ਰੂਪਨਗਰ, 8 ਜਨਵਰੀ, 2017 : ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਅਤੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਵਰਿੰਦਰ ਪਾਲ ਸਿੰਘ ਵੱਲੋਂ ਅੱਜ ਛੁਟੀ ਵਾਲੇ ਦਿਨ ਜਿਲ੍ਹਾ ਜੇਲ ਦੀ ਅਚਾਨਕ ਚੈਕਿੰਗ ਕੀਤੀ ਗਈ । ਇਸ ਮੌਕੇ ਮੈਡਮ ਕੋਮਲ ਮਿੱਤਲ ਐਸ.ਡੀ.ਐਮ . ਨੰਗਲ,ਸ਼੍ਰੀ ਮਨਜੀਤ ਸਿੰਘ ਬਰਾੜ ਪੁਲਿਸ ਕਪਤਾਨ ਤੇ ਸ਼੍ਰੀ ਗੁਰਮੀਤ ਸਿੰਘ ਜੇਜੀ ਉਪ ਪੁਲਿਸ ਕਪਤਾਨ,ਸ਼੍ਰੀ ਸੰਜੀਵ ਕੁਮਾਰ ਤਹਿਸੀਲਦਾਰ ਤੇ ਸ਼੍ਰੀ ਸੁਰਿੰਦਰ ਕੁਮਾਰ ਨਾਇਬ ਤਹਿਸੀਲਦਾਰ ਅਤੇ ਹੋਰ ਸਟਾਫ ਵੀ ਉਨਾਂ ਨਾਲ ਸਨ ।ਇਸ ਚੈਕਿੰਗ ਦੌਰਾਨ ਉਨਾਂ ਜੇਲ ਦੀਆਂ ਸਾਰੀਆਂ ਬੈਰਕਾਂ,ਹਸਪਤਾਲ,ਲਾਇਬ੍ਰੇਰੀ,ਸੈਲਾਂ(ਚੱਕੀ) ਤੇ ਅੋਰਤਾਂ ਦੀਆ ਬੈਰਕਾਂ ਦੀ ਵੀ ਪੂਰੀ ਬਰੀਕੀ ਨਾਲ, ਬਿਸਤਰ/ਬਰਤਨ ਅਤੇ ਹੋਰ ਸਮਾਨ ਦੀ, ਤਲਾਸ਼ੀ ਕਰਵਾਈ ।
ਇਸ ਚੈਕਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਚੈਕਿੰਗ/ /ਰੇਡ/ਤਲਾਸੀ ਦੌਰਾਨ ਜੇਲ ਦੀਆਂ ਬੈਰਕਾਂ ਵਿਚੋਂ 02 ਮੋਬਾਈਲ ਫੋਨ ਪ੍ਰਾਪਤ ਹੋਏ ਹਨ ਜਿਸ ਦੀ ਤਫਤੀਸ਼ ਲਈ ਉਨਾਂ ਜੇਲ ਸੁਪਰਡੰਟ ਸ਼੍ਰੀ ਜੀ.ਐਸ.ਸਰੋਆ ਨੂੰ ਆਦੇਸ਼ ਦਿਤੇ ਕਿ ਪਤਾ ਕੀਤਾ ਜਾਵੇ ਕਿ ਇਹ ਮੋਬਾਈਲ ਫੋਨ ਕਿਸ ਤਰਾਂ ਇਸ ਜੇਲ ਵਿਚ ਪਹੁੰਚੇ ਹਨ ।ਇਸ ਤੌਂ ਇਲਾਵਾ ਸੈਲਾਂ ਵਿਚੌਂ ਅੇਲ.ਸੀ.ਡੀਜ਼ ਵੀ ਮਿਲੀਆਂ ਜੋ ਕਿ ਚਾਲੂ ਹਾਲਤ ਵਿਚ ਸਨ ਇਨ ਐਲ.ਸੀ.ਡੀਜ਼ ਨੂੰ ਵੀ ਉਤਰਵਾ ਦਿਤਾ ਅਤੇ ਸੁਪਰਡੰਟ ਜੇਲ ਨੂੰ ਇਸ ਸਬੰਧੀ ਸਪਸ਼ਟ ਦਿਸ਼ਾ ਨਿਰਦੇਸ਼ ਪੇਸ਼ ਕਰਨ ਲਈ ਆਖਿਆ ।ਉਨਾਂ ਜਿਲਾ ਜੇਲ ਦੇ ਬਾਹਰ ਵਾਲੀ ਸੜਕ ਤੇ ਸੁਰਖਿਆ ਦੇ ਮੱਦੇਨਜ਼ਰ ਸੀ.ਸ਼ੀ.ਟੀ.ਵੀ. ਕੈਮਰੇ ਲਗਾਉਣ ਲਈ ਵੀ ਆਖਿਆ।
ਇਸ ਮੌਕੇ ਸ੍ਰੀ ਕਰਨੇਸ਼ ਸ਼ਰਮਾ ਨੇ ਜੇਲ੍ਹ ਵਿਚ ਬੰਦ ਬੰਦੀਆਂ ਅਤੇ ਕੈਦੀਆਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਉਨ੍ਹਾਂ ਦੇ ਹਲ ਲਈ ਲੋੜੀਂਦੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਜੇਲ੍ਹ ਸਟਾਫ ਵਲੋਂ ਕੈਦੀਆਂ ਨੂੰ ਦਿਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਇਹ ਵੀ ਕਿਹਾ ਕਿ ਸ਼ੱਕੀ ਕੈਦੀਆਂ ਨਾਲ ਜਿਹੜਾ ਵੀ ਕੋਈ ਵਿਅਕਤੀ ਮੁਲਾਕਾਤ ਕਰਨ ਆਉਂਦਾ ਹੈ ਉਸਦਾ ਸੁਰੱਖਿਆ ਪੱਖੋਂ ਵਿਸ਼ੇਸ ਖਿਆਲ ਰੱਖਿਆ ਜਾਵੇ।
ਇਸ ਮੌਕੇ ਸ਼੍ਰੀ ਸ਼੍ਰੀ ਜੀ.ਐਸ.ਸਰੋਆ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਵਿਚ ਬੰਦ ਕੈਦੀਆਂ ਲਈ ਮੁਫਤ ਕਾਨੂੰਨੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਹਫਤੇ ਵਿਚ ਤਿੰਨ ਵਾਰੀ ਵਕੀਲ ਸਾਹਿਬਾਨ ਆ ਕੇ ਇੰਨਾਂ ਨੂੰ ਸਹਾਇਤਾ ਦਿੰਦੇ ਹਨ।