ਚੰਡੀਗੜ੍ਹ, 9 ਜਨਵਰੀ, 2017 : ਪੰਜਾਬ ਕਾਂਗਰਸ ਮੀਤ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪਾਰਟੀ ਮੈਨਿਫੈਸਟੋ 'ਚ ਐਲਾਨੀਆਂ ਵੱਖ ਵੱਖ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਲੋੜੀਂਦਾ ਫੰਡ ਇਕੱਠਾ ਕਰਨ ਦੀ ਦਿਸ਼ਾ 'ਚ ਬਾਦਲ-ਸ਼ੈਅ ਪ੍ਰਾਪਤ ਮਾਫੀਆ ਦਾ ਅੰਤ ਖੁਦ ਮਾਲੀਏ ਨੂੰ ਕਈ ਗੁਣਾਂ ਵਧਾਏਗਾ।
ਇਸ ਲੜੀ ਹੇਠ ਸੂਬੇ ਦੀ ਰਾਜਧਾਨੀ 'ਚ ਪਾਰਟੀ ਮੈਨਿਫੈਸਟੋ ਰਿਲੀਜ਼ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਮਨਪ੍ਰੀਤ ਨੇ ਕਿਹਾ ਕਿ ਮੈਨਿਫੈਸਟੋ 'ਚ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਨ ਲਈ 10,000 ਕਰੋੜ ਰੁਪਏ ਦੇ ਫੰਡਾਂ ਦੀ ਲੋੜ ਹੋਵੇਗੀ, ਜਿਸਨੂੰ ਮਾਲੀਏ 'ਚ ਵਾਧੇ ਤੇ ਖਰਚੇ 'ਚ ਘਾਟ ਕਰਦਿਆਂ, ਦੋਨਾਂ ਵਿਚਾਲੇ ਸੰਤੁਲਨ ਬਿਠਾ ਕੇ ਹਾਸਿਲ ਕੀਤਾ ਜਾ ਸਕਦਾ ਹੈ।
ਪੰਜਾਬ ਕਾਂਗਰਸ ਦੀ ਮੈਨਿਫੈਸਟੋ ਕਮੇਟੀ ਦੇ ਕੋ-ਚੇਅਰਮੈਨ ਤੇ ਮੈਨਿਫੈਸਟੋ ਡਰਾਫਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਨੇ ਕਿਹਾ ਕਿ ਸੂਬੇ ਦੇ ਵਿੱਤਾਂ ਨੂੰ ਸਹੀ ਪੱਟੜੀ 'ਤੇ ਪਾਉਂਦਿਆਂ ਅਤੇ ਇਸਨੂੰ ਮੌਜ਼ੂਦਾ ਵਿੱਤੀ ਘੁਟਾਲਿਆਂ ਤੋਂ ਬਾਹਰ ਕੱਢਦਿਆਂ, ਬਾਦਲਾਂ ਦੀ ਸ਼ੈਅ ਪ੍ਰਾਪਤ ਕਈ ਤਰ੍ਹਾਂ ਦੇ ਮਾਫੀਆਵਾਂ ਦਾ ਅੰਤ ਕਰਨਾ, ਖੁਦ ਬ ਖੁਦ ਮਾਲੀਏ 'ਚ ਭਾਰੀ ਵਾਧਾ ਕਰੇਗਾ।
ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਸਰਕਾਰ, ਸਰਕਾਰੀ ਖਰਚੇ ਨੂੰ ਘਟਾਏਗੀ ਤੇ ਵੱਖ ਵੱਖ ਮਾਫੀਆਵਾਂ ਦਾ ਅੰਤ ਕਰਕੇ ਮਾਲੀਏ 'ਚ ਵਾਧੇ ਨੂੰ ਉਤਸਾਹਿਤ ਕਰੇਗੀ, ਜਿਨ੍ਹਾਂ ਨੇ ਸਰਕਾਰੀ ਫੰਡਾਂ ਨੂੰ ਆਪਣੀ ਵਿਅਕਤੀਗਤ ਜੇਬ੍ਹਾਂ 'ਚ ਪਾਇਆ ਹੋਇਆ ਹੈ।
ਇਕ ਸਵਾਲ ਦੇ ਜਵਾਬ 'ਚ ਮਨਪ੍ਰੀਤ ਨੇ ਇਸ ਸੁਝਾਅ ਤੋਂ ਇਨਕਾਰ ਕੀਤਾ ਕਿ ਇਹ ਇਕ ਲੋਕਲੁਭਾਵਨ ਮੈਨਿਫੈਸਟੋ ਹੈ, ਉਨ੍ਹਾਂ ਨੇ ਕਿਹਾ ਕਿ ਇਹ ਸਮਾਜ ਦੇ ਹਰੇਕ ਵਰਗ ਨੂੰ ਰਾਹਤ ਦੇਣ ਦੇ ਟੀਚੇ ਹੇਠ ਇਕ ਉਚਿਤ ਮੈਨਿਫੈਸਟੋ ਹੈ, ਜਿਹੜੇ ਬੀਤੇ ਇਕ ਦਹਾਕੇ ਤੋਂ ਅਕਾਲੀ ਕੁਸ਼ਾਸਨ ਹੇਠਾਂ ਪਿੱਸ ਰਹੇ ਹਨ।
ਮਨਪ੍ਰੀਤ ਨੇ ਇਸ ਗੱਲ ਤੋਂ ਵੀ ਇਨਕਾਰ ਕੀਤ ਕਿ ਅਕਾਲੀ ਸਰਕਾਰ 'ਚ ਵਿੱਤ ਮੰਤਰੀ ਰਹਿਣ ਦੌਰਾਨ ਉਨ੍ਹਾਂ ਨੇ ਆਪਣੇ ਪੱਖ ਤੋਂ ਯੂ ਟਰਨ ਲੈ ਲਿਆ ਸੀ। ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਛੱਡ ਕੇ, ਅਜਿਹਾ ਇਕ ਵੀ ਮੁੱਦਾ ਸਾਹਮਣੇ ਰੱਖਣ ਦੀ ਚੁਣੌਤੀ ਦਿੱਤੀ, ਜਿਸ 'ਤੇ ਉਨ੍ਹਾਂ ਨੇ ਆਪਣਾ ਪੱਖ ਬਦਲਿਆ ਹੋਵੇ। ਮੁਫਤ ਬਿਜਲੀ ਸੂਬੇ ਅੰਦਰ ਖੇਤੀ ਸੰਕਟ ਦੇ ਮੱਦੇਨਜ਼ਰ ਸਮੇਂ ਦੀ ਮੁੱਖ ਲੋੜ ਹੈ।
ਜਦਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਮੁੱਦੇ 'ਤੇ, ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਸਕਰਾਰ ਇਸ ਮੁੱਦੇ ਨੂੰ ਕੇਂਦਰ ਕੋਲ ਮਜ਼ਬੂਤੀ ਨਾਲ ਰੱਖੇਗੀ ਅਤੇ ਜੇ ਕੇਂਦਰ ਕਮਿਸ਼ਲ ਦੀਟਾਂ ਸਿਫਾਰਿਸ਼ਾਂ ਨੂੰ ਲਾਗੂ ਕਰਨ 'ਚ ਫੇਲ੍ਹ ਰਹਿੰਦਾ ਹੈ, ਤਾਂ ਕੇਂਦਰ ਦੀ ਅਗਲੀ ਕਾਂਗਰਸ ਸਰਕਾਰ ਅਜਿਹਾ ਕਰਨ ਦੀ ਜ਼ਿੰਮੇਵਾਰੀ ਲਵੇਗੀ।