ, ਅੱਜ ਲੋੜ ਹੈ ਜਦੋਂ ਆਮ ਆਦਮੀ ਪਾਰਟੀ ਵਾਲੇ ਆਉਣ ਤਾਂ ਉਹਨਾਂ ਨੂੰ ਪੁਛਿਓ ਸਾਡੇ ਪਰਿਵਾਰਿਕ ਮੈਂਬਰਾਂ ਦਾ ਹਜ਼ਾਰ-ਹਜ਼ਾਰ ਰੁਪਇਆ ਕਿੱਥੇ ਹੈ, ਕਿੱਥੇ 2500 ਰੁਪਏ ਪੈਨਸ਼ਨ ਵਧਾਉਣ ਦਾ ਵਾਅਦਾ ਕਿੱਥੇ ਗਿਆ। ਰਵਨੀਤ ਬਿੱਟੂ ਨੇ ਨਾਲ ਹੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨ ਸਾਧਦੇ ਕਿਹਾ ਕਿ ਭਾਵੇਂ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਪਰ ਮਾਣਯੋਗ ਅਦਾਲਤ ਨੇ ਸ਼ਰਤਾਂ ਰਖੀਆਂ ਹਨ ਕਿ ਉਹ ਦਿੱਲੀ ਦਾ ਕੋਈ ਫੈਂਸਲਾ ਨਹੀਂ ਕਰ ਸਕਦਾ, ਇਸ ਲਈ ਦਿੱਲੀ ‘ਚ ਬੇਬੱਸ ਕੇਜਰੀਵਾਲ ਨੂੰ ਪੰਜਾਬ ‘ਚ ਆਵੇਗਾ ਤੇ ਭਗਵੰਤ ਮਾਨ ਤੋਂ ਦਸਤਖਤ ਕਰਵਾ ਕੇ ਠੱਗੀ ਮਾਰੇਗਾ।
ਉਹਨਾਂ ਨਾਲ ਹੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਈਚਾਰਕ ਏਕਤਾ ਦੇ ਪ੍ਰਤੀਕ ਹਨ, ਪੀਐੱਮ ਨਰਿੰਦਰ ਮੋਦੀ ਨੇ ਜਿੱਥੇ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਦ੍ਰਿੜ ਇਰਾਦੇ ਨਾਲ ਕੰਮ ਕੀਤਾ, ਉਥੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਹੋਵੇ ਤਾਂ ਉਹ ਸੇਵਾ ਵੀ ਨਰਿੰਦਰ ਮੋਦੀ ਜੀ ਦੇ ਹਿੱਸੇ ਆਈ ਹੈ।ਉਹਨਾਂ ਕਿਹਾ ਕਿ ਅੱਜ ਪੰਜਾਬ ਮਾੜੇ ਆਰਥਿਕ ਹਲਾਤਾਂ ‘ਚੋਂ ਗੁਜ਼ਰ ਰਿਹਾ ਹੈ, ਪੰਜਾਬ ਦਾ ਵਪਾਰ ਤੇ ਉਦਯੋਗ ਦੂਜੇ ਰਾਜਾ ‘ਚ ਜਾ ਰਿਹਾ ਹੈ, ਇਹੋ ਹਲਾਤ ਕਿਸੇ ਸਮੇਂ ਯੂਪੀ ਦੇ ਸਨ ਪਰ ਉਥੇ ਭਾਜਪਾ ਦੀ ਕੇਂਦਰ ਤੇ ਸੂਬਾ ਡਬਲ ਇੰਜਣ ਦੀ ਸਰਕਾਰ ਨੇ ਯੂਪੀ ਨੂੰ ਆਪਣੇ ਪੈਰਾਂ ‘ਚ ਖੜ੍ਹੇ ਕਰ ਦਿੱਤਾ, ਇਹ ਤਾਂ ਹੀ ਸੰਭਵ ਹੋ ਸਕਿਆ ਜੇ ਯੂਪੀ ਦੇ ਲੋਕਾਂ ਨੇ ਭਾਜਪਾ ਦੀ ਵਿਕਾਸਸ਼ੀਲ ਨੀਤੀ ਦਾ ਸਾਥ ਦਿੱਤਾ ਤਾਂ ਅਸੀਂ ਪੰਜਾਬੀ ਕਿਉਂ ਪਿੱਛੇ ਰਹੀਏ, ਇਸ ਲਈ ਆਓ ਸੂਬੇ ਖਾਸਕਰ ਲੁਧਿਆਣਾ ਦੀ ਤਰੱਕੀ ਲਈ 1 ਜੂਨ ਨੂੰ ਭਾਜਪਾ ਦੇ ਕਮਲ ਦੇ ਫੁਲ ਵਾਲਾ ਬਟਨ ਦਬਾਅ ਕੇ ਭਾਜਪਾ ਨੂੰ ਜੇਤੂ ਬਣਾਈਏ।