ਨਵੀਂ ਦਿੱਲੀ, 8 ਜਨਵਰੀ, 2017 : ਸ੍ਰੋਮਣੀ ਅਕਾਲੀ ਦਲ ਨੂੰ ਐਤਵਾਰ ਨੂੰ ਇਕ ਹੋਰ ਝਟਕਾ ਲੱਗਿਆ ਹੈ, ਜਿਸਦੇ ਇਕ ਹੋਰ ਮੈਂਬਰ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ।
ਸ੍ਰੋਅਦ ਦੇ ਕੌਮੀ ਸਿਆਸੀ ਸਲਾਹਕਾਰ ਤੇ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਡਾਇਰੈਕਟਰ ਰਣਜੀਤ ਸਿੰਘ ਨਿਕਰਾ ਆਪਣੇ ਕਈ ਸਮਰਥਕਾਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦੀ 'ਚ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ। ਇਸ ਮੌਕੇ ਕੈਪਟਨ ਅਮਰਿੰਦਰ ਨੇ ਇਸਨੂੰ ਕਾਂਗਰਸ ਲਈ ਇਕ ਹੋਰ ਮਜ਼ਬੂਤੀ ਤੇ ਸ੍ਰੋਅਦ ਦੇ ਪਤਨ ਵੱਲ ਇਸ਼ਾਰਾ ਕਰਾਰ ਦਿੱਤਾ।
ਨਿਕਰਾ, ਜਿਹੜੇ ਐਂਟੀ ਡਰੱਗ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਨੂੰ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ 'ਚ ਹਿਊਮਨ ਰਾਈਟਸ ਸੈੱਲ ਦੇ ਚੇਅਰਮੈਨ ਤੇ ਸਾਬਕਾ ਵਾਈਸ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਲਿਮਿਟੇਡ ਸੰਜੀਵ ਗਰਗ ਵੀ ਸਨ, ਜਿਨ੍ਹਾਂ ਦਾ ਨਿਕਰਾ ਨੂੰ ਕਾਂਗਰਸ 'ਚ ਸ਼ਾਮਿਲ ਕਰਵਾਉਣ 'ਚ ਯੋਗਦਾਨ ਰਿਹਾ। ਇਸ ਦੌਰਾਨ ਕੈਪਟਨ ਅਮਰਿੰਦਰ ਦੇ ਨਜ਼ਦੀਕੀ ਬੀ.ਐਸ ਚਾਹਲ ਵੀ ਮੌਜ਼ੂਦ ਰਹੇ।
ਪਟਿਆਲਾ ਨਾਲ ਸਬੰਧਤ ਨਿਕਰਾ ਦੌਰਾਨ ਨੇ ਆਪਣਾ ਸਿਆਸੀ ਕਰਿਅਰ ਯੂਥ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਵਜੋਂ ਸਾਲ 1994 'ਚ ਕੀਤਾ ਸੀ ਤੇ ਉਨ੍ਹਾਂ ਨੇ ਵੱਖ ਵੱਖ ਅਹੁਦਿਆਂ 'ਚ ਸ੍ਰੋਅਦ 'ਚ ਕੰਮ ਕੀਤਾ, ਜਿਸ 'ਚ 2011 ਤੋਂ 2015 ਕੌਮੀ ਸੰਗਠਨ ਸਕੱਤਰ ਦਾ ਅਹੁਦਾ ਵੀ ਸ਼ਾਮਿਲ ਹੈ। ਕੁਝ ਸਮੇਂ ਲਈ 2009 ਤੋਂ 2011 ਵਿਚਾਲੇ ਨਿਕਰਾ ਅਕਾਲੀ ਦਲ (ਲੌਂਗੋਵਾਲ) 'ਚ ਸ਼ਾਮਿਲ ਹੋਏ ਤੇ ਪਾਰਟੀ ਦੇ ਕੌਮੀ ਯੂਥ ਵਿੰਗ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ।