ਨਵੀਂ ਦਿੱਲੀ, 9 ਜਨਵਰੀ, 2017 :
ਖ਼ੁਦਾ ਨੇ ਆਜ ਤਕ ਉਸ ਕੌਮ ਕੀ ਹਾਲਤ ਨਹੀਂ ਬਦਲੀ,
ਨਾ ਹੋ ਜਿਸੇ ਖਿਆਲ ਅਪਨੀ ਹਾਲਤ ਕੇ ਬਦਲਨੇ ਕਾ।
-ਸਰ ਅਲਾਮਾ ਮੁਹੰਮਦ ਇਕਬਾਲ
I
ਪੰਜਾਬ ਦੀ ਇੱਕੋ ਇੱਕ ਆਸ ਹੈ ਕਾਂਗਰਸ
ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਲੋਕਾਂ ਤੋਂ ਇਸ ਵਾਅਦੇ ਨਾਲ ਵੋਟ ਅਤੇ ਹਰ ਕਿਸਮ ਦੀ ਹਿਮਾਇਤ ਦੀ ਜਾਚਨਾ ਕਰਦੀ ਹੈ ਕਿ ਉਹ ਸੂਬੇ ਦਾ ਖੁੱਸਿਆ ਹੋਇਆ ਸਨਮਾਨ ਅਤੇ ਵਕਾਰ ਮੁੜ ਬਹਾਲ ਕਰੇਗੀ।ਪੰਜਾਬ ਦੀ ਸ਼ਾਨ ਬਹਾਲੀ ਲਈ ਕਾਂਗਰਸ ਦੀ ਸੋਚ ਤੇ ਵਿਉਂਤਬੰਦੀ ਇਸ ਤਰਾਂ ਹੈ:
ਪੰਜਾਬ ਦਾ ਆਰਥਿਕ, ਸਮਾਜਿਕ, ਸਭਿਆਚਾਰਕ, ਵਿੱਤੀ ਤੇ ਵਾਤਾਵਰਣਿਕ ਸਨਮਾਨ ਬਹਾਲ ਕਰਨਾ ਅਤੇ ਪੰਜਾਬ ਨੂੰ ਮੁਲਕ ਵਿਚ ਇਸ ਦੀ ਬਣਦੀ ਥਾਂ ਦਿਵਾਉਣੀ।
ਜੇ ਪੰਜਾਬ ਨੂੰ ਕਿਸੇ ਇੱਕ ਸ਼ਬਦ ਵਿਚ ਬਿਆਨ ਕਰਨਾ ਹੋਵੇ ਤਾਂ ਉਹ ਹੈ 'ਇੱਜ਼ਤ'।ਸਾਡਾ ਇਤਿਹਾਸ, ਸਭਿਆਚਾਰ ਅਤੇ ਤਰਜ਼-ਇ-ਜ਼ਿੰਦਗੀ ਅਜਿਹੀਆਂ ਘਟਨਾਵਾਂ ਨਾਲ ਭਰੀ ਪਈ ਹੈ ਜਦੋਂ ਅਸੀਂ ਆਪਣੀ ਪਿਆਰੀ ਜਨਮ ਭੂਮੀ ਲਈ ਜਿਉਂਏ ਵੀ ਅਤੇ ਮਰੇ ਵੀ।ਪਰ ਪਿਛਲੇ ਦਹਾਕੇ ਦੌਰਾਨ ਪੰਜਾਬ ਦੀ ਸਰਦਾਰੀ ਅਤੇ ਸਨਮਾਨ ਨੂੰ ਡਾਢੀ ਠੇਸ ਪਹੁੰਚੀ ਹੈ। ਅੱਜ ਸਾਡੇ ਪਿਆਰੇ ਪੰਜਾਬ ਨੂੰ ਭ੍ਰਿਸ਼ਟ ਅਤੇ ਬਦਇੰਤਜ਼ਾਮੀ ਕਰ ਕੇ ਜਾਣਿਆ ਜਾਂਦਾ ਹੈ।ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਮੁੱਖ ਨਿਸ਼ਾਨਾ "ਪੰਜਾਬ ਦੀ ਇੱਜ਼ਤ ਬਹਾਲ" ਕਰਨਾ ਹੈ ਤਾਂ ਕਿ ਹਰ ਪੰਜਾਬੀ, ਭਾਵੇਂ ਉਹ ਕਿਸੇ ਵੀ ਸੂਬੇ ਜਾਂ ਮੁਲਕ ਵਿਚ ਵਸਦਾ ਹੋਵੇ, ਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਵੇਖਿਆ ਜਾਵੇ।ਇਸ ਦੇ ਨਾਲ ਹੀ ਸਾਡਾ ਇਹ ਨਿਸ਼ਾਨਾ ਵੀ ਹੈ ਕਿ ਪੰਜਾਬ ਨੂੰ ਮੁਲਕ ਵਿਚ ਇਸ ਦਾ ਬਣਦਾ ਥਾਂ ਦਿਵਾਇਆ ਜਾਵੇ ਤਾਂ ਕਿ ਇਹ ਮੋਹਰਲੀਆਂ ਸਫਾਂ ਵਿਚ ਰਹਿ ਕੇ ਰਾਸ਼ਟਰ ਦੀ ਸੇਵਾ ਕਰ ਸਕੇ।
ਸਮਾਜਿਕ ਸਨਮਾਨ: ਅੱਜ ਚਾਰ ਚੁਫ਼ੇਰੇ ਭ੍ਰਿਸ਼ਟਾਚਾਰ ਤੇ ਦੁਰਾਚਾਰ ਹੀ ਵਿਖਾਈ ਦੇ ਰਿਹਾ ਹੈ।ਨਸ਼ਿਆਂ ਵਿਚ ਗਲਤਾਨ ਜਵਾਨੀ, ਕਦਰਾਂ-ਕੀਮਤਾਂ ਵਿਚ ਗਿਰਾਵਟ, ਰਾਜ ਸਤਾ ਉੱਤੇ ਕਾਬਜ਼ ਵਿਅਕਤੀਆਂ ਵਲੋਂ ਆਮ ਆਦਮੀ ਉੱਤੇ ਠੋਸਿਆ ਜਾ ਰਿਹਾ 'ਗੁੰਡਾ ਰਾਜ', ਲਾ-ਕਾਨੂੰਨੀ ਤੇ ਬਦਅਮਨੀ, ਡਰ ਦੇ ਸਾਏ ਹੇਠ ਜਿਉਂ ਰਹੀਆਂ ਧੀਆਂ, ਭੈਣਾਂ ਤੇ ਮਾਤਾਵਾਂ ਅਤੇ ਸਾਡੇ ਕੁਦਰਤੀ ਸ੍ਰੋਤਾਂ ਦੀ ਇਸ ਕਦਰ ਹੋ ਰਹੀ ਲੁੱਟ ਕਿ ਸਾਡਾ ਸਮਾਜਿਕ ਸਨਮਾਨ ਹੀ ਮਿੱਟੀ ਵਿਚ ਮਿਲ ਗਿਆ ਹੈ।ਸਮਾਜ ਵਿਚਲੇ ਮਾੜੇ ਅਨਸਰ ਧਰਮ ਅਤੇ ਜਾਤ ਪਾਤ ਦੇ ਨਾਂ ਉੱਤੇ ਨਫ਼ਰਤ ਅਤੇ ਹਿੰਸਾ ਫੈਲਾਅ ਰਹੇ ਹਨ।ਇੰਡੀਅਨ ਨੈਸ਼ਨਲ ਕਾਂਗਰਸ ਇਸ ਦਲਦਲ ਅਤੇ ਮਾਯੂਸੀ ਦੇ ਆਲਮ ਨੂੰ ਖ਼ਤਮ ਕਰ ਕੇ ਆਸ, ਸੁਰੱਖਿਆ, ਇਨਸਾਫ਼, ਬਰਾਬਰੀ, ਇੱਕਸੁਰਤਾ ਅਤੇ ਕਾਨੁੰਨ ਦੇ ਰਾਜ ਦੀ ਬਹਾਲੀ ਲਈ ਵਚਨਬੱਧ ਹੈ।
ਸਭਿਆਚਾਰਕ ਸਨਮਾਨ: ਪੰਜਾਬ ਗੁਰੂਆਂ, ਪੀਰਾਂ ਅਤੇ ਫ਼ਕੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।ਇਹ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਰੂਹਾਨੀ ਅਤੇ ਸਭਿਆਚਾਰਕ ਕਾਇਆ ਕਲਪ ਕਰਨ ਦੀ ਨੀਂਹ ਰੱਖੀ।ਇਸੇ ਧਰਤੀ ਉੱਤੇ ਹੀ ਵਾਰਸ ਸ਼ਾਹ ਵਰਗੇ ਸਦਾਬਹਾਰ ਕਿੱਸਾਕਾਰ, ਬਾਬਾ ਬੁੱਲੇ ਸ਼ਾਹ ਵਰਗੇ ਸੂਫ਼ੀ ਸੰਤ ਅਤੇ ਬਾਬਾ ਫ਼ਰੀਦ ਵਰਗੇ ਦਾਰਸ਼ਨਿਕ ਪੈਦਾ ਹੋਏ ਹਨ।ਇਸ ਧਰਤੀ ਨੇ ਅਨੇਕਾਂ ਯੋਧੇ ਵੀ ਪੈਦਾ ਕੀਤੇ ਜਿਨ੍ਹਾਂ ਨੇ ਆਪਣੀ ਮਾਤ ਭੂਮੀ ਦੀ ਨੈਤਿਕ, ਅਤੇ ਸਭਿਆਚਾਰਕ ਏਕਤਾ ਨੂੰ ਕਾਇਮ ਰੱਖਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਦਿੱਤੀ। ਅਨੇਕਾਂ ਬਾਹਰੀ ਹਮਲਿਆਂ ਦੇ ਬਾਵਜੂਦ, ਪੰਜਾਬੀਆਂ ਨੇ ਆਪਣੀ ਅਮੀਰ ਪ੍ਰੰਪਰਾਵਾਂ, ਬੋਲੀ, ਸੰਗੀਤ, ਕਲਾ ਅਤੇ ਕਵਿਤਾ ਨੂੰ ਜਿਉਂਦਾ ਰੱਖਿਆ।ਪਰ, ਅਫਸੋਸ ਹੈ ਕਿ ਹੁਣ ਸਾਡੇ ਪਵਿੱਤਰ ਗ੍ਰੰਥਾਂ ਦੀ ਹੀ ਬੇਹੁਰਮਤੀ ਹੋ ਰਹੀ ਹੈ।ਸਾਡਾ ਸਾਂਝਾ ਸਭਿਆਚਾਰ ਨੂੰ ਵੀ ਖ਼ਤਰਾ ਖੜਾ ਹੋ ਗਿਆ ਹੈ।ਇੰਡੀਅਨ ਨੈਸ਼ਨਲ ਕਾਂਗਰਸ ਆ ਰਹੇ ਇਸ ਨਿਘਾਰ ਨੂੰ ਰੋਕੇਗੀ ਅਤੇ ਸਾਡੇ ਅਮੀਰ ਸਭਿਆਚਾਰਕ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਅਸਰਦਾਰ ਕਦਮ ਚੁੱਕੇਗੀ।
ਵਿੱਤੀ ਸਨਮਾਨ: ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੀਆਂ ਨਾਵਾਜਬ ਖ਼ਾਹਿਸ਼ਾਂ ਦੀ ਪੂਰਤੀ ਲਈ ਬੇਲੋੜਾ ਤੇ ਅੰਨ੍ਹਾਂ ਖ਼ਰਚ ਕਰਨ, ਭ੍ਰਿਸ਼ਟ ਤੇ ਨਾਕਾਮ ਟੈਕਸ ਪ੍ਰਬੰਧ ਅਤੇ ਸਨਅਤਾਂ ਦੇ ਉਜਾੜੇ ਕਾਰਨ ਸਾਡੀ ਵਿੱਤੀ ਹਾਲਤ ਬਹੁਤ ਹੀ ਪਤਲੀ ਪੈ ਗਈ ਹੈ।ਇਹ ਕਿੱਡੀ ਸ਼ਰਮ ਦੀ ਗੱਲ ਹੈ ਕਿ 'ਆਪਣੇ ਘਰ ਦੀ ਮਾਲੀ ਹਾਲਤ ਨਾ ਠੀਕ ਕਰ ਸਕਣ' ਵਜੋਂ ਸਭ ਤੋਂ ਪਹਿਲਾਂ ਸਾਡੀ ਉਦਾਹਰਣ ਦਿੱਤੀ ਜਾਂਦੀ ਹੈ।ਸਾਡੇ ਕੋਲ ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਪੈਨਸ਼ਨਾਂ ਦੇਣ ਜੋਕਰੇ ਪੈਸੇ ਵੀ ਨਹੀਂ ਹਨ।ਸੂਬਾ ਸਰਕਾਰ ਜਨਤਕ ਜਾਇਦਾਦਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਡੰਗ ਟਪਾ ਰਹੀ ਹੈ। ਅਸੀਂ ਕਈ ਵਰ੍ਹਿਆਂ ਤੋਂ "ਵਿੱਤੀ ਐਮਰਜੈਂਸੀ" ਅਤੇ "ਮਾਲੀ ਅਸਥਿਰਤਾ" ਵਰਗੀ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਹੇ ਹਾਂ, ਪਰ ਇਸ ਨੂੰ ਸੁਧਾਰਣ ਦਾ ਬਿਕਲੁਲ ਵੀ ਕੋਈ ਯਤਨ ਨਹੀਂ ਕੀਤਾ ਜਾ ਰਿਹਾ ।ਅਕਾਲੀ-ਭਾਜਪਾ ਸਰਕਾਰ ਨੇ ਇਸ ਸਬੰਧੀ 'ਕੋ ਨਾ ਮਾਨੂੰ' ਵਾਲੀ ਰੱਟ ਲਾਈ ਹੋਈ ਹੈ।ਦਰਅਸਲ, ਅਕਾਲੀ-ਭਾਜਪਾ ਸਰਕਾਰ ਸੂਬੇ ਦੀ ਮਾੜੀ ਮਾਲੀ ਹਾਲਤ ਨੂੰ ਇਸ ਕਰਕੇ ਤਸਲੀਮ ਨਹੀਂ ਕਰ ਰਹੀ ਤਾਂ ਕਿ ਇਸ ਦੇ ਮੰਤਰੀਆਂ ਅਤੇ ਚਹੇਤਿਆਂ ਦੇ ਗੈਰਵਾਜਬ ਖ਼ਰਚਿਆਂ ਉੱਤੇ ਉਂਗਲ ਨਾ ਉੱਠ ਸਕੇ।ਇਸ ਸਥਿਤੀ ਨੂੰ ਬਦਲਣਾ ਪੈਣਾ ਹੈ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਨੂੰ ਕਰਜ਼ੇ ਦੇ ਮੱਕੜ-ਜਾਲ ਵਿਚੋਂ ਕੱਢ ਕੇ ਆਰਥਿਕ ਵਿਕਾਸ ਅਤੇ ਖ਼ੁਸ਼ਹਾਲੀ ਦੇ ਰਾਹ ਉੱਤੇ ਤੋਰਣ ਲਈ ਵੱਚਨਬੱਧ ਹੈ।ਇਸ ਮਕਸਦ ਦੀ ਪੂਰਤੀ ਲਈ ਸਾਨੂੰ ਆਪਣੇ ਨਾਵਾਜਬ ਤੇ ਬੇਲੋੜੇ ਖ਼ਰਚਿਆਂ ਉੱਤੇ ਰੋਕ ਲਾਉਣੀ ਪਵੇਗੀ।
ਵਾਤਾਵਰਣ ਦਾ ਸਨਮਾਨ: ਪੰਜ ਦਰਿਆਵਾਂ ਦੀ ਪਾਵਨ ਧਰਤੀ, ਹਰੇ-ਭਰੇ ਖੇਤ, ਜਰਖੇਜ਼ ਭੂਮੀ ਅਤੇ ਮਹਿਕਦੀ ਪੌਣ ਇਸ ਹੱਦ ਤੱਕ ਪਲੀਤ ਹੋ ਚੁੱਕੀ ਹੈ ਕਿ ਸਾਡੇ ਪਵਿੱਤਰ ਦਰਿਆ ਗੰਦੇ ਨਾਲਿਆਂ ਦਾ ਰੂਪ ਧਾਰ ਚੁੱਕੇ ਹਨ।ਸਰਕਾਰ ਦੀ ਦੇਖਰੇਖ ਹੇਠ ਇਸ ਦੀਆਂ ਕਈ ਜੁੰਡਲੀਆਂ ਵਲੋਂ ਦਰਿਆਵਾਂ, ਨਦੀਆਂ, ਨਾਲਿਆਂ ਅਤੇ ਚੋਆਂ ਵਿਚੋਂ ਰੇਤਾ-ਬੱਜਰੀ ਕੱਢਕੇ ਆਟੇ ਤੋਂ ਵੀ ਮਹਿੰਗੇ ਭਾਅ ਵੇਚ ਕੇ ਪੰਕਾਬੀਆਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ।ਸਾਡੀ ਜਰਖੇਜ਼ ਭੂਮੀ ਤੇਜ਼ੀ ਨਾਲ ਬੰਜਰ ਬਣਦੀ ਜਾ ਰਹੀ ਹੈ।ਸਾਡੀ ਮਹਿਕਾਂ ਬਖ਼ੇਰਦੀ ਪੌਣ ਵਿਚ ਜ਼ਹਿਰੀਲੀਆਂ ਗੈਸਾਂ ਘੁਲ ਰਹੀਆਂ ਹਨ।ਦਰਖ਼ਤਾਂ ਦੀ ਅੰਨ੍ਹੇ ਵਾਹ ਕਟਾਈ ਹੋ ਰਹੀ ਹੈ ਅਤੇ ਨਵੇਂ ਬਿਰਖ਼ ਲਾਉਣ ਵੱਲ ਕਿਸੇ ਦਾ ਧਿਆਨ ਨਹੀਂ ਹੈ।ਪਲੀਤ ਤੇ ਰੋਗੀ ਵਾਤਾਵਰਣ ਕਾਰਨ ਸਾਡੇ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਇੰਡੀਅਨ ਨੈਸ਼ਨਲ ਕਾਂਗਰਸ ਸਾਡੇ ਵਾਤਾਵਰਣ ਦੀ ਕੀਤੀ ਜਾ ਰਹੀ ਤਬਾਹੀ ਨੂੰ ਤੁਰੰਤ ਰੋਕਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਵੇਗੀ ਕਿ ਸਾਡਾ ਪਾਣੀ, ਪੌਣ ਅਤੇ ਭੂਮੀ ਜ਼ਹਿਰਾਂ ਤੇ ਪਲੀਤੀ ਤੋਂ ਰਹਿਤ ਰਹਿਣ ਤਾਂ ਕਿ ਪੰਜਾਬੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ, ਬੇਰੋਜ਼ਗਾਰੀ, ਅਣਪੜ੍ਹਤਾ, ਦੁਰਾਚਾਰ ਅਤੇ ਲਾ-ਕਾਨੂੰਨੀ ਦੀ ਦਲਦਲ ਵਿਚੋਂ ਕੱਢਣਾ।
ਕਿਸੇ ਵੇਲੇ ਆਪਣੀ ਦਲੇਰੀ ਅਤੇ ਹਿੰਮਤ ਕਰਕੇ ਕਰ ਕੇ ਮੁਲਕ ਭਰ ਵਿਚ ਮਸ਼ਹੂਰ ਸਾਡੇ ਨੌਜਵਾਨ ਅੱਜ ਨਸ਼ਿਆਂ, ਬੇਰੋਜ਼ਗਾਰੀ, ਅਣਪੜ੍ਹਤਾ, ਦੁਰਾਚਾਰ ਅਤੇ ਲਾ-ਕਾਨੂੰਨੀ ਦੇ ਚੱਕਰਵਿਊ ਵਿਚ ਬੁਰੀ ਤਰਾਂ ਫਸ ਚੁੱਕੇ ਹਨ।ਕੌਮਾਂਤਰੀ ਖੇਡ ਟੂਰਨਾਮੈਂਟਾਂ ਵਿਚ ਮੁਲਕ ਦੀ ਅਗਵਾਈ ਕਰਨ ਅਤੇ ਦੇਸ਼ ਦੀ ਫ਼ੌਜ ਨੂੰ ਆਪਣੀ ਵਸੋਂ ਦੇ ਹਿਸਾਬ ਨਾਲ ਸਭ ਤੋਂ ਵੱਧ ਸੈਨਿਕ ਦੇਣ ਵਾਲਾ ਪੰਜਾਬ ਅੱਜ ਦੁਨੀਆਂ ਭਰ ਵਿਚ ਆਪਣੀ ਜਵਾਨੀ ਨੂੰ ਤਬਾਹ ਕਰਨ ਵਾਲੇ ਸੂਬੇ ਵਜੋਂ ਬਦਨਾਮ ਹੈ।ਇਹਨਾਂ ਸਮੱਸਿਆਵਾਂ ਨੂੰ ਮੰਨ ਲੈਣ ਦੀ ਥਾਂ, ਸਤਾਧਾਰੀ ਅਕਾਲੀ-ਭਾਜਪਾ ਗਠਜੋੜ ਇਸ ਤੋਂ ਅੱਖਾਂ ਮੀਟ ਲੈਣ ਨੂੰ ਹੀ ਬਿਹਤਰ ਹੱਲ ਮੰਨੀ ਬੈਠਾ ਹੈ।ਨਾ ਮੰਨਣਾ ਹੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਸਤਾਧਾਰੀ ਧਿਰ ਹੀ ਉਹਨਾਂ ਕੋਝੀਆਂ ਸ਼ਕਤੀਆਂ ਨਾਲ ਘਿਉ-ਖਿਚੜੀ ਹੈ ਜਿਹੜੀਆਂ ਸਾੜੀ ਜਵਾਨੀ ਨੂੰ ਘੁਣ ਵਾਗੂੰ ਖਾ ਰਹੀਆਂ ਹਨ।ਇਹ ਕਿੱਡੀ ਵੱਡੀ ਤ੍ਰਸਾਦੀ ਹੈ ਕਿ ਜਿੱਥੇ ਮੁਲਕ ਦੇ ਹੋਰ ਸੂਬੇ ਆਪਣੇ ਲੋਕਾਂ ਦੀ ਆਮਦਨ ਵਧਾਉਣ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਹਨ ਉਥੇ ਪੰਜਾਬ ਵਿਚ ਅਸੀਂ ਇਹੀ ਨਹੀਂ ਮੰਨ ਰਹੇ ਕਿ ਸਾਡਾ ਨੌਜਵਾਨ ਗੰਭੀਰ ਸੰਕਟਾਂ ਵਿਚ ਘਿਰਿਆ ਹੋਇਆ ਹੈ।ਇੰਡੀਅਨ ਨੈਸ਼ਨਲ ਪੰਜਾਬ ਵਿਚੋਂ ਨਸ਼ਾਖੋਰੀ ਨੂੰ ਰੋਕਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਦੀ ਸਰਕਾਰ ਪੰਜਾਬ ਵਿਚ ਨਸ਼ਾ ਤਸਕਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ।
ਪੱਕਾ ਇਲਾਜ-ਪੁਖ਼ਤਾ ਪੁਨਰਵਾਸ: ਨਸ਼ਾ ਤਸਕਰੀ ਨੂੰ ਨਕੇਲ ਪਾਉਣ ਲਈ ਜਿੱਥੇ ਕਾਂਗਰਸ ਪਾਰਟੀ ਨਸ਼ਿਆਂ ਦੇ ਵਪਾਰ ਵਿਚ ਲੱਗੇ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ ਉਥੇ ਨਸ਼ਾਖੋਰੀ ਦੀ ਦਲਦਲ ਵਿਚ ਫਸ ਚੁੱਕੇ ਵਿਅਕਤੀਆਂ ਖਾਸ ਕਰ ਕੇ ਨੌਜਵਾਨਾਂ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉਣ ਦੀ ਪੂਰੀ ਵਾਹ ਲਾਵੇਗੀ।ਨੌਜਵਾਨਾਂ ਨੂੰ ਨਸ਼ਾ ਮੁਕਤ ਕਰ ਕੇ ਮੁੜ ਮੁੱਖ ਧਾਰਾ ਵਿਚ ਲਿਆਉਣ ਅਤੇ ਮੁੜ ਕਿਸੇ ਚੰਗੇ ਆਰ੍ਹੇ ਲਾਉਣ ਲਈ ਅਸਰਦਾਰ ਤੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।
ਆਰਥਿਕ ਸਸ਼ਕਤੀਕਰਨ: ਇਸ ਦੇ ਨਾਲ ਹੀ, ਇੰਡੀਅਨ ਨੈਸ਼ਨਲ ਕਾਂਗਰਸ ਸੂਬੇ ਵਿਚ ਆਰਥਿਕ, ਉਤਪਾਦਕ ਅਤੇ ਕਾਰੋਬਾਰੀ ਖੇਤਰਾਂ ਵਿਚ ਹੁਲਾਰਾ ਲਿਆਉਣ ਲਈ ਪੂਰੀ ਤਰਾਂ ਵਚਨਬੱਧ ਹੈ।ਇਹ ਸੂਬੇ ਵਿਚ ਉਜੜ ਚੁੱਕੀ ਦੇਸੀ ਸਨਅਤੀ ਇਕਾਈਆਂ ਨੂੰ ਮੁੜ ਸੁਰਜੀਤ ਕਰੇਗੀ ਅਤੇ ਨੌਜਵਾਨਾਂ ਲਈ ਵੱਡੀ ਗਿਣਤੀ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਵੱਡੇ ਸਨਅਤੀ ਪ੍ਰਾਜੈਕਟ ਲਿਆਵੇਗੀ।ਪੂੰਜੀਕਾਰੀ ਤੋਂ ਸਾਡਾ ਮਤਲਬ ਸਿਰਫ਼ ਜਾਇਦਾਦ ਤੇ ਮਕਾਨ ਉਸਾਰੀ ਦੇ ਪ੍ਰਾਜੈਕਟਾਂ ਤੋਂ ਨਹੀਂ ਹੈ, ਜਿਨ੍ਹਾਂ ਦਾ ਕੁਝ ਕੁ ਧਨਾਢ ਵਿਅਕਤੀਆਂ ਨੂੰ ਹੀ ਲਾਭ ਹੁੰਦਾ ਹੈ, ਸਗੋਂ ਅਜਿਹੇ ਪ੍ਰਾਜੈਕਟਾਂ ਤੋਂ ਹੈ ਜਿਨ੍ਹਾਂ ਦਾ ਫ਼ਾਇਦਾ ਸਮੁੱਚੇ ਪੰਜਾਬ ਨੂੰ ਹੋਵੇ ਅਤੇ ਸੂਬਾ ਉਤਪਾਦਨ ਅਤੇ ਸੇਵਾ ਸਨਅਤ ਵਿਚ ਤਰੱਕੀ ਕਰੇ।ਰੋਜ਼ਗਾਰ ਅਤੇ ਕਾਰੋਬਾਰ ਦੇ ਢੁੱਕਵੇਂ ਅਤੇ ਲੋਂੜੀਦੇ ਮੌਕੇ ਨਾ ਹੋਣ ਕਾਰਨ ਸਾਡੇ ਨੌਜਵਾਨ ਮਜ਼ਬੂਰੀ ਵੱਸ ਬਾਹਰਲੇ ਮੁਲਕਾਂ ਨੂੰ ਜਾਂਦੇ ਹਨ ਜਿੱਥੇ ਕਈ ਵਾਰੀ ਉਹਨਾਂ ਨਾਲ ਮਾੜਾ ਵਿਵਹਾਰ ਤੇ ਸੋਸ਼ਣ ਕੀਤਾ ਜਾਂਦਾ ਹੈ।ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਨੂੰ ਅਜਿਹੇ ਸੂਬੇ ਵਿਚ ਤਬਦੀਲ ਕਰਨ ਲਈ ਵਚਨਬੱਧ ਹੈ ਜਿਹੜਾ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਢੁੱਕਵੇਂ ਮੌਕੇ ਮੁਹੱਈਆ ਕਰ ਸਕੇ ਤਾਂ ਕਿ ਉਹਨਾਂ ਨੂੰ ਕੰਮ ਲਈ ਬਾਹਰ ਮੁਲਕਾਂ ਵਿਚ ਭਟਕਣਾ ਨਾ ਪਵੇ।
ਸਿੱਖਿਆ ਤੇ ਹੁਨਰ ਨਾਲ ਲੈਸ: ਸਾਡਾ ਪ੍ਰਾਇਮਰੀ, ਸੈਕੰਡਰੀ ਅਤੇ ਉੱਚ ਸਿੱਖਿਆ ਦਾ ਢਾਂਚਾ ਲਗਭਗ ਤਬਾਹੀ ਦੇ ਕੰਢੇ ਉੱਤੇ ਹੈ।ਸੂਬੇ ਦੀ ਅਜੋਕੀ ਅਕਾਲੀ-ਭਾਜਪਾ ਸਰਕਾਰ ਸਾਡੇ ਅਧਿਆਪਕਾਂ ਨਾਲ ਹਰ ਮਾੜਾ ਸਲੂਕ ਕਰ ਰਹੀ ਹੈ ਅਤੇ ਸਿੱਖਿਆ ਢਾਂਚੇ ਦੇ ਸੁਧਾਰ ਲਈ ਇੱਕ ਪੈਸਾ ਵੀ ਨਹੀਂ ਖ਼ਰਚ ਰਹੀ।ਸਿੱਟੇ ਵਜੋਂ ਸਾਡੀ ਨੌਜਵਾਨ ਪੀੜ੍ਹੀ ਮੁਲਕ ਦੇ ਤੇਜ਼ ਗਤੀ ਨਾਲ ਹੋ ਰਹੇ ਵਿਕਾਸ ਤੋਂ ਫ਼ਾਇਦਾ ਉਠਾਉਣ ਤੋਂ ਅਸਮਰੱਥ ਰਹਿ ਰਹੀ ਹੈ।ਇੰਡੀਅਨ ਨੈਸ਼ਨਲ ਕਾਂਗਰਸ ਸੂਬੇ ਦੀ ਸਿੱਖਿਆ ਨੀਤੀ ਦਾ ਮੁਕੰਮਲ ਕਾਇਆ ਕਲਪ ਕਰੇਗੀ।ਸਿੱਖਿਆ ਲਈ ਸਬਸਿਡੀ, ਉੱਚ ਪਾਏ ਦਾ ਸਿੱਖਿਆ ਢਾਂਚਾ, ਮੁਫ਼ਤ ਸਿੱਖਿਆ ਸਹਾਇਕ ਸਮੱਗਰੀ ਅਤੇ ਸਾਡੇ ਅਧਿਆਪਕਾਂ ਨੂੰ ਬਣਦਾ ਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ।ਇੰਡੀਅਨ ਨੈਸ਼ਨਲ ਕਾਂਗਰਸ ਦਾ ਇਹ ਪੱਕਾ ਵਿਸ਼ਵਾਸ਼ ਹੈ ਕਿ ਸਿੱਖਿਆ ਉੱਤੇ ਲਾਇਆ ਗਿਆ ਪੈਸਾ ਖ਼ਰਚ ਨਹੀਂ ਸਗੋਂ ਸਭ ਤੋਂ ਉੱਤਮ ਪੂੰਜੀਕਾਰੀ ਹੈ ਕਿਉਂਕਿ ਇਸ ਨਾਲ ਸੂਬੇ ਦੇ ਹਰ ਬਸ਼ਿੰਦੇ ਦਾ ਭਵਿੱਖ ਸੁਧਰਦਾ ਹੈ।
ਪੰਜਾਬ ਦੀ ਦਰਦਨਾਕ ਗਾਥਾ
ਪੰਜਾਬ ਕਦੇ ਵੀ ਮੁਲਕ ਲਈ ਕੁਰਬਾਨੀਆਂ ਅਤੇ ਹੱਡਭੰਨਵੀਂ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਿਆ, ਪਰ ਇਹ ਬਹੁਤ ਹੀ ਅਫ਼ਸੋਸਨਾਕ ਪਹਿਲੂ ਹੈ ਕਿ ਜਦੋਂ ਆਪਣੇ ਹਿੱਤਾਂ ਤੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਇਹਨਾਂ ਦੀ ਰਾਖੀ ਕਰਨ ਵਿਚ ਬੁਰੀ ਤਰਾਂ ਫੇਲ੍ਹ ਹੋਈ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਦੇ ਲੀਡਰਾਂ ਦੇ ਆਪਣੇ ਨਿੱਜੀ ਵਪਾਰਕ ਅਤੇ ਸਿਆਸੀ ਹਿੱਤ ਹੀ ਐਨੇ ਜ਼ਿਆਦਾ ਹਨ ਕਿ ਇਹਨਾਂ ਕੋਲ ਕੌਮੀ ਪੱਧਰ ਉੱਤੇ ਸੂਬੇ ਦੇ ਹਿੱਤਾਂ ਦੀ ਗੱਲ ਕਰਨ ਦੀ ਨਾ ਤਾਂ ਵਿਹਲ ਹੈ ਅਤੇ ਨਾ ਹੀ ਇਰਾਦਾ।ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦੇ ਭਖਦੇ ਮਾਮਲਿਆਂ ਬਾਰੇ ਕੇਂਦਰ ਸਰਕਾਰ ਕੋਲ ਜ਼ੋਰਦਾਰ ਤਰੀਕੇ ਨਾਲ ਉਠਾਏਗੀ ਅਤੇ ਇਹਨਾਂ ਦਾ ਪੰਜਾਬ ਦੀ ਮਰਜ਼ੀ ਅਨੁਸਾਰ ਨਿਪਟਾਰਾ ਕਰਵਾ ਕੇ ਹੀ ਸਾਹ ਲਵੇਗੀ।ਇਹਨਾਂ ਵਿਚੋਂ ਪ੍ਰਮੁੱਖ ਮੁੱਦੇ ਇਹ ਹਨ:
ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਾਉਣੇ।
ਪੰਜਾਬ ਦੇ ਦਰਿਆਵਾਂ ਦਾ ਪਾਣੀ ਪੰਜਾਬ ਵਿਚ ਹੀ ਰਹੇ ਕਿਉਂਕਿ ਪਾਣੀ ਦੀ ਬੇਹੱਦ ਘਾਟ ਕਾਰਨ ਇਸ ਕੋਲ ਇੱਕ ਬੂੰਦ ਵੀ ਫ਼ਾਲਤੂ ਨਹੀਂ ਹੈ।
ਸਨਅਤੀ ਵਿਕਾਸ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇ ਕੇ ਟੈਕਸ ਮੁਆਫ਼ ਕਰਾਉਣੇ।
ਅਤਿਵਾਦ ਦੇ ਕਾਲੇ ਦੌਰ ਦੌਰਾਨ ਪੰਜਾਬੀਆਂ ਵਲੋਂ ਕੀਤੀਆਂ ਕੁਰਬਾਨੀਆਂ ਅਤੇ ਸਹੇ ਘਾਟਿਆਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਮੁਕੰਮਲ ਮੁਆਫ਼ੀ।
ਪੰਜਾਬ ਦੇ ਸ੍ਰੋਤਾਂ ਉੱਤੇ ਕਾਬਜ਼ ਹੋਈਆਂ ਬੈਠੀਆਂ ਭ੍ਰਿਸ਼ਟ ਜੋਕਾਂ ਨੂੰ å¯óäÅ
ਪੰਜਾਬ ਦੇ ਕੁਦਰਤੀ ਤੇ ਆਰਥਿਕ ਸ੍ਰੋਤਾਂ ਉੱਤੇ ਉਹਨਾਂ ਭ੍ਰਿਸ਼ਟ, ਅਨੈਤਿਕ ਅਤੇ ਕੋਝੇ ਸਿਆਸਤਦਾਨਾਂ, ਧਨਾਢਾਂ ਅਤੇ ਵਪਾਰੀਆਂ ਦਾ ਕਬਜ਼ਾ ਹੈ ਜਿਨ੍ਹਾਂ ਦਾ ਸਿੱਧਾ ਰਿਸ਼ਤਾ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਪਰਿਵਾਰ ਨਾਲ ਜੁੜਦਾ ਹੈ।ਇਹਨਾਂ ਨੇ ਰਾਜ ਸ਼ਕਤੀ ਦੇ ਬਲਬੂਤੇ ਟਰਾਂਸਪੋਰਟ, ਮੀਡੀਆ, ਰੇਤਾ-ਬੱਜਰੀ, ਲਾਟਰੀ, ਸ਼ਰਾਬ, ਜਾਇਦਾਦਾਂ ਦੀ ਵੇਚ-ਵਟਕ ਅਤੇ ਮਕਾਨ ਉਸਾਰੀ ਵਰਗੇ ਕਾਰੋਬਾਰਾਂ ਉੱਤੇ ਮੁਕੰਮਲ ਕਬਜ਼ਾ ਕੀਤਾ ਹੋਇਆ ਹੈ।ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਕੰਮਾਂ ਦੇ ਟੈਂਡਰ ਆਪਣੇ ਭ੍ਰਿਸ਼ਟ ਭਾਈਵਾਲਾਂ ਅਤੇ ਸੂਬੇ ਦੇ ਕੁਦਰਤੀ ਸ੍ਰੋਤ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ।ਇਸ ਭ੍ਰਿਸ਼ਟ ਵਰਤਾਰੇ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।ਇੰਡੀਅਨ ਨੈਸ਼ਨਲ ਕਾਂਗਰਸ ਇਸ ਬੀਮਾਰੀ ਨੂੰ ਜੜੋਂ ਪੁੱਟਣ ਲਈ ਪੂਰੀ ਤਰਾਂ ਵਚਨਬੱਧ ਹੈ।ਇਹ ਸਾਰੇ ਟੈਂਡਰ ਦੇਣ ਅਤੇ ਬੋਲੀਆਂ ਕਰਾਉਣ ਦਾ ਪਾਰਦਰਸ਼ਕ ਸਿਸਟਮ ਬਣਾਏਗੀ ਅਤੇ ਇਹਨਾਂ ਨਾਲ ਸਬੰਧਤ ਹਰ ਵੇਰਵਾ ਜਨਤਕ ਕੀਤਾ ਜਾਇਆ ਕਰੇਗਾ।ਸਾਰੇ ਸਿਆਸਤਦਾਨਾਂ ਅਤੇ ਅਧਿਕਾਰੀਆਂ ਨੂੰ ਕੋਈ ਵੀ ਵਿੱਤੀ ਲਾਭ ਵਾਲਾ ਅਹੁਦਾ ਨਹੀਂ ਦਿੱਤਾ ਜਾਵੇਗਾ।ਕਿਸੇ ਨੂੰ ਵੀ ਸੂਬੇ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਦਿੱਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਨੂੰ ਉਸ ਦੇ ਅਹੁਦੇ ਤੋਂ ਤੁਰੰਤ ਫ਼ਾਰਗ ਕਰ ਦਿੱਤਾ ਜਾਵੇਗਾ।
ਪੰਜਾਬ ਨੂੰ ਮੁੜ ਮੁਲਕ ਦਾ ਅੰਨਦਾਤਾ ਬਣਾਉਣਾ
ਇਹ ਕਿੱਡੀ ਵੱਡੀ ਤ੍ਰਾਸਦੀ ਹੈ ਕਿ ਸਾਰੇ ਮੁਲਕ ਵਿਚੋਂ ਭੁੱਖਮਰੀ ਖ਼ਤਮ ਕਰਕੇ ਇਸ ਨੂੰ ਅੰਨ ਸੁਰੱਖਿਆ ਦੇਣ ਵਾਲਾ ਵਾਲਾ ਪੰਜਾਬ ਦਾ ਕਿਸਾਨ ਅੱਜ ਆਪਣੇ ਪਰਿਵਾਰ ਪਾਲਣ ਤੋਂ ਵੀ ਆਤੁਰ ਹੋਇਆ ਬੈਠਾ ਹੈ।ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਆਪਣੇ ਆਪ ਨੂੰ ਕਿਸਾਨ-ਪੱਖੀ ਸਰਕਾਰ ਕਹਾਉਂਦੀ ਹੈ, ਪਰ ਇਹ ਇੱਕ ਛਲਾਵਾ ਹੀ ਹੈ ਕਿਉਂਕਿ ਇਸ ਦੇ ਸਾਰੇ ਅਮਲ ਕਿਸਾਨ ਵਿਰੋਧੀ ਹਨ।ਇਸ ਸਰਕਾਰ ਦੇ ਅਰਸੇ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਸਭ ਤੋਂ ਵੱਧ ਕਸ਼ਟ ਭੋਗੇ ਹਨ।ਪੰਜਾਬ ਦੇ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦਾ ਸਰਕਾਰੀ ਦਾਅਵਾ ਮਹਿਜ਼ ਮਜ਼ਾਕ ਬਣ ਕੇ ਹੀ ਰਹਿ ਗਿਆ ਹੈ।ਖੇਤੀਬਾੜੀ ਵਿਚ ਸੁਧਾਰ ਲਿਆਉਣ ਦੇ ਮਾਰੇ ਗਏ ਦਮਗਜ਼ੇ ਵੀ ਫੋਕੇ ਨਾਹਰੇ ਹੀ ਸਾਬਤ ਹੋਏ ਹਨ।
ਇੰਡੀਅਨ ਨੈਸ਼ਨਲ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਨੂੰ ਹਮੇਸ਼ਾ ਹੀ ਮੁਲਕ ਦੇ ਅੰਨਦਾਤੇ ਹੋਣ ਦਾ ਮਾਣ ਤੇ ਸਤਿਕਾਰ ਦਿੱਤਾ ਹੈ।ਲੋਂੜੀਦੀ ਮਦਦ ਦੇਣ ਨਾਲ ਸਾਡੇ ਕਿਸਾਨ ਮੁਲਕ ਵਿਚ ਇੱਕ ਹੋਰ ਹਰਾ ਇਨਕਲਾਬ ਲਿਆ ਸਕਣ ਦੇ ਸਮਰੱਥ ਹਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਇਹ ਦੂਜਾ ਹਰਾ ਇਨਕਲਾਬ ਲਿਆਉਣ ਲਈ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਵੇਗੀ।ਇਸ ਦਿਸ਼ਾ ਵਿਚ ਕਾਂਗਰਸ ਵਲੋਂ ਉਲੀਕੀ ਗਈ ਨੀਤੀ ਵਿਚ ਕਿਸਾਨਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਸਹੂਲਤ ਚਾਲੂ ਰੱਖਣਾ, ਦਾਣਾ ਮੰਡੀਆਂ ਅਤੇ ਖ਼ਰੀਦ ਢਾਂਚੇ ਨੂੰ ਸੁਧਾਰਣਾ, ਕਿਸਾਨਾਂ ਦੀ ਹੁੰਦੀ ਲੁੱਟ ਨੂੰ ਰੋਕਣਾ, ਖੇਤੀ ਯੂਨੀਵਰਸਿਟੀ ਨੂੰ ਵੱਧ ਝਾੜ ਦੇਣ ਵਾਲੇ ਨਵੀਆਂ ਕਿਸਮਾਂ ਵਿਕਸਤ ਕਰਨ ਲਈ ਮਾਲੀ ਮਦਦ ਦੇਣਾ, ਸੂਬੇ ਦੇ ਵੇਲਾ ਵਿਹਾ ਚੁੱਕੇ ਸਿੰਚਾਈ ਢਾਂਚੇ ਦੀ ਕਾਇਆ ਕਲਪ ਕਰਨ ਲਈ ਵੱਡੇ ਪੱਧਰ ਉੱਤੇ ਪੂੰਜੀਕਾਰੀ ਕਰਨੀ, ਫ਼ਸਲੀ ਵਿਭਿੰਨਤਾ ਅਪਨਾਉਣ ਵਾਲੇ ਕਿਸਾਨਾਂ ਦੀ ਮਾਲੀ ਮਦਦ ਕਰਨਾ, ਖੇਤੀ ਅਧਾਰਤ ਸਨਅਤਾਂ ਲਾਉਣ ਲਈ ਲੋਂੜੀਦੀਆਂ ਸਹੂਲਤਾਂ ਪੈਦਾ ਕਰਨੀਆਂ, ਕੋਲਡ ਸਟੋਰ, ਅਤਿ ਆਧੁਨਿਕ ਗੁਦਾਮ ਅਤੇ ਟਰਾਂਸਪੋਰਟ ਸਹੂਲਤਾਂ ਦਾ ਪੁਖ਼ਤਾ ਢਾਂਚਾ ਉਸਾਰਨਾ ਸ਼ਾਮਲ ਹੈ।
ਆਮ ਆਦਮੀ ਵਿਚ ਪੈਦਾ ਹੋਏ ਬੇਗਾਨਗੀ ਅਤੇ ਬੇਰੁਖੀ ਦਾ ਅਹਿਸਾਸ ਖ਼ਤਮ ਕਰਨਾ
ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿਚਲੀ ਭਾਈਚਾਰਕ ਸਾਂਝ ਸਾਡੇ ਸਮਾਜ ਨੂੰ ਜੋੜ ਕੇ ਰੱਖਣ ਵਾਲਾ ਤੱਤ ਹੈ।ਸਾਡੇ ਪੁਰਖਿਆਂ ਦੀ ਭਾਈਚਾਰਕ ਸਾਂਝ ਦੀ ਵਿਲੱਖਣ ਸੂਝ ਨੇ ਪੰਜਾਬ ਵਿਚ ਅਮੀਰ ਸਭਿਆਚਾਰ ਪੈਦਾ ਕੀਤਾ ਅਤੇ ਪੰਜਾਬੀ ਇਕ ਭਰੱਪਣ ਭਾਵ ਵਾਲਾ ਭਾਈਚਾਰਾ ਬਣ ਕੇ ਉਭਰੇ।ਭਰਾਤਰੀ ਭਾਵ ਵਾਲੇ ਸਾਡੇ ਇਸ ਸਮਾਜਿਕ ਤਾਣੇ ਬਾਣੇ ਨੂੰ ਅਕਾਲੀ-ਭਾਜਪਾ ਗਠਜੋੜ ਦੀਆਂ ਪੰਜਾਬ ਵਿਚ ਲਗਾਤਾਰ ਬਣੀਆਂ ਦੋ ਸਰਕਾਰਾਂ ਨੇ ਤਾਰ ਤਾਰ ਕਰ ਕੇ ਰੱਖ ਦਿੱਤਾ ਹੈ।ਸੂਬੇ ਵਿਚ ਇਸ ਸਮੇਂ ਫਿਰਕੂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ, ਘੱਟ ਗਿਣਤੀਆਂ ਵਿਚ ਡਰ ਤੇ ਸਹਿਮ ਹੈ, ਦਲਿਤਾਂ ਅਤੇ ਪਛੜੇ ਵਰਗਾਂ ਉੱਤੇ ਜ਼ੁਲਮ ਹੋ ਰਹੇ ਹਨ, ਔਰਤਾਂ ਅਸੁਰੱਖਿਅਤ ਮਹਿਸ਼ੂਸ ਕਰ ਰਹੀਆਂ ਹਨ ਅਤੇ ਸਮਾਜ ਦੇ ਗਰੀਬ ਵਰਗ ਪੂਰੀ ਤਰਾਂ ਅਲੱਗ-ਥਲੱਗ ਹੋ ਕੇ ਰਹਿ ਗਏ ਹਨ।
ਇੰਡੀਅਨ ਨੈਸ਼ਨਲ ਕਾਂਗਰਸ ਸੂਬੇ ਵਿਚੋਂ ਧੱਕੜ ਅਤੇ ਜਾਗੀਰਦਾਰੂ ਅਕਾਲੀ-ਭਾਜਪਾ ਸਰਕਾਰ ਖ਼ਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।ਲੋਕ ਵਿਰੋਧੀ ਇਸ ਨਿਜ਼ਾਮ ਨੂੰ ਬਦਲ ਕੇ ਸੂਬੇ ਦੇ ਲੋਕਾਂ ਨੂੰ ਸਮਾਜਿਕ ਇਨਸਾਫ ਦੇਣ, ਦੱਬੇ-ਕੁਚਲੇ ਲੋਕਾਂ ਨੂੰ ਬਰਾਬਰ ਦੇ ਮੌਕੇ ਦੇਣ, ਘੱਟ ਗਿਣਤੀਆਂ ਅਤੇ ਪਛੜੇ ਵਰਗਾਂ ਵਿਚੋਂ ਬੇਗਾਨਗੀ ਦੀ ਭਾਵਨਾ ਖ਼ਥਤਮ ਕਰਨ, ਸਮਾਜਿਕ ਤਾਣੇ ਬਾਣੇ ਦੀ ਉਲਝੀ ਤਾਣੀ ਨੂੰ ਸੁਲਝਾਉਣ ਅਤੇ ਲੋਕਾਂ ਦੇ ਮਨਾਂ ਵਿਚ ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਵਿਸਵਾਸ਼ ਨੂੰ ਪੱਕਾ ਕਰਨ ਲਈ ਕਾਂਗਰਸ ਪਾਰਟੀ ਪੂਰੀ ਤਰਾਂ ਤਿਆਰ-ਬਰ-ਤਿਆਰ ਹੈ।
ਮੌਜ਼ੂਦਾ ਪ੍ਰਬੰਧ ਅਧੀਨ ਲੋਕਾਂ ਦਾ ਅਕਾਲੀ-ਭਾਜਪਾ ਸਰਕਾਰ ਵਿਚ ਭੋਰਾ ਵੀ ਵਿਸਵਾਸ਼ ਨਹੀਂ ਰਿਹਾ।ਦਰਅਸਲ, ਲੋਕਾਂ ਵਿਚ ਸਰਕਾਰ ਅਤੇ ਇਸ ਦੇ ਲੋਟੂ ਏਜੰਟਾਂ ਦਾ ਡਰ ਤੇ ਸਹਿਮ ਛਾਇਆ ਹੋਇਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਇਹ ਭਲੀਭਾਂਤ ਅਹਿਸਾਸ ਹੈ ਕਿ ਸਰਕਾਰ ਦਾ ਕੰਮ ਰਾਜ ਸ਼ਕਤੀ ਦੇ ਸਹਾਰੇ ਡੰਡਾ ਚਲਾਉਣਾ ਨਹੀਂ ਸਗੋਂ ਇਸ ਦਾ ਸਭ ਤੋਂ ਪਹਿਲਾ ਫਰਜ਼ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ।ਇਸ ਲਈ ਸਾਡੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।ਉਸਾਰੂ ਕਾਰਜ, ਸ੍ਰੋਤਾਂ ਦਾ ਵਿਕਾਸ ਅਤੇ ਅਨੁਸੂਚਿਤ ਜਾਤੀਆਂ, ਔਰਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਰਾਖਵੇਂਕਰਨ ਨੂੰ ਸੌ ਫੀਸਦੀ ਲਾਗੂ ਕਰਨਾ ਕਾਂਗਰਸ ਸਰਕਾਰ ਦੀਆਂ ਨੀਤੀਆਂ ਦਾ ਉਘੜਵੇਂ ਪੱਖ ਹੋਣਗੇ।
ਸੂਬੇ ਵਿਚੋਂ ਵੀਆਈਪੀ ਕਲਚਰ ਦਾ ਤੁਰੰਤ ਅਤੇ ਮੁਕੰਮਲ ਖ਼ਾਤਮਾ।
ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਬਦਇੰਤਜ਼ਾਮੀ ਵਾਲੇ ਰਾਜ ਦੌਰਾਨ ਸਾਧਾਰਣ ਆਦਮੀ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ।ਸਰਕਾਰ ਵਿਚੋਂ ਉਸ ਦਾ ਵਿਸਵਾਸ਼ ਪੂਰੀ ਤਰ੍ਹਾਂ ਨਾਲ ਉੱਡ ਜਾਣ ਕਾਰਨ ਉਸਦੀ ਹਾਲਤ ਐਨੀ ਤਰਯੋਗ ਹੋ ਗਈ ਹੈ ਕਿ ਉਹ ਆਪਣੇ ਹੀ ਸੂਬੇ ਅਤੇ ਸ਼ਹਿਰ ਵਿਚ ਬਹੁਤ ਹੀ ਨਿਤਾਣਾ ਮਹਿਸੂਸ ਕਰ ਰਿਹਾ ਹੈ।ਲਾਲ ਬੱਤੀ ਵਾਲੀਆਂ ਵੱਡੀਆਂ ਵੱਡੀਆਂ ਕਾਰਾਂ ਦੇ ਕਾਫਲੇ ਕੰਨ ਪਾੜਵੀਂ ਆਵਾਜ਼ ਵਿਚ ਹੂਟਰ ਵਜਾ-ਵਜਾ ਕੇ ਉਸ ਨੂੰ ਸੜਕਾਂ ਤੋਂ ਪਰੇ ਧੱਕਦੇ ਫਿਰਦੇ ਹਨ ਜਦੋਂ ਕਿ ਇਹ ਸੜਕਾਂ ਆਮ ਆਦਮੀ ਵਲੋਂ ਦਿੱਤੇ ਗਏ ਟੈਕਸ ਨਾਲ ਬਣੀਆਂ ਹੋਈਆਂ ਹਨ।ਬਹੁਤੀ ਵਾਰੀ ਇਨ੍ਹਾਂ ਵੱਡੀਆਂ-ਵੱਡੀਆਂ ਲਾਲ ਬੱਤੀਆਂ ਕਾਰਾਂ ਵਿਚ ਬੈਠੇ "ਵਿਸ਼ੇਸ਼ ਵਿਅਕਤੀਆਂ" ਦੀ ਯੋਗਤਾ ਸਿਰਫ਼ ਇਹ ਹੁੰਦੀ ਹੈ ਕਿ ਉਹ ਪੰਜਾਬ ਦੀ ਸੱਤਾ ਉਤੇ ਕਾਬਜ਼ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਜਾਂ ਉਹਨਾਂ ਦੀ ਜੁੰਡਲੀ ਦੇ ਯਾਰ ਹੁੰਦੇ ਹਨ। ਇਨ੍ਹਾਂ "ਵਿਸ਼ੇਸ਼ ਵਿਅਕਤੀਆਂ" ਦੇ ਮਕਾਨਾਂ ਅਤੇ ਹੋਰ ਨਿੱਜੀ ਜਾਇਦਾਦਾਂ ਦੀ 24 ਘੰਟੇ ਰਾਖੀ ਪੰਜਾਬ ਦੀ ਪੁਲੀਸ ਕਰਦੀ ਹੈ ਜਦੋਂ ਕਿ ਇਸ ਦਾ ਅਸਲ ਕੰਮ ਸੂਬੇ ਵਿਚ ਅਮਨ-ਕਾਨੂੰਨ ਕਾਇਮ ਰੱਖਣਾ ਅਤੇ ਆਮ ਲੋਕਾਂ ਦੀ ਰਾਖੀ ਕਰਨਾ ਹੈ।ਪਰ ਅਕਲੀਆਂ ਨੇ ਪੁਲੀਸ ਕਰਮਚਾਰੀਆਂ ਨੂੰ ਵਿਸ਼ੇਸ਼ ਵਿਅਕਤੀਆਂ ਦੇ ਅਰਦਲੀ ਬਣਾ ਕੇ ਰੱਖ ਦਿੱਤਾ ਹੈ।
ਅਜੋਕੇ ਪੰਜਾਬ ਵਿਚ ਸਨਮਾਨਜਨਕ ਅਤੇ ਬਰਾਬਰੀ ਵਾਲੇ ਸਮਾਜ ਦਾ ਕੋਈ ਰੰਚਕ ਮਾਤਰ ਵੀ ਝਲਕਾਰਾ ਨਹੀਂ ਹੈ।ਸੂਬੇ ਦੇ ਸੱਤਾਧਾਰੀ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਪੂਰੀ ਬੇਕਿਰਕੀ ਨਾਲ ਲੁੱਟਿਆ ਜਾ ਰਿਹਾ ਹੈ ਅਤੇ ਇਹ ਬੇਲੋੜਾ ਤੇ ਨਾ-ਵਾਜਬ ਖ਼ਥਰਚ ਪੰਜਾਬ ਦੀ ਡਾਵਾਂਡੋਲ ਮਾਲੀ ਹਾਲਤ ਦਾ ਇੱਕ ਵੱਡਾ ਕਾਰਨ ਹੈੈ।ਸੂਬੇ ਦੀ ਸਾਰੀ ਪ੍ਰਬੰਧਕੀ ਮਸ਼ੀਨਰੀ, ਸਰਕਾਰੀ ਦੌਲਤ ਅਤੇ ਜਨਤਕ ਜਾਇਦਾਦਾਂ ਇਨ੍ਹਾਂ "ਵਿਸ਼ੇਸ਼ ਵਿਅਕਤੀਆਂ" ਵਲੋਂ ਆਪਣੇ ਨਿੱਜੀ ਸਾਮਾਨ ਵਾਂਗ ਵਰਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ "ਵਿਸ਼ੇਸ਼ ਵਿਅਕਤੀਆਂ" ਦੀ ਗਿਣਤੀ ਹਰ ਮਹੀਨੇ ਲਗਾਤਾਰ ਵੱਧਦੀ ਜਾ ਰਹੀ ਹੈ।
ਇੰਡੀਅਨ ਨੈਸ਼ਨਲ ਕਾਂਗਰਸ ਇਸ ਵੀਆਈਪੀ ਕਲਚਰ ਨੂੰ ਮੁਕੰਮਲ ਤੌਰ ਉਤੇ ਖ਼ਤਮ ਕਰੇਗੀ।ਪਾਰਟੀ ਦੇ ਕਿਸੇ ਵੀ ਅਹੁਦੇਦਾਰ ਨਾਲ ਕਿਸੇ ਵੀ ਕਿਸਮ ਤਰਜੀਹੀ ਵਰਤਾਅ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਕੰਮ ਵਿਚ ਉਸ ਨੂੰ ਕੋਈ ਰਿਆਇਤ ਹੀ ਦਿਤੀ ਜਾਵੇਗੀ।ਸਾਡੀ ਪਾਰਟੀ ਸੂਬੇ ਵਿਚ ਅਸਲੀ ਅਰਥਾਂ ਵਿਚ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਸਥਾਪਿਤ ਕਰਨ ਲਈ ਵਚਨਬੱਧ ਹੈ।ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰਾਂ, ਪ੍ਰਬੰਧਕਾਂ ਅਤੇ ਬਣਨ ਵਾਲੇ ਮੰਤਰੀਆਂ ਨੂੰ ਇਹ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ "ਸੇਵਾਭਾਵ" ਦਾ ਜਜ਼ਬਾ ਨਾ ਸਿਰਫ਼ ਦਿਸਣਾ ਚਾਹੀਦਾ ਬਲਕਿ ਉਹਨਾਂ ਨਾਲ ਇਸ ਜਜ਼ਬੇ ਦਾ ਵਿਵਹਾਰ ਵੀ ਹੋਣਾ ਚਾਹੀਦਾ ਹੈ।
ਸਿਆਸਤਦਾਨ-ਪੁਲਿਸ ਦੇ ਨਾਪਾਕ ਗਠਜੋੜ ਦਾ õÅåîÅ
ਕਾਂਗਰਸ ਸਰਕਾਰ ਪੁਲਿਸ ਵਿਚ ਵੱਡੇ ਪੱਧਰ ਉਤੇ ਸੁਧਾਰ ਲਿਆਵੇਗੀ ਅਤੇ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਸਿਆਸਤਦਾਨਾਂ ਤੇ ਵੱਡੇ ਪੁਲਿਸ ਅਧਿਕਾਰੀਆਂ ਵਿਚ ਬਣ ਚੁੱਕੇ ਨਾਪਾਕ ਗਠਜੋੜ ਨੂੰ ਪੂਰੀ ਤਰਾਂ ਖ਼ਤਮ ਕਰੇਗੀ।ਪੁਲਿਸ ਨੂੰ ਸਿਆਸਤਦਾਨਾਂ ਦੇ ਨਾ-ਵਾਜਬ ਕੰਟਰੋਲ ਤੋਂ ਮੁਕਤ ਕੀਤਾ ਜਾਵੇਗਾ, ਪਰ ਨਾਲ ਦੀ ਨਾਲ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਥਾਨਕ ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ਉਤੇ ਸਮੇਂ-ਸਮੇਂ ਪੜਚੋਲਿਆ ਵੀ ਜਾਂਦਾ ਰਿਹਾ ਕਰੇਗਾ।ਕਾਂਗਰਸ ਸਰਕਾਰ ਸਿਰਫ ਨਿਗਰਾਨ ਦਾ ਕੰਮ ਹੀ ਕਰੇਗੀ ਅਤੇ ਅਣਸਰਦੀ ਲੋੜ ਸਮੇਂ ਹੀ ਪੁਲੀਸ ਪ੍ਰਬੰਧ ਵਿਚ ਦਖਲਅੰਦਾਜ਼ੀ ਕਰਿਆ ਕਰੇਗੀ।ਪੁਲਿਸ ਦਾ ਪਹਿਲਾ ਅਤੇ ਇੱਕੋ-ਇੱਕ ਕੰਮ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਨੂੰ ਕਾਇਮ ਰੱਖਣਾ ਅਤੇ ਆਮ ਆਦਮੀ ਦੀ ਜਾਨ ਮਾਲ ਦੀ ਰਾਖੀ ਕਰਨਾ ਹੋਵੇਗਾ।ਨਿਊਯਾਰਕ ਸਿਟੀ ਅਤੇ ਉਤਰੀ ਆਇਰਲੈਂਡ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਸੁਧਾਰਾਂ ਨੇ ਉਥੋਂ ਦੇ ਲੋਕਾਂ ਦੇ ਮਨਾਂ ਅੰਦਰ ਪੁਲਿਸ ਪ੍ਰਬੰਧ ਵਿਚ ਵਿਸਵਾਸ਼ ਵੀ ਬਹਾਲ ਕੀਤਾ ਹੈ ਅਤੇ ਜੁਰਮਾਂ ਵਿਚ ਬਹੁਤ ਵੱਡੀ ਕਮੀ ਵੀ ਆਈ ਹੈ।ਇਹਨਾਂ ਸੁਧਾਰਾਂ ਦੀ ਅਧਿਐਨ ਕਰ ਕੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ।
ਹਰ ਘਰ ਵਿਚ ਇੱਕ ਨੌਕਰੀ
ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ ਇੱਕ ਦਹਾਕੇ ਦੌਰਾਨ ਸਨਅਤਕਾਰਾਂ ਨੂੰ ਹੋਈਆਂ ਪ੍ਰੇਸ਼ਾਨੀਆਂ, ਢਹਿ-ਢੇਰੀ ਹੋਇਆ ਬੁਨਿਆਦੀ ਢਾਂਚਾ ਅਤੇ ਸਰਕਾਰੀ ਸਹਾਇਤਾ ਦੀ ਅਣਹੋਂਦ ਕਾਰਨ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਫ਼ਰੀਦਕੋਟ, ਮੋਗਾ, ਫਿਰੋਜ਼ਪੁਰ ਅਤੇ ਹੋਰਨਾਂ ਜ਼ਿਲ੍ਹਿਆਂ ਸਥਾਨਕ ਸਨਅਤਾਂ ਪੂਰੀ ਤਰ੍ਹਾਂ ਉੱਜੜ-ਪੁੱਜੜ ਗਈਆਂ ਹਨ।ਇਸਦੇ ਨਾਲ ਹੀ ਡੈੱਲ ਵਰਗੇ ਵੱਡੇ ਸਨਅਤੀ ਘਰਾਣਿਆਂ ਨੇ ਵੀ ਸੂਬੇ ਵਿਚਲੇ ਆਪਣੇ ਕਾਰਖਾਨੇ ਜਾਂ ਤਾਂ ਬੰਦ ਕਰ ਦਿੱਤੇ ਹਨ ਜਾਂ ਇਨ੍ਹਾਂ ਵਿਚ ਆਪਣਾ ਕਾਰੋਬਾਰ ਬਹੁਤ ਘਟਾ ਦਿੱਤਾ ਹੈ ਕਿਉਂਕਿ ਸੂਬੇ ਵਿਚ ਸਨਅਤ ਪੱਖੀ ਮਾਹੌਲ ਹੀ ਨਹੀਂ ਰਿਹਾ।ਅਜਿਹੇ ਹਾਲਾਤ ਕਾਰਨ ਸੂਬੇ ਦੇ ਸਨਅਤੀ ਵਿਕਾਸ ਵਿਚ ਆਈ ਖੜੋਤ ਕਾਰਨ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਹੀ ਪੈਦਾ ਨਹੀਂ ਹੋ ਰਹੇ।
ਇੰਡੀਅਨ ਨੈਸ਼ਨਲ ਕਾਂਗਰਸ ਉੱਜੜ ਚੁੱਕੀ ਪੰਜਾਬ ਦੀ ਰਿਵਾਇਤੀ ਸਨਅਤ ਨੂੰ ਮੁੜ ਪੈਰ੍ਹਾਂ ਸਿਰ ਖੜ੍ਹੀ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।ਹੌਜ਼ਰੀ, ਕਪੜਾ, ਖੇਡਾਂ ਦਾ ਸਮਾਨ, ਇਲੈਕਟ੍ਰਾਨਿਕਸ, ਲੱਕੜ ਦਾ ਸਾਮਾਨ, ਬਿਜਲੀ ਦਾ ਸਮਾਨ, ਸੰਦ ਅਤੇ ਹਲਕੀ ਮਸੀਥਨਰੀ ਦੇ ਕਲ ਪੁਰਜ਼ੇ ਬਣਾਉਣ ਦੀਆਂ ਸਨਅਤੀ ਇਕਾਈਆਂ ਮੁੜ ਸਥਾਪਿਤ ਕੀਤੀਆਂ ਜਾਣਗੀਆਂ।ਇਸ ਦੇ ਨਾਲ ਹੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਸਨਅਤੀ ਘਰਾਣਿਆਂ ਨੂੰ ਪੰਜਾਬ ਵਿਚ ਪੂੰਜੀਕਾਰੀ ਲਈ ਲਿਆਂਦਾ ਜਾਵੇਗਾ।ਇਨ੍ਹਾਂ ਵੱਡੇ ਸਨਅਤੀ ਘਰਾਣਿਆਂ ਨੂੰ ਪੰਜਾਬ ਵਿਚ ਲਿਆਉਣ ਵੇਲੇ ਇਕੋ-ਇੱਕ ਨੁਕਤਾ ਧਿਆਨ ਵਿਚ ਰੱਖਿਆ ਜਾਵੇਗਾ ਕਿ ਇਹਨਾਂ ਵਲੋਂ ਲਾਈ ਜਾਣ ਵਾਲੀ ਸਨਅਤ ਨਾਲ ਪੰਜਾਬੀਆਂ ਨੂੰ ਕਿੰਨ੍ਹੀਆਂ ਨੌਕਰੀਆਂ ਮਿਲਣਗੀਆਂ। ਅਜਿਹੀਆਂ ਸਨਅਤਾਂ ਪੰਜਾਬ ਕਾਂਗਰਸ ਵਲੋਂ ਹਰ ਘਰ ਵਿਚ ਇੱਕ ਨੌਕਰੀ ਤੇ ਰੁਜ਼ਗਾਰ ਦੇਣ ਦੀ ਸਕੀਮ ਸਿਰ੍ਹੇ ਚਾੜ੍ਹਣ ਵਿਚ ਸਹਾਈ ਸਿੱਧ ਹੋਣਗੀਆਂ।
ਕਾਂਗਰਸ ਪੰਜਾਬ ਲਈ: ਕੱਲ, ਅੱਜ ਅਤੇ ਭਲਕ *
ਉਪਰੋਕਤ ਵਾਅਦੇ ਕਰ ਰਹੀ ਇੰਡੀਅਨ ਨੈਸ਼ਨਲ ਕਾਂਗਰਸ ਬੜੀ ਨਿਮਰਤਾ ਸਹਿਤ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਇਸ ਨੇ ਬਹੁਤ ਹੀ ਮਾੜੇ ਅਤੇ ਖ਼ਤਰਿਆਂ ਭਰੇ ਸਮੇਂ ਵਿਚ ਪੰਜਾਬ ਦੀ ਬਿਹਤਰੀ ਲਈ ਲਾਮਿਸਾਲ ਕਾਰਜ ਕੀਤੇ ਹਨ।ਕਾਂਗਰਸ ਨੇ ਮੁਲਕ ਦੀ ਆਜ਼ਾਦੀ ਮੁਹਿੰਮ ਦੀ ਅਗਵਾਈ ਕੀਤੀ ਅਤੇ ਸਦੀਆਂ ਪੁਰਾਣੀ ਗੁਲਾਮੀ ਨੂੰ ਭਾਰਤੀਆਂ ਦੇ ਗਲੋਂ ਲਾਹਿਆ।ਇਸ ਨੇ ਆਧੁਨਿਕ ਭਾਰਤ ਨੂੰ ਨਵਾਂ ਸੰਵਿਧਾਨ ਦਿੱਤਾ ਅਤੇ ਮੁਲਕ ਨੂੰ ਨਿਰਪੱਖ ਅਤੇ ਆਜ਼ਾਦ ਸੰਸਦੀ ਜਮਹੂਰੀਅਤ ਦੇ ਰਾਹ ਉੱਤੇ ਤੋਰਿਆ।ਮਹਾਨ ਨੀਤੀਵੇਤਾ ਅਤੇ ਕਾਂਗਰਸ ਦੇ ਦੂਰਦ੍ਰਿਸ਼ਟ ਆਗੂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਹਰਾ ਇਨਕਲਾਬ ਲਿਆ ਕੇ ਸੂਬੇ ਵਿਚ ਖੁਸ਼ਹਾਲੀ ਲਿਆਂਦੀ ਅਤੇ ਪੰਜਾਬ ਨੂੰ ਮੁਲਕ ਦਾ ਪਹਿਲੇ ਨੰਬਰ ਦਾ ਸੂਬਾ ਬਣਾਇਆ। ਉਸ ਨੇ ਅਕਾਲੀਆਂ ਵਲੋਂ ਪੰਜਾਬੀ ਸੂਬੇ ਦੀ ਆੜ ਹੇਠ ਪੰਜਾਬ ਨੂੰ 3 ਟੁੱਕੜਿਆਂ ਵਿਚ ਵੰਡਣ ਦੀ ਮੰਗ ਦਾ ਜ਼ੋਰਦਾਰ ਵਿਰੋਧ ਕੀਤਾ।ਪੰਜਾਬੀ ਦੀ ਵੰਡ ਕਰਵਾ ਕੇ ਅਕਾਲੀਆਂ ਨੇ ਅਸਲ ਵਿਚ ਪੰਜਾਬ ਦੀ ਭੂਗੋਲਿਕ ਸ਼ਕਤੀ ਘਟਾ ਦਿੱਤੀ ਹੈ ਅਤੇ ਕੁਝ ਵਿਅਕਤੀਆਂ ਦੇ ਫ਼ਾਇਦੇ ਲਈ ਪੰਜਾਬੀਆਂ ਦੀ ਦੌਲਤ ਲੁੱਟੀ ਹੈ।
ਅਤਿਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ।ਜਦੋਂ ਪੰਜਾਬੋਂ ਬਾਹਰੋਂ ਲਿਆਂਦੇੇ ਗਏ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਪੰਜਾਬ ਦੇ ਹਾਲਾਤ ਸੁਧਰਨ ਦੀ ਆਸ ਹੀ ਛੱਡ ਦਿੱਤੀ ਸੀ ਤਾਂ ਇਹ ਸਰਦਾਰ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੀ ਸੀ ਜਿਸਨੇ ਸੂਬੇ ਵਿਚੋਂ ਅਤਿਵਾਦ ਦਾ ਖਾਤਮਾ ਕਰ ਕੇ ਆਮ ਵਰਗੇ ਹਾਲਾਤ ਪੈਦਾ ਕੀਤੇ।ਜਦੋਂ ਮੁਲਕ ਵਿਚ ਫਿਰਕੂ ਤਣਾਅ ਸਿਖਰਾਂ ਉਤੇ ਸੀ ਅਤੇ ਇਸ ਦੀ ਮਾੜੀ ਮਾਲੀ ਹਾਲਤ ਕਾਰਨ ਸਾਡੀ ਅੰਦਰੂਨੀ ਸੁਰੱਖਿਆ ਖ਼ਤਰੇ ਵਿਚ ਸੀ ਤਾਂ ਇਹ ਕਾਂਗਰਸ ਦੀ ਹੀ ਸਰਕਾਰ ਸੀ ਜਿਸਨੇ ਆਰਥਿਕ ਸੁਧਾਰ ਲਿਆ ਕੇ ਭਾਰਤ ਦੀ ਆਰਥਿਕਤਾ ਨੂੰ ਮੁੜ ਪੈਰ੍ਹਾਂ ਉਤੇ ਖੜ੍ਹਾ ਕੀਤਾ।ਇਸ ਸਾਰੇ ਵਰਤਾਰੇ ਪਿੱਛੇ ਵੀ ਪੰਜਾਬ ਦੇ ਸੱਚੇ ਸਪੂਤ ਡਾਕਟਰ ਮਨਮੋਹਨ ਸਿੰਘ ਦੀ ਹੀ ਸੋਚ ਅਤੇ ਯਤਨ ਸਨ।
ਅੱਜ ਪੰਜਾਬ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ।ਇੰਡੀਅਨ ਨੈਸ਼ਨਲ ਕਾਂਗਰਸ ਇਸ ਅਤਿ ਮਾੜੀ ਸਥਿਤੀ ਤੋਂ ਬਹੁਤ ਦੁਖੀ ਹੈ ਅਤੇ ਇਸ ਕਾਲੇ ਦੌਰ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡੀ ਪਾਰਟੀ ਆਸ ਤੇ ਵਿਕਾਸ ਦਾ ਅਜਿਹਾ ਨਵਾਂ ਪੰਜਾਬ ਸਿਰਜੇਗੀ ਜਿਹੜਾ ਆਉਣ ਵਾਲੀਆਂ ਪੀੜ੍ਹੀਆ ਲਈ ਵਧੇਰੇ ਨਿਆਂਸ਼ੀਲ, ਸੁਰੱਖਿਅਤ, ਖੁਸ਼ਹਾਲ ਅਤੇ ਸਿਹਤਮੰਦ ਹੋਵੇਗਾ।ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੂਬੇ ਵਿਚ ਕਾਂਗਰਸ ਸਰਕਾਰ ਬਣਾਉਣ ਲਈ ਸਾਡੀ ਪਾਰਟੀ ਨੂੰ ਵੋਟ ਪਾਉਣ।
-------------------------------------------------
* ਭਾਰਤ ਤੇ ਪਾਕਿਸਤਾਨ ਨੂੰ ਵੰਡਣ ਵਾਲੀ ਰੈਡਕਲਿੱਫ ਲਕੀਰ ਵਿਚ 9 ਅਗਸਤ 1947 ਨੂੰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਗਈ।ਪਾਕਿਸਤਾਨ ਨੂੰ ਦੇ ਦਿੱਤੇ ਗਏ ਬਹੁਤ ਹੀ ਮਹੱਤਵਪੂਰਨ ਇਲਾਕਿਆਂ ਨੂੰ ਭਾਰਤ ਵਿਚ ਰੱਖਣ ਦਾ ਫੈਸਲਾ ਖ਼ੁਦ ਪੰਡਤ ਜਵਾਹਰ ਲਾਲ ਨਹਿਰੂ ਨੇ ਨਿੱਜੀ ਦਖ਼ਲ ਦੇ ਕੇ ਕਰਵਾਇਆ।ਇਨ੍ਹਾਂ ਇਲਾਕਿਆਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਫਿਰੋਜ਼ਪੁਰ ਅਤੇ ਜ਼ੀਰਾ ਤਹਿਸੀਲਾਂ, ਜਲੰਧਰ ਜ਼ਿਲ੍ਹੇ ਦੀਆਂ ਨਕੋਦਰ ਅਤੇ ਜਲੰਧਰ ਤਹਿਸੀਲਾਂ, ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਅਤੇ ਸਾਰੇ ਦਾ ਸਾਰਾ ਗੁਰਦਾਸਪੁਰ ਜ਼ਿਲ੍ਹਾ ਸ਼ਾਮਲ ਸੀ।ਇਨ੍ਹਾਂ ਸਾਰੇ ਇਲਾਕਿਆਂ ਵਿਚ ਮੁਸਲਿਮ ਭਾਈਚਾਰੇ ਦੀ ਬਹੁਗਿਣਤੀ ਹੋਣ ਕਾਰਨ ਪਾਕਿਸਤਾਨ ਨੂੰ ਦੇਣ ਦਾ ਫੈਸਲਾ ਹੋ ਗਿਆ ਸੀ।ਪਰ 9 ਅਗਸਤ 1947 ਦੀ ਰਾਤ ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਲਾਰਡ ਮਾਊਂਟਬੈਟਨ ਉਤੇ ਭਾਰੀ ਦਬਾਅ ਪਾ ਕੇ ਇਹਨਾਂ ਇਲਾਕਿਆਂ ਨੂੰ ਭਾਰਤ ਵਿਚ ਹੀ ਰੱਖਣ ਦਾ ਫੈਸਲਾ ਕਰਵਾਇਆ।ਇਸ ਤੱਥ ਦੀ ਪੁਸ਼ਟੀ ਪੰਜਾਬ ਕੇਡਰ ਦੀ ਆਈਸੀਐਸ ਅਧਿਕਾਰੀ ਐਚ.ਸੀ. ਬੀਓਮੌਂਟ, ਜਿਹੜਾ ਉਸ ਸਮੇਂ ਸਰਹੱਦੀ ਕਮਿਸ਼ਨ ਦਾ ਸਕੱਤਰ ਸੀ ਅਤੇ ਇਸੇ ਕਮਿਸ਼ਨ ਦੇ ਸਹਾਇਕ ਸਕੱਤਰ ਐਨ. ਰਾਓ. ਨੇ ਕੀਤੀ ਹੈ।ਪੰਜਾਬੀਆਂ ਦੀਆਂ ਆਉਣ ਵਾਲੀਆਂ ਪਸ਼ਤਾਂ ਵੀ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਇਸ ਫੈਸਲੇ ਲਈ ਰਿਣੀ ðÇÔä×ÆÁź¢
II
ਦੋਸ਼ ਪੱਤਰ
ਪੰਜਾਬ ਦੇ ਲੋਕਾਂ ਲਈ ਅਕਾਲੀ-ਭਾਜਪਾ ਦੇ ਇੱਕ ਦਹਾਕੇ ਦੇ ਰਾਜ ਤੋਂ ਖਹਿੜਾ ਛੁਡਾਉਣਾ ਕਿਉਂ ਜ਼ਰੂਰੀ ਹੈ ?
ਪ੍ਰਤੱਖ ਰੂਪ ਵਿਚ ਇਹ ਅਕਾਲੀਆਂ ਦਾ ਹੀ ਕੋਝਾ ਰਾਜ ਹੈ
ਇਹ ਸਭ ਨੂੰ ਸਪਸ਼ਟ ਹੈ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਅਕਾਲੀਆਂ ਦੇ ਜੂਲ੍ਹੇ ਥੱਲੇ ਹੈ।ਇਸ ਅਰਸੇ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਅਤੇ ਇੱਥੋਂ ਦੇ ਲੋਕਾਂ ਨੂੰ ਡੂੰਘੇ ਵਿੱਤੀ ਸੰਕਟ, ਆਰਥਿਕ ਮੰਦਹਾਲੀ, ਲਾ-ਕਾਨੂੰਨੀ, ਨੀਤੀਗਤ ਢਾਂਚਾ ਢਹਿ-ਢੇਰੀ ਅਤੇ ਸਦਾਚਾਰਕ ਕਦਰਾਂ-ਕੀਮਤਾਂ ਵਿਚ ਸ਼ਰਮਨਾਕ ਹੱਦ ਤੱਕ ਆਈ ਗਿਰਾਵਟ ਦੀ ਡੂੰਘੀ ਖਾਈ ਵਿਚ ਧੱਕ ਦਿੱਤਾ ਹੈ।ਅਕਾਲੀ ਲੁੱਟਣ, ਕੁੱਟਣ ਅਤੇ ਮਾਰ ਸੁੱਟਣ ਦੀ ਨੀਤੀ ਦੇ ਹਾਮੀ ਹਨ ਅਤੇ ਉਹਨਾਂ ਨੇ ਆਪਣੇ ਕਿਰਦਾਰ ਦੇ ਇਹਨਾਂ ਤਿੰਨਾਂ ਨੁਕਤਿਆਂ ਨੂੰ ਪਿਛਲੇ 10 ਸਾਲਾਂ ਵਿਚ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਅਤੇ ਲਾਗੂ ਕੀਤਾ ਹੈ।ਅਕਾਲੀ-ਭਾਜਪਾ ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ, ਲਾਮਿਸਾਲ ਭ੍ਰਿਥਸ਼ਟਾਚਾਰ/ਲੁੱਟ ਦੀਆਂ ਕੁੱਝ ਉਦਾਰਹਰਣਾਂ ਇਸ ਤਰ੍ਹਾਂ Ôé¢
ਪਰਿਵਾਰ ਪਹਿਲਾਂ-ਸਭ ਤੋਂ ਪਹਿਲਾਂ ਪਰਿਵਾਰ ਭਾਵੇਂ ਸੂਬਾ ਜਾਵੇ ਢੱਠੇ ਖੂਹ ਵਿਚ: ਇਹ ਬਹੁਤ ਹੀ ਅਫਸੋਸਨਾਕ ਹੈ, ਪਰ ਹੈ ਬਿਲਕੁਲ ਸੱਚ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਪਰਿਵਾਰ ਅਤੇ ਇਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਸਾਰੇ ਮਹੱਤਵਪੂਰਨ ਸਰਕਾਰੀ ਅਹੁਦਿਆਂ ਉਤੇ ਕਾਬਜ਼ ਹਨ।ਸਰਕਾਰੀ ਮਸੀਥਨਰੀ ਦਾ ਸਾਰਾ ਜ਼ੋਰ ਸਰਕਾਰੀ ਕੰਮ ਕਾਜ ਚਲਾਉਣ ਅਤੇ ਇਸ ਨੂੰ ਸੁਧਾਰਣ ਦੀ ਥਾਂ ਸੱਤਾਧਾਰੀ ਪਰਿਵਾਰ ਦੇ ਇਨ੍ਹਾਂ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਜ਼ਾਇਜ ਅਤੇ ਕੋਝੇ ਕੰਮਾਂ ਉੱਤੇ ਪਰਦਾ ਪਾਉਣ ਲਈ ਲੱਗਿਆ ਹੋਇਆ ਹੈ।ਪੂਰੇ ਸੂਬੇ ਵਿਚ ਜਦੋਂ ਕਾਰੋਬਾਰੀ ਸਰਗਰਮੀਆਂ ਠੱਪ ਹੋਈਆਂ ਪਈਆਂ ਹਨ ਅਤੇ ਆਮ ਲੋਕਾਂ ਦੀ ਆਮਦਨ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤਾਂ ਇਹ ਗੱਲ ਬੱਚੇ-ਬੱਚੇ ਨੂੰ ਪਤਾ ਹੈ ਕਿ ਸੂਬੇ ਦੇ ਕੁਝ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਰਬਾਂ-ਖਰਬਾਂਪਤੀ ਹੋ ਗਏ ਹਨ ਅਤੇ ਉਹ ਵੀ ਕੁਝ ਹੀ ਮਹੀਨਿਆਂ ਵਿਚ।
ਨੌਜਵਾਨਾਂ ਵਿਚ ਨਸ਼ਾਖੋਰੀ ਦਾ ਰੁਝਾਨ-ਬਹੁਤ ਵੱਡਾ ਜਾਲ:
ਪੰਜਾਬ ਦੇ ਲੋਕਾਂ ਦੀ ਜਿੰਨ੍ਹੀਂ ਬਰਬਾਦੀ ਨਸ਼ਿਆਂ ਨੇ ਕੀਤੀ ਹੈ ਉਨ੍ਹੀਂ ਹੋਰ ਕਿਸੇ ਨੇ ਕਿਸੇ ਨੇ ਨਹੀਂ ਕੀਤੀ।ਇਹ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਜਵਾਨੀ ਦਾ ਭਵਿੱਖ ਤੇਜ਼ੀ ਨਾਲ ਵੱਧ ਰਹੇ ਨਸ਼ਾ ਮਾਫੀਏ ਕੋਲ ਗਹਿਣੇ ਰੱਖ ਦਿੱਤਾ ਹੈ।ਹਾਲਾਤ ਵੇਖੋ: ਵੱਡੇ-ਵੱਡੇ ਨਸ਼ਾ ਤਸਕਰ ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਵਿਚ ਸ਼ਾਮਲ ਵੀ ਹਨ ਅਤੇ ਇਸ ਦੇ ਸਰਗਰਮ ਸਹਿਯੋਗੀ ਵੀ ਹਨ।ਇਨ੍ਹਾਂ ਵਿਚੋਂ ਕਈ ਵਿਅਕਤੀ ਨਾ ਸਿਰਫ ਨਸ਼ਾ ਖ਼ਰੀਦਣ ਅਤੇ ਵੇਚਣ ਦੇ ਕਾਰੋਬਾਰ ਵਿਚ ਹੀ ਗਲਤਾਨ ਹਨ ਸਗੋਂ ਉਹ ਨਸ਼ਾ ਤਸਕਰਾਂ ਨੂੰ ਪੁਲਿਸ ਤੇ ਕਾਨੂੰਨੀ ਸੁਰੱਖਿਆ ਵੀ ਮੁਹੱਈਆ ਕਰਵਉਂਦੇ ਹਨ।ਵੱਖ-ਵੱਖ ਮਹਿਕਮਿਆਂ ਤੇ ਏਜੰਸੀਆਂ ਵਲੋਂ ਕੀਤੇ ਸਰਵੇਖਣਾਂ ਤੋਂ ਇਹ ਗੱਲ ਪੱਕੀ ਹੋ ਗਈ ਹੈ ਕਿ 70 ਫੀਸਦੀ ਪੰਜਾਬੀ ਨੌਜਵਾਨ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਿਆਂ ਦੀ ਗ੍ਰਿਫਤ ਵਿਚ ਫਸੇ ਹੋਏ ਹਨ।ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਦੇ ਦੌਰ ਵਿਚ ਪੰਜਾਬ ਵਿਚ ਨਵਾਂ ਨਸ਼ਾ 'ਚਿੱਟਾ' ਲਿਆਂਦਾ ਤੇ ਵੇਚਿਆ ਜਾ ਰਿਹਾ ਹੈ।ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਵਿਚੋਂ ਵੱਡੇ ਪੱਧਰ ਉਤੇ ਕਾਲਾ ਧਨ ਕਮਾਇਆ ਜਾ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਕਾਰੋਬਾਰ ਨੂੰ ਖ਼ਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਗੱਲਾਂ ਮਹਿਜ਼ ਅੱਖਾਂ ਵਿਚ ਘੱਟਾ ਪਾਉਣ ਵਾਲੀ ਕਾਰਵਾਈ ਹੀ ਹੈ।ਅਸਲੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਥਾਂ ਕਿਸੇ ਮਾੜੇ ਹਾਲਾਤ ਵੱਸ ਨਸ਼ਾ ਕਰਨ ਦੇ ਆਦੀ, ਹਾਲਾਤ ਦੇ ਮਾਰੇ ਅਤੇ ਹੁਕਮਰਾਨਾਂ ਦੇ "ਫੁਰਮਾਨਾਂ" ਨੂੰ ਨਾ ਮੰਨਣ ਵਾਲੇ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ ਹੈ।ਸਰਕਾਰ ਵਲੋਂ ਸਾਰੇ ਜ਼ਿਲ੍ਹਿਆਂ ਵਿਚ 200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਸ਼ਾ ਛੁਡਾਊ ਕੇਂਦਰਾਂ ਦੀਆਂ ਇਮਾਰਤਾਂ ਭਾਂਅ-ਭਾਂਅ ਕਰ ਰਹੀਆਂ ਹਨ। ਨਸ਼ਿਆਂ ਦੇ ਆਦੀ ਨੌਜਵਾਨਾਂ ਉਤੇ ਡੰਡਾ ਚਲਾਉਣਾ, ਨਸ਼ਾ ਸਮੱਗਲਰਾਂ ਦੀ ਰਾਖੀ ਕਰਨੀ ਅਤੇ ਨਸ਼ੇ ਤੋਂ ਪ੍ਰਭਾਵਤ ਪਰਿਵਾਰਾਂ ਨਾਲ ਖੜ੍ਹਣ ਵਾਲੇ ਲੋਕਾਂ ਨਾਲ ਪੱਖਪਾਤ ਕਰਨਾ, ਸਰਕਾਰ ਦੀ ਨਸ਼ਾ ਖ਼ਤਮ ਕਰਨ ਦੀ ਮੁਹਿੰਮ ਦੇ ਕੁੱਝ ਉਭਰਵੇਂ ਚਿੰਨ੍ਹ ਹਨ । ਨਸ਼ੇ ਦੇ ਆਦੀ ਵਿਅਕਤੀਆਂ ਅਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਪ੍ਰਤੀ ਅਪਣਾਈ ਜਾ ਰਹੀ ਬੇਰੁਖ਼ੀ ਨੇ ਸੂਬੇ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਨਸ਼ਾ ਤਸਕਰਾਂ ਦੇ ਰਹਿਮੋ ਕਰਮ ਉਤੇ ਛੱਡ ਦਿੱਤਾ ਹੈ।
ਨੀਹਾਂ ਢਹਿ ਢੇਰੀ ਕਰਨੀਆਂ: ਸਿਰਫ਼ ਨਿੱਜੀ ਕਾਮਯਾਬੀ ਦੀ ਲਾਲਸਾ ਵਿਚੋਂ ਨਿਕਲੇ ਟੀਚਿਆਂ ਦੀ ਪੂਰਤੀ ਵਿਚ ਸਹਾਈ ਨਾ ਹੋ ਸਕਣ ਵਾਲੀਆਂ ਸਰਕਾਰੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਅਦਾਰਿਆਂ ਨੂੰ ਤਹਿਸ ਨਹਿਸ ਕਰਨਾ ਕੋਈ ਸੌਖਾ ਕਾਰਜ ਨਹੀਂ ਹੁੰਦਾ।ਪਰ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਲਈ ਬੜੀ ਬੇਦਰਦੀ ਨਾਲ ਸਾਡੀਆਂ ਸੰਸਥਾਵਾਂ, ਅਦਾਰਿਆਂ ਅਤੇ ਪ੍ਰੰਪਰਾਵਾਂ ਨੂੰ ਤਬਾਹ ਕਰਨ ਦੇ ਅਫਸੋਸਨਾਕ ਤੇ ਦੁਖਦਾਈ ਰਾਹ ਪਈ ਹੋਈ ਹੈ।ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਵਿਚ ਇਕੱਠੀਆਂ ਕਰ ਕੇ ਸਤਾਧਾਰੀ ਪਰਿਵਾਰ ਨੇ ਸਾਡੀਆਂ ਸਾਰੀਆਂ ਹੀ ਮਹਾਨ ਸੰਸਥਾਵਾਂ ਅਤੇ ਅਦਾਰਿਆਂ ਨੂੰ ਹੱਥਲ ਕਰ ਛੱਡਿਆ ਹੈ।ਸੂਬੇ ਦੀ ਜਨਤਾ ਨੂੰ ਕੋਈ ਤਾਕਤ ਦੇਣੀ ਸਰਕਾਰ ਦੇ ਏਜੰਡੇ ਉੱਤੇ ਹੀ ਨਹੀਂ ਹੈ।ਇਹੀ ਇਸ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਹਰ ਥਾਂ ਹਰ ਸਮੇਂ ਭ੍ਰਿਸ਼ਟਾਚਾਰ ਦਾ ਬੋਲਬਾਲਾ: ਇਸ ਗੱਲ ਦੇ ਅਨੇਕਾਂ ਪੁਖ਼ਤਾ ਸਬੂਤ ਅਤੇ ਚਿੰਨ੍ਹ ਹਨ ਕਿ ਅਕਾਲੀ-ਭਾਜਪਾ ਸਰਕਾਰ ਨੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਭ੍ਰਿਸ਼ਟਾਚਾਰ ਨੂੰ ਉਤਸ਼ਾਹਤ ਕਰ ਕੇ ਅਤੇ ਫੈਲਾਅ ਕੇ ਇਸ ਪਵਿੱਤਰ ਧਰਤੀ ਦੇ ਸਮਾਜਿਕ ਤੇ ਨੈਤਿਕ ਤਾਣੇ ਬਾਣੇ ਨੂੰ ਪਲੀਤ ਕੀਤਾ ਹੈ।ਇਸ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਸਾਹਮਣੇ ਆਏ ਸਕੈਂਡਲਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
ਰੇਤਾ-ਬੱਜਰੀ ਮਾਫ਼ੀਆ: ਰੇਤੇ-ਬੱਜਰੀ ਵਿਚ ਪੰਜਾਬੀਆਂ ਦੀ ਕੀਤੀ ਗਈ ਲੁੱਟ ਦਾ ਇਹ ਹਾਲ ਹੈ ਕਿ ਰੇਤੇ ਦੀ ਕੀਮਤ ਕਣਕ ਦੇ ਆਟੇ ਨਾਲੋਂ ਵੱਧ ਹੈ।
ਸ਼ਰਾਬ ਮਾਫ਼ੀਆ: ਸ਼ਰਾਬ ਮਾਫ਼ੀਆ ਨੂੰ ਨਜ਼ਾਇਜ ਫ਼ਾਇਦਾ ਪਹੁੰਚਾਉਣ ਲਈ ਦੇਸੀ ਸ਼ਰਾਬ ਦੀਆਂ ਕੀਮਤਾਂ ਬਹੁਤ ਵਧਾ ਦਿੱਤੀਆਂ ਗਈਆਂ ਹਨ।
ਜ਼ਮੀਨ ਮਾਫ਼ੀਆ: ਅਨੇਕਾਂ ਸਰਕਾਰੀ ਤੇ ਜਨਤਕ ਜਾਇਦਾਦਾਂ ਅਕਾਲੀ-ਭਾਜਪਾ ਸਰਕਾਰ ਵਿਚਲੇ ਰਸੂਖ਼ਵਾਨ ਮੰਤਰੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਜਾਂ ਹਿੱਸੇਦਾਰਾਂ ਨੂੰ ਕੌਢੀਆਂ ਦੇ ਭਾਅ ਵੇਚ ਦਿੱਤੀਆਂ ਹਨ।
ਕੇਬਲ ਟੀਵੀ ਮਾਫ਼ੀਆ: ਪੀਟੀਸੀ ਅਤੇ ਫ਼ਾਸਟਵੇਅ ਦੁਆਰਾ ਹਰ ਖ਼ਬਰ ਸੈਂਸਰ ਕਰ ਕੇ ਲੰਘਣ ਦਿੱਤੀ ਜਾਂਦੀ ਹੈ।ਇਸ ਲਈ ਬਹੁਤ ਸਾਰੀਆਂ ਅਹਿਮ ਖ਼ਬਰਾਂ ਤੇ ਮਹੱਤਵਪੂਰਨ ਜਾਣਕਾਰੀ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤੀ ਜਾਂਦੀ।ਬਾਦਲਾਂ ਦੇ ਕੰਟਰੋਲ ਵਾਲੇ ਇਹਨਾਂ ਚੈਨਲਾਂ ਨੇ ਸੂਬੇ ਵਿਚ "ਲਾਮਿਸਾਲ ਵਿਕਾਸ" ਹੋਣ ਦਾ ਭਰਮ ਪੈਦਾ ਕੀਤਾ ਹੋਇਆ ਹੈ।
ਟਰਾਂਸਪੋਰਟ ਮਾਫ਼ੀਆ: ਸੂਬੇ ਦੇ ਸਾਰੇ ਟਰਾਂਸਪੋਰਟ ਢਾਂਚੇ ਉੱਤੇ ਤਕਰੀਬਨ ਅਕਾਲੀ ਦਲ ਦੇ ਆਗੂਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਕਬਜ਼ਾ ਹੈ।ਸਰਕਾਰ ਦੀ ਟਰਾਂਸਪੋਰਟ ਨੀਤੀ ਸਬੰਧੀ ਹਰ ਫੈਸਲਾ ਕੁਝ ਕੁ ਟਰਾਂਸਪੋਰਟ ਕੰਪਨੀਆਂ ਕਰਦੀਆਂ ਹਨ ਅਤੇ ਇਹੀ ਕੰਪਨੀਆਂ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਨੂੰ ਪੈਂਦੇ ਘਾਟਿਆਂ ਦੀ ਕੀਮਤ ਉੱਤੇ ਵੱਡਾ ਮੁਨਾਫ਼ਾ ਕਮਾ ਰਹੀਆਂ ਹਨ।
ਲਾਟਰੀ ਮਾਫ਼ੀਆ: ਪ੍ਰਚੂਨ ਲਾਟਰੀ ਵੇਚਣ ਦਾ ਸਾਰਾ ਕੰਮ ਅਕਾਲੀ-ਭਾਜਪਾ ਨੇ ਆਪਣੇ ਚਹੇਤਿਆਂ ਨੂੰ ਦਿੱਤਾ ਹੋਣ ਕਾਰਨ ਲੋਕ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਅਨਾਜ ਸਕੈਂਡਲ: ਕੈਗ ਨੇ ਗੁਦਾਮਾਂ ਵਿਚੋਂ 12,000 ਕਰੋੜ ਰੁਪਏ ਦਾ ਅਨਾਜ ਗਾਇਬ ਹੋਣ ਸਬੰਧ ਰਿਪੋਰਟ ਕੀਤੀ ਹੈ।
ਸਫ਼ਾਈ ਸਕੈਂਡਲ: ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਦੀ ਸਫਾਈ ਦੇ ਠੇਕੇ ਅਕਾਲੀ ਦਲ ਦੇ ਲੀਡਰਾਂ ਨੂੰ ਦਿੱਤੇ ਹੋਏ ਹਨ।
ਮਕਾਨ ਉਸਾਰੀ ਮਾਫ਼ੀਆ: ਹਾਊਸਫੈੱਡ ਨੇ ਬਨੂੜ ਵਿਖੇ ਬਣੇ ਆਪਣੇ ਹਾਊਸਿੰਗ ਪ੍ਰਾਜੈਕਟ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ 237 ਕਰੋੜ ਰੁਪਏ ਵਿਚ ਦਿੱਤਾ ਜਦੋਂ ਕਿ ਇਸ ਪ੍ਰਾਜੈਕਟ ਦੀ ਅਸਲ ਲਾਗਤ ਸਿਰਫ਼ 150 ਕਰੋੜ ਰੁਪਏ ਸੀ।ਇਸ ਪ੍ਰਾਜੈਕਟ ਵਿਚ ਘਰ ਖ੍ਰੀਦਣ ਵਾਲਿਆਂ ਦੀ ਜੇਬ ਉੱਤੇ ਪਏ ਡਾਕੇ ਦੇ ਪੈਸੇ ਅਕਾਲੀ ਲੀਡਰਾਂ ਦੀਆਂ ਜੇਬਾਂ ਵਿਚ ਗਏ ਹਨ।ਸਾਰੇ ਵੱਡੇ ਮਕਾਨ ਉਸਾਰੀ ਤੇ ਜ਼ਮੀਨ-ਜਾਇਦਾਦ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਗਰੀਬੀ ਰੇਖਾ ਤੋਂ ਹੇਠਲੇ ਵਰਗ ਲਈ ਰਾਖਵੀਂ ਰੱਖੀ ਜਾਣ ਵਾਲੀ 10 ਫੀਸਦੀ ਥਾਂ ਖੁਦ ਵਰਤਣ ਜਾਂ ਵੇਚਣ ਦੀ ਮਨਜ਼ੂਰੀ ਦੇ ਕੇ ਗਰੀਬ ਵਰਗ ਦਾ ਹੱਕ ਮਾਰਿਆ।ਇਸ ਮਨਜ਼ੂਰੀ ਬਦਲੇ ਅਕਾਲੀ ਆਗੂਆਂ ਨੇ ਇਹਨਾਂ ਕੰਪਨੀਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਹਨ।
ਸਿੱਖਿਆ ਸਕੈਂਡਲ: ਪ੍ਰਾਈਵੇਟ ਖੇਤਰ ਦੇ ਮੈਡੀਕਲ ਅਤੇ ਨਰਸਿੰਗ ਕਾਲਜਾਂ ਦੇ ਮਾਲਕਾਂ ਤੋਂ ਪੈਸੇ ਲੈ ਕੇ ਇਹਨਾਂ ਦੀਆਂ ਫੀਸਾਂ ਐਨੀਆਂ ਵਧਾ ਦਿੱਤੀਆਂ ਕਿ ਇਹ ਸਿੱਖਿਆ ਆਮ ਆਦਮੀ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਕੇ ਰਹਿ ਗਈ ਹੈ।ਗਰਾਂਟਾਂ ਦੀ ਆੜ ਵਿਚ ਵੱਡੀਆਂ ਰਿਸ਼ਵਤਾਂ ਦੇ ਕੇ ਇਹਨਾਂ ਕਲਾਜਾਂ ਵਿਚ ਹੁੰਦੇ ਦਾਖ਼ਲਿਆਂ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ।ਇਹ ਭ੍ਰਿਸ਼ਟ ਵਰਤਾਰਾ ਸਾਡੇ ਸਿੱਖਿਆ ਢਾਂਚੇ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕਿੱਥੇ ਲੈ ਕੇ ਜਾਵੇਗਾ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ।ਨਿੱਜੀ ਖੇਤਰਾਂ ਦੇ ਤਕਰੀਬਨ ਸਾਰੇ ਹੀ ਕਾਲਜਾਂ ਵਿਚ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫ਼ਿਆਂ ਵਿਚ ਹੋਏ ਸਕੈਂਡਲਾਂ ਵਿਚੋਂ ਵੀ ਅਕਾਲੀ ਅਗੂਆਂ ਨੇ ਹੀ ਹੱਥ ਰੰਗੇ ਹਨ।
ਕਿਸਾਨਾਂ ਨਾਲ ਧੋਖਾ: ਬੀਜ ਅਤੇ ਕੀੜੇਮਾਰ