ਚੰਡੀਗੜ੍ਹ, 7 ਜਨਵਰੀ, 2017 : ਪੰਜਾਬ ਕਾਂਗਰਸ ਨੇ ਪਾਰਟੀ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਖਿਲਾਫ ਕੋਰਾ ਝੂਠ ਬੋਲ ਕੇ ਅਤੇ ਸਾਰੇ ਝੂਠੇ ਵਾਅਦੇ ਕਰਕੇ ਸਰ੍ਹੇਆਮ ਚੋਣ ਜਾਬਤਾ ਦਾ ਉਲੰਘਣ ਕਰਦਿਆਂ, ਬੇਸ਼ਰਮੀ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਆਗੂ ਕੰਵਰ ਸੰਧੂ ਦੀ ਨਿੰਦਾ ਕੀਤੀ ਹੈ।
ਇਥੋਂ ਤੱਕ ਕਿ ਉਨ੍ਹਾਂ ਨੇ ਸੰਧੂ ਵੱਲੋਂ ਸੂਬੇ ਅੰਦਰ ਪਿਛਲੀ ਕਾਂਗਰਸ ਸਰਕਾਰ ਦੀ ਨਿੰਦਾ ਕਰਨ ਨੂੰ ਲੈ ਕੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਆਪ ਆਗੂ ਸੰਜੈ ਸਿੰਘ ਵੱਲੋਂ ਕੈਪਟਨ ਅਮਰਿੰਦਰ ਨੂੰ ਭਗਵੰਤ ਮਾਨ ਖਿਲਾਫ ਜਲਾਲਾਬਾਦ ਤੋਂ ਚੋਣ ਲੜਨ ਦੀ ਚੁਣੌਤੀ ਨੂੰ ਵੀ ਖਾਰਿਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਲਈ ਚੋਣ ਇਕ ਗੰਭੀਰ ਸੱਚਾਈ ਹੈ ਅਤੇ ਮਾਨ ਵਰਗੇ ਕਾਮੇਡੀਅਨਾਂ ਨੂੰ ਗੰਭੀਰ ਨਹੀਂ ਲਿਆ ਜਾ ਸਕਦਾ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਉਸੇ ਸੀਟ ਤੋਂ ਲੜਨ ਨੂੰ ਤਿਆਰ ਹਨ, ਜਿਥੋਂ ਕੇਜਰੀਵਾਲ ਲੜਨਾ ਚਾਹੁਣ। ਜਿਸ 'ਤੇ ਪ੍ਰਦੇਸ਼ ਕਾਂਗਰਸ ਦੇ ਆਗੂਆਂ ਰਾਣਾ ਗੁਰਜੀਤ ਸਿੰਘ, ਕੇਵਲ ਸਿੰਘ ਢਿਲੋਂ ਤੇ ਅਮਰੀਕ ਸਿੰਘ ਢਿਲੋਂ ਨੇ ਕਿਹਾ ਹੈ ਕਿ ਜੇ ਕੇਜਰੀਵਾਲ 'ਚ ਹਿੰਮਤ ਹੈ, ਤਾਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਦੀ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਹੈ ਤੇ ਮਾਨ ਦੀ ਕੋਈ ਪਛਾਣ ਨਹੀਂ ਹੈ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸੰਧੂ ਨੂੰ ਇਕ ਧੋਖੇਬਾਜ ਤੇ ਢੋਂਗੀ ਕਰਾਰ ਦਿੱਤਾ ਹੈ, ਜਿਹੜਾ ਵੋਟਰਾਂ ਨੂੰ ਭਰਮ 'ਚ ਪਾਉਣ ਦੀ ਕੋਸ਼ਿਸ਼ ਹੇਠ ਕੈਪਟਨ ਅਮਰਿੰਦਰ ਖਿਲਾਫ ਨਿਰਾਧਾਰ ਤੇ ਪੂਰੀ ਤਰ੍ਹਾਂ ਝੂਠੇ ਦੋਸ਼ ਲਗਾ ਰਿਹਾ ਹੈ ਅਤੇ ਉਨ੍ਹਾਂ ਸਕੀਮਾਂ ਦਾ ਐਲਾਨ ਕਰ ਰਹੇ ਚੋਣ ਜਾਬਤਾ ਦਾ ਉਲੰਘਣ ਕਰ ਰਿਹਾ ਹੈ, ਜਿਨ੍ਹਾਂ ਨੂੰ ਲਾਗੂ ਕਰਨ ਲਈ ਉਸਦੀ ਕੋਈ ਸੋਚ ਨਹੀਂ ਹੈ।
ਜਿਸ 'ਤੇ ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਨੂੰ ਚੋਣ ਜਾਬਤਾ ਦਾ ਉਲੰਘਣ ਕਰਨ ਨੂੰ ਲੈ ਕੇ ਸੰਧੂ 'ਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਮਰਾਲਾ ਤੋਂ ਕਾਂਗਰਸ ਉਮੀਦਵਾਰ ਅਮਰੀਕ ਸਿੰਘ ਢਿਲੋਂ ਪਹਿਲਾਂ ਹੀ ਗਰੀਬਾਂ ਲਈ ਭਲਾਈ ਸਕੀਮਾਂ ਦਾ ਐਲਾਨ ਕਰਨ ਨੂੰ ਲੈ ਕੇ ਆਪ ਖਿਲਾਫ ਸ਼ਿਕਾਇਤ ਦੇ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੰਧੂ ਨੂੰ ਇਕ ਝੂਠੇ ਤੇ ਮੌਕਾਪ੍ਰਸਤ ਵਜੋਂ ਜਾਣਿਆ ਜਾਂਦਾ ਹੈ, ਜਿਸਨੇ ਅਕਾਲੀਆਂ ਤੋਂ ਅਨੇਕਾਂ ਫਾਇਦੇ ਲੈਣ ਤੋਂ ਬਾਅਦ ਆਪਣੀ ਵਫਾਦਾਰੀ ਨੂੰ ਆਪ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਧੂ ਨੇ ਐਸ.ਜੀ.ਪੀ.ਸੀ ਵੱਲੋਂ ਚਲਾਏ ਜਾਂਦੇ ਮੈਡੀਕਲ ਕਾਲਜ਼ 'ਚ ਇਕ ਐਨ.ਆਰ.ਆਈ ਕੋਟੇ ਦੀ ਸੀਟ 'ਤੇ ਆਪਣੇ ਬੇਟੇ ਨੂੰ ਦਾਖਲ ਕਰਵਾਇਆ ਸੀ ਅਤੇ ਇਸਨੂੰ ਲੈ ਕੇ ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਉਸਨੇ ਆਪਣੇ ਬੇਟੈ ਦੀ ਪੜ੍ਹਾਈ ਦੀ ਫੀਸ ਨਹੀਂ ਜਮ੍ਹਾ ਕਰਵਾਈ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੰਧੂ ਨੂੰ ਮੀਡੀਆ ਵੱਲੋਂ ਗੋਲਕ ਚੋਰ ਦਾ ਨਾਂਮ ਦਿੱਤਾ ਗਿਆ ਸੀ। ਖ਼ਬਰਾਂ ਮੁਤਾਬਿਕ ਸੰਧੂ ਨੇ ਆਪਣੀ ਬੇਟੀ ਦੀ ਮੌਤ 'ਤੇ ਵਿਵਾਦਾਂ ਤੋਂ ਘਿਰੀ ਉਸ ਵੇਲੇ ਦੀ ਐਸ.ਜੀ.ਪੀ.ਸੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਫਾਇਦੇ ਮੰਗੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਧੂ ਦੇ ਬੇਟੇ ਦੀ ਅਕਾਲੀ ਸ਼ਾਸਨ 'ਚ ਸਰਕਾਰੀ ਹਸਪਤਾਲ 'ਚ ਬਤੌਰ ਡਾਕਟਰ ਨਿਯੁਕਤੀ ਹੋਈ ਸੀ। ਸਿਰਫ ਇੰਨਾ ਹੀ ਨਹੀਂ, ਸੰਧੂ ਨੇ ਗੈਰ ਕਾਨੂੰਨੀ ਤਰੀਕੇ ਨਾਲ ਮੈਡੀਸਿਟੀ ਚੰਡੀਗੜ੍ਹ 'ਚ ਇਕ ਪਲਾਟ ਅਲਾਟ ਕਰਵਾਇਆ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਹਮੇਸ਼ਾ ਤੋਂ ਗਰੀਬਾਂ ਤੇ ਦਲਿਤਾਂ ਦੇ ਵਿਕਾਸ ਲਈ ਕੰਮ ਕੀਤਾ ਹੈ, ਜਦਕਿ ਇਸਦੇ ਉਲਟ ਅਰਵਿੰਦ ਕੇਜਰੀਵਾਲ ਸਮੇਤ ਆਪ ਆਗੂਆਂ ਦਾ ਦਲਿਤ ਵਿਰੋਧੀ ਚੇਹਰਾ ਆਪ ਕਾਰਨ ਵਰਕਰਾਂ ਤੇ ਨੇ ਸਾਹਮਣੇ ਲਿਆ ਦਿੱਤਾ ਹੈ। ਕੇਜਰੀਵਾਲ ਦੀ ਦਿੱਲੀ 'ਚ ਆਪਣੀ ਕੈਬਿਨੇਟ 'ਚ ਇਕ ਵੀ ਦਲਿਤ ਤੇ ਸਿੱਖ ਚੇਹਰਾ ਨਹੀਂ ਹੈ, ਜਿਥੇ ਉਨ੍ਹਾਂ ਦੀ ਪਾਰਟੀ ਸੱਤਾ 'ਚ ਹੈ। ਪ੍ਰਦੇਸ਼ ਕਾਂਗਰਸ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਪ ਪ੍ਰਮੁੱਖ ਦੇ ਝੂਠੇ ਵਾਅਦੇ ਉਨ੍ਹਾਂ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ਤੋਂ ਲੋਕਾਂ ਦਾ ਧਿਆਨ ਨਹੀਂ ਭਟਕਾ ਸਕਦੇ, ਜਿਨ੍ਹਾਂ 'ਚ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਸ਼ਾਮਿਲ ਪਾਇਆ ਗਿਆ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸੰਧੂ ਵੱਲੋਂ 2002-2007 'ਚ ਕਾਂਗਰਸ ਸਰਕਾਰ ਨੂੰ ਲੈ ਕੇ ਫੈਲ੍ਹਾਏ ਜਾ ਰਹੇ ਝੂਠਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੰਧੂ ਦੇ ਝੂਠਾਂ ਦੇ ਉਲਟ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਨਾ ਸਿਰਫ ਵੱਡੇ ਪੱਧਰ 'ਤੇ ਰੋਜਗਾਰ ਮੁਹੱਈਆ ਕਰਵਾਏ ਸਨ, ਬਲਕਿ ਦਲਿਤਾਂ ਤੇ ਹੋਰ ਪਿਛੜੇ ਅਤੇ ਸਮਾਜ ਦੇ ਗਰੀਬ ਵਰਗਾਂ ਲਈ ਕਈ ਸਕੀਮਾਂ ਸ਼ੁਰੂ ਕੀਤੀਆ ਸਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ 'ਚ ਹਜ਼ਾਰਾਂ ਅਧਿਆਪਕਾਂ, ਡਾਕਟਰਾਂ ਤੇ ਨਰਸਾਂ ਨੂੰ ਨੌਕਰੀ ਦੇਣ ਸਮੇਤ 20 ਲੱਖ ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਗਈਆਂ ਸਨ ਤੇ 49000 ਤੋਂ ਵੱਧ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਇਸੇ ਤਰ੍ਹਾਂ, ਸੂਬੇ ਦੀਆਂ ਇੰਪਲਾਇਮੈਂਟ ਐਕਸਚੇਂਜਾਂ 'ਚ ਨਾਂਮ ਦਰਜ ਕਰਵਾਉਣ ਵਾਲਿਆਂ ਨੂੰ 390 ਲੱਖ ਰੁਪਏ ਦਾ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਸੀ।
ਕਾਂਗਰਸੀ ਆਗੂਆ ਨੇ ਸੰਧੂ ਨੂੰ ਸਰਵਜਨਿਕ ਬਿਆਨ ਦੇਣ ਤੋਂ ਪਹਿਲਾਂ ਆਪਣਾ ਹੋਮਵਰਕ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਅਨੁਸੂਚਿਤ ਜਾਤਾਂ ਤੇ ਸਮਾਜ ਦੇ ਹੋਰ ਪਿਛੜੇ ਵਰਗਾਂ ਦੇ ਵਿਕਾਸ ਤੇ ਭਲਾਈ ਖਤਿਰ 500 ਕਰੋੜ ਰੁਪÂੈ ਦਾ ਸੋਸ਼ਲ ਸਿਕਿਓਰਿਟੀ ਫੰਡ ਸਥਾਪਤ ਕੀਤਾ ਸੀ।
ਇਸ ਤੋਂ ਇਲਾਵਾ, 1,10,324 ਲਾਭਪਾਤਰਾਂ (ਬਜ਼ੁਰਗਾਂ, ਵਿਧਵਾਵਾਂ, ਅਨਾਥਾਂ ਤੇ ਅੰਗਹੀਣਾਂ ਲਈ) ਨੂੰ ਰੈਗੁਲਰ ਤੇ ਸਮੇਂ 'ਤੇ ਪੈਨਸ਼ਨ/ਵਿੱਤੀ ਸਹਾਇਤਾ ਪ੍ਰਦਾਨ ਕਰਨਾ ਪੁਖਤਾ ਕਰਨ ਲਈ 500 ਕਰੋੜ ਰੁਪਏ ਦ ਸੋਸ਼ਲ ਸਿਕਿਓਰਿਟੀ ਫੰਡ ਵੀ ਸਥਾਪਤ ਕੀਤਾ ਗਿਆ ਸੀ। ਇਸੇ ਤਰ੍ਹਾਂ, ਗੰਗੇ, ਬਹਿਰਿਆਂ ਤੇ ਬੋਲਿਆਂ ਨੂੰ ਵੀ ਮਾਸਿਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਤੱਥ ਆਨ ਰਿਕਾਰਡ ਹਨ, ਲੇਕਿਨ ਸੰਧੂ ਤੇ ਉਨ੍ਹਾਂ ਤੋਂ ਪਹਿਲਾਂ ਦੇ ਆਗੂ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਜਾਣਬੁਝ ਕੇ ਇਨ੍ਹਾਂ ਨੂੰ ਨਜ਼ਰਅੰਦਾਜ ਕਰ ਰਹੇ ਹਨ।