ਨਵੀਂ ਦਿੱਲੀ, 9 ਜਨਵਰੀ, 2017 : ਨੋਟਬੰਦੀ ਮਗਰੋਂ ਦੇਸ਼ ਨੂੰ ਕੈਸ਼ਲੈੱਸ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਨੇ ਲੋਕਲ ਮੋਬਾਈਲ ਕੰਪਨੀ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ ਸਸਤੇ ਮੋਬਾਈਲ ਸਮਾਰਟਫੋਨ ਬਣਾਉਣ। ਇਨ੍ਹਾਂ ਫੋਨਾਂ ਦੀ ਕੀਮਤ 2000 ਰੁਪਏ ਤੋਂ ਘੱਟ ਹੋਵੇ। ਅਜਿਹਾ ਇਸ ਲਈ ਤਾਂ ਕਿ ਲੋਕ ਸੌਖਾ ਡਿਜੀਟਲ ਲੈਣ-ਦੇਣ ਕਰ ਸਕਣ।
ਨੀਤੀ ਅਯੋਗ ਦੀ ਮੀਟਿੰਗ ‘ਚ ਸਰਕਾਰ ਨੇ ਮਾਈਕ੍ਰੋਮੈਕਸ, ਇੰਟੈਕਸ, ਲਾਵਾ ਤੇ ਕਾਰਬਨ ਵਰਗੀਆਂ ਮੋਬਾਈਲ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਘੱਟ ਕੀਮਤ ਵਾਲੇ ਸਮਾਰਟਫੋਨ ਬਣਾਉਣ, ਜਿਸ ਦੇ ਰਾਹੀਂ ਯੂਜਰਜ਼ ਡਿਜੀਟਲ ਟ੍ਰਾਂਜ਼ੈਕਸ਼ਨ ਕਰ ਸਕਣ। ਖਾਸ ਗੱਲ ਇਹ ਹੈ ਕਿ ਸਰਕਾਰ ਨੇ ਇਸ ਦੇ ਲਈ ਚਾਈਨੀਜ਼ ਮੋਬਾਈਲ ਕੰਪਨੀਆਂ ਨਾਲ ਸੰਪਰਕ ਨਹੀਂ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ‘ਚ ਸਮਾਰਟਫੋਨ ਯੂਜਰਜ਼ ਦੀ ਗਿਣਤੀ 30 ਕਰੋੜ ਹੈ। ਜਿੱਥੇ ਸ਼ਹਿਰਾਂ ‘ਚ ਸਮਾਰਟਫੋਨ ਦੀ ਵਰਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਉੱਥੇ ਹੀ ਪਿੰਡਾਂ ‘ਚ ਅੱਜ ਵੀ ਜ਼ਿਆਦਾਤਰ ਲੋਕਾਂ ਕੋਲ ਸਮਾਰਟਫੋਨ ਨਹੀਂ ਹਨ।
abp sanjha ਤੋਂ ਧੰਨਵਾਦ ਸਾਹਿਤ