ਮਜੀਠਾ ਹਲਕੇ ਦੇ ਪਿੰਡ ਅਬਦਾਲ ਵਿਖੇ ਆਪ ਦਾ ਝਾੜੂ ਫੜਨ ਵਾਲੇ ਪਰਿਵਾਰਾਂ ਦੇ ਨਾਲ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ।
ਕੱਥੂਨੰਗਲ/ਜੈਂਤੀਪੁਰ/ਮਜੀਠਾ (ਅੰਮ੍ਰਿਤਸਰ),7 ਜਨਵਰੀ, 2017 : ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕੇ ਦੇ ਵੱਡੇ ਪਿੰਡ ਅਬਦਾਲ ਵਿਖੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਕਾਂਗਰਸ ਵਿੱਚ ਸ਼ਾਮਲ ਹੋਈ ਪੀਪਲਜ਼ ਪਾਰਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੀਡੀਆ ਇੰਚਾਰਜ ਰਹੇ ਗਾਇਕ ਸੁੱਖ ਅਬਦਾਲ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਦਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਸਵਾਗਤ ਕੀਤਾ। ਗਾਇਕ ਸੁੱਖ ਅਬਦਾਲ ਨੇ ਇਸ ਮੌਕੇ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਕਿਉਂ ਕਿ ਕਾਂਗਰਸ, ਅਕਾਲੀ ਦਲ ਅਤੇ ਹੋਰ ਪਾਰਟੀਆਂ ਸਰਮਾਏਦਾਰਾਂ ਕੋਲ ਗਿਰਵੀ ਪਈਆਂ ਹੋਈਆਂ ਹਨ ਅਤੇ ਜੀਵਨ ਸੰਘਰਸ਼ 'ਚ ਜਿਊਂਦੇ ਰਹਿਣ ਲਈ ਹੱਥ-ਪੈਰ ਮਾਰ ਰਹੇ ਆਮ ਲੋਕਾਂ ਲਈ ਹੁਣ ਆਸ ਦੀ ਅ੍ਵਖਰੀ ਕਿਰਨ ਹੁਣ ਸਿਰਫ਼ ਆਮ ਆਦਮੀ ਪਾਰਟੀ ਹੈ। ਐਡਵੋਕੇਟ ਸ਼ੇਰਗਿੱਲ ਨੇ ਇਸ ਮੌਕੇ 'ਤੇ ਆਪ ਪਰਿਵਾਰ ਦਾ ਹਿੱਸਾ ਬਣੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਜੀਠਾ ਹਲਕੇ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਹਲਕੇ 'ਚ ਅਕਾਲੀ ਦਲ ਨੂੰ ਕਾਂਗਰਸ ਕਦੇ ਹਰਾ ਨਹੀਂ ਸਕਦੀ ਅਤੇ ਇਸੇ ਕਰਕੇ ਲੋਕ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ ਬਣਾ ਕੇ ਲੋਕ-ਹਿੱਤੂ ਰਾਜ ਪ੍ਰਬੰਧ ਕਾਇਮ ਕਰੇਗੀ। ਅੱਜ ਅਬਦਾਲ ਪਿੰਡ 'ਚ ਆਪ ਵਿੱਚ ਸ਼ਾਮਲ ਹੋਏ ਲੋਕਾਂ ਵਿੱਚ ਅੰਗਰੇਜ਼ ਸਿੰਘ ਸੋਹੀ, ਗੁਰਵਿੰਦਰ ਸਿੰਘ ਸਭਰਵਾਲ, ਰਵਿੰਦਰ ਸਿੰਘ ਸਭਰਵਾਲ, ਗੁਰਮੀਤ ਸਿੰਘ ਪੰਚ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ ਗੇਜਾ, ਮੁਖਤਾਰ ਸਿੰਘ, ਰਾਜਵੰਤ ਕੌਰ, ਰਾਜ ਕੌਰ, ਨਿਰਮਲ ਕੌਰ, ਦਲਜੀਤ ਕੌਰ, ਲਾਜ ਕੌਰ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ ਗੋਰਾ, ਮੇਜਰ ਸਿੰਘ ਸਭਰਵਾਲ, ਅੰਮ੍ਰਿਤਪਾਲ, ਕਵਲਜੀਤ ਸਿੰਘ, ਰਾਜਨ ਸਿੰਘ, ਬਾਬਾ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਮੁਸਕਾਨ ਆਦਿ ਸ਼ਾਮਲ ਸਨ।