ਬਰਨਾਲਾ, 8 ਜਨਵਰੀ, 2017 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਸਬੰਧੀ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਨਾਮਜਦਗੀ ਪਰਚੇ ਦਾਖਲ ਨਹੀਂ ਹੋ ਸਕਣਗੇ।
ਸ. ਵਿਰਕ ਨੇ ਇਸ ਸਬੰਧੀ ਚੋਣਾਂ ਲੜਨ ਦੇ ਚਾਹਵਾਨ ਸਮੂਹ ਲੋਕਾਂ ਨੂੰ ਅਪੀਲ ਜਾਰੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਆਪਣੇ 20 ਅਗਸਤ 2015 ਦੇ ਫੈਸਲੇ ਤਹਿਤ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਨਿਗੋਸ਼ੀਏਬਲ ਇੰਸਟੂਮੈਂਟ ਐਕਟ 1881 ਤਹਿਤ ਛੁੱਟੀ ਐਲਾਣਿਆ ਸੀ, ਇਸ ਲਈ ਚੋਣ ਕਮਿਸ਼ਨ ਦੇ ਨਿਯਮ ਅਨੁਸਾਰ ਨਿਗੋਸ਼ੀਏਬਲ ਇੰਸਟੂਮੈਂਟ ਐਕਟ 1881 ਤਹਿਤ ਐਲਾਣੀ ਛੁੱਟੀ ਵਾਲੇ ਦਿਨ ਨਾਮਜਦਗੀ ਪਰਚੇ ਸਵਿਕਾਰ ਨਹੀਂ ਕੀਤੇ ਜਾਂਦੇ ਹਨ, ਇਸ ਲਈ ਦੂਜੇ ਸ਼ਨੀਵਾਰ ਜੋ ਕਿ ਨਾਮਜਦਗੀ ਪਰਚੇ ਭਰਨ ਦੇ ਸਮੇਂ ਦੌਰਾਨ ਆਉਂਦਾ ਹੈ, ਨੂੰ ਨਾਮਦਜਗੀ ਪਰਚੇ ਸਵਿਕਾਰ ਨਹੀਂ ਕੀਤੇ ਜਾਣਗੇ।