ਚੰਡੀਗੜ੍ਹ, 10 ਜਨਵਰੀ, 2017 : ਆਪਣਾ ਪੰਜਾਬ ਪਾਰਟੀ ਵਲੋਂ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਉਮੀਦਾਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ, ਜਿਸ ਵਿਚ 26 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਪਣਾ ਪੰਜਾਬ ਪਾਰਟੀ ਵਲੋਂ ਪਾਰਟੀ ਮੁਖੀ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਿਚ ਐਲਾਨਿਆ ਗਿਆ ਹੈ।
ਸੁਜਾਨਪੁਰ ਤੋਂ ਰਮੇਸ਼ ਸਿੰਘ, ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਿੰਸੀਪਲ ਓਮ ਪ੍ਰਕਾਸ਼, ਫਤਿਹਗੜ੍ਹ ਚੂੜੀਆਂ ਤੋਂ ਚੀੜਾ ਪੀਟਰ, ਡੇਰਾ ਬਾਬਾ ਨਾਨਕ ਤੋਂ ਦੀਪਇੰਦਰ ਸਿੰਘ ਰੰਧਾਵਾ, ਰਾਜਾਸਾਂਸੀ ਤੋਂ ਕੁਲਵੰਤ ਸਿੰਘ ਮੋਹਰ, ਅੰਮ੍ਰਿਤਸਰ ਵੈਸਟ ਤੋਂ ਕੁਲਵੰਤ ਸਿੰਘ ਵਡਾਲੀ, ਅੰਮ੍ਰਿਤਸਰ ਸੈਂਟਰਲ ਤੋਂ ਕੇਸ਼ਵ ਕੋਹਲੀ, ਅੰਮ੍ਰਿਤਸਰ ਸਾਊਥ ਤੋਂ ਕੁਲਦੀਪ ਧਾਲੀਵਾਲ, ਅਟਾਰੀ ਤੋਂ ਹਰਦੇਵ ਸਿੰਘ, ਖਡੂਰ ਸਾਹਿਬ ਤੋਂ ਦਲਜੀਤ ਸਿੰਘ, ਜਲੰਧਰ ਕੈਂਟ ਤੋਂ ਨਰਿੰਦਰ ਸਿੰਘ ਚਾਵਲਾ, ਦਸੂਹਾ ਤੋਂ ਲਾਰੈਂਸ ਚੌਧਰੀ, ਸ਼ਾਮ ਚੌਰਾਸੀ ਤੋਂ ਡਾ. ਸਤੀਸ਼ ਲੰਬਾ, ਹੁਸ਼ਿਆਰਪੁਰ ਤੋਂ ਮੋਹਿੰਦਰ ਸਿੰਘ, ਬੰਗਾ ਤੋਂ ਸਰਬਜੀਤ ਸਿੰਘ, ਫਤਿਹਗੜ੍ਹ ਸਾਹਿਬ ਤੋਂ ਤਰਲੋਚਨ ਸਿੰਘ, ਤਲਵੰਡੀ ਸਾਬੋ ਤੋਂ ਐਡਵੋਕੇਟ ਵਰਿੰਦਰ ਢਿੱਲੋਂ, ਮੌੜ ਤੋਂ ਹਰਪਾਲ ਕਾਲੀਪੁਰ, ਬੁਢਲਾਡਾ ਤੋਂ ਬਾਬਾ ਕਾਲਾ ਸਿੰਘ, ਲਹਿਰਾ ਤੋਂ ਮਲਕੀਤ ਸਿੰਘ ਬਲਰਾਨ, ਭਦੌੜ ਤੋਂ ਗੁਰਮੀਤ ਸਿੰਘ, ਅਮਰਗੜ੍ਹ ਤੋਂ ਸੁਖਚੈਨ ਸਿੰਘ, ਸੰਗਰੂਰ ਤੋਂ ਪਰਮਿੰਦਰ ਕੌਰ, ਪਟਿਆਲਾ ਰੂਰਲ ਤੋਂ ਸ਼ਮਿੰਦਰ ਕੌਰ, ਖਰੜ ਤੋਂ ਸੁਦੇਸ਼ ਕੁਮਾਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛੋਟੇਪੁਰ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਗੁਰਿੰਦਰ ਸਿੰਘ ਬਾਜਵਾ ਦੇ ਨਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਆਪਣਾ ਪੰਜਾਬ ਪਾਰਟੀ ਵਲੋਂ 3 ਸੂਚੀਆਂ ਜਾਰੀ ਕਰਕੇ ਚੋਣਾਂ ਲਈ ਆਪਣੇ 73 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।