ਮਹਿਲ ਕਲਾਂ, 6 ਜਨਵਰੀ, 2017 (ਗੁਰਭਿੰਦਰ ਗੁਰੀ) : ਮਹਿਲ ਕਲਾਂ ਇਲਾਕੇ ਵਿਚ ਐਸ.ਪੀ(ਐਚ) ਸਵਰਨ ਸਿੰਘ ਖੰਨਾ ਦੀ ਅਗਵਾਈ ਹੇਠ ਫਲਾਇੰਗ ਮਾਰਚ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਕੁਲਦੀਪ ਸਿੰਘ ਵਿਰਕ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 4 ਫਰਵਰੀ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਅਮਨ ਕਾਨੂੰਨ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਭੜਕਾਊ ਕਾਰਵਾਈਆਂ, ਹੁੱਲੜਬਾਜ਼ੀਆਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਰੋਕਣ ਲਈ ਟੀਮਾਂ ਬਣਾ ਕੇ ਇਲਾਕੇ ਅੰਦਰ ਛਾਪੇ ਮਾਰੀ ਕੀਤੀ ਜਾਵੇਗੀ। ਇਲਾਕੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਅਹਿਮ ਜ਼ਰੂਰਤ ਹੈ। ਇਸ ਲਈ ਇਲਾਕੇ ਦੇ ਲੋਕ ਪੁਲਿਸ ਨੂੰ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੀ ਟੀਮ ਵਿਚ ਐਸ.ਐਚ.ਓ. ਮਹਿਲ ਕਲਾਂ ਜਤਿੰਦਰ ਸਿੰਘ, ਐਸ.ਐਚ.ਓ. ਠੁੱਲੀਵਾਲ ਜਰਨੈਲ ਸਿੰਘ, ਐਸ.ਐਚ.ਓ. ਟੱਲੇਵਾਲ ਕਰਤਾਰ ਸਿੰਘ, ਏ.ਐਸ.ਆਈ. ਜੋਗਿੰਦਰ ਸਿੰਘ, ਮੁੱਖ ਮੁਨਸ਼ੀ ਜਗਦੀਪ ਸਿੰਘ, ਸੁਖਪਾਲ ਸਿੰਘ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।