← ਪਿਛੇ ਪਰਤੋ
ਚੰਡੀਗੜ 08 ਜਨਵਰੀ 2017: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ. ਸਗਿੰਦਰਪਾਲ ਸਿੰਘ ਸੰਨੀ ਔਲਖ ਪਟਿਆਲਾ ਅਤੇ ਸ. ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਅਤੇ ਮੈਂਬਰ ਪੀ.ਏ.ਸੀ ਨਿਯੁਕਤ ਕੀਤਾ ਗਿਆ ਹੈ ਅਤੇ ਜਿਲਾ ਜਲੰਧਰ ਨਾਲ ਸਬੰਧਤ ਦਲਿਤ ਨੇਤਾ ਡਾ. ਹਰਜਿੰਦਰ ਜੱਖ ਨੂੰ ਵੀ ਪਾਰਟੀ ਦੀ ਪੀ.ਏ.ਸੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਾ ਚੀਮਾ ਨੇ ਦੱਸਿਆ ਕਿ ਸ. ਭੋਲਾ ਸਿੰਘ ਗਿੱਲਪੱਤੀ ਬਠਿੰਡਾ, ਸ. ਜਸਪਾਲ ਸਿੰਘ ਪ੍ਰਧਾਨ ਪਟਿਆਲਾ ਅਤੇ ਸ. ਜਸਪਾਲ ਸਿੰਘ ਗਿਆਸਪੁਰਾ ਲੁਧਿਆਣਾ ਨੂੰ ਦਲ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਤਪਾ ਅਤੇ ਸ. ਹਰਜੀਤ ਸਿੰਘ ਬੱਬੀ ਖਹਿਰਾ ਪਟਿਆਲਾ ਨੂੰ ਪਾਰਟੀ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਸ. ਦਵਿੰਦਰ ਸਿੰਘ ਨਿੱਕੂ ਚਾਹਲ ਅਤੇ ਸ. ਦਵਿੰਦਰ ਸਿੰਘ ਢੈਪਈ ਕਪੂਰਥਲਾ ਨੂੰ ਪਾਰਟੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
Total Responses : 265