ਪਿੰਡ ਬਰਾਸ ਵਿਖੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ।
ਸਰਹਿੰਦ 11 ਜਨਵਰੀ 2017: ਹਲਕਾ ਫ਼ਤਹਿਗੜ ਸਾਹਿਬ ਦੇ ਪਿੰਡ ਬਰਾਸ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਹੱਕ ਵਿਚ ਭਰਵੀਂ ਜਨਸਭਾ ਕਰਵਾਈ ਗਈ। ਜਿਸ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ। ਉਨ•ਾਂ ਆਪਣੇ ਸੰਬੋਧਨ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਜਮੀਨੀ ਹਕੀਕਤ ਨਾਲ ਜੁੜੇ ਹੋਏ ਹਨ, ਜੋ ਲੋਕ ਮੁੱਦੇ ਲੈ ਕੇ ਚੋਣਾ ਲੜਨ ਜਾ ਰਹੇ ਹਨ। ਜਿਸ ਨੂੰ ਲੈ ਕੇ ਇਨ•ਾਂ ਉਮੀਦਵਾਰਾਂ ਨੂੰ ਹਰੇਕ ਹਲਕੇ ਵਿਚ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਉਨ•ਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਜਮਾਤਾਂ ਤੋਂ ਕੋਈ ਵਰਗ ਸੰਤੁਸ਼ਟ ਨਹੀਂ ਹੈ, ਜਿਸ ਦੀ ਉਦਾਹਰਣ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਤੇ ਹੋਰ ਵਰਗਾਂ ਵਲੋਂ ਪਿਛਲੇ 10 ਸਾਲਾਂ ਤੋਂ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨਾਂ ਤੇ ਧਰਨਿਆਂ ਤੋਂ ਮਿਲਦੀ ਹੈ। ਉਨ•ਾਂ ਕਿਹਾ ਕਿ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਦੀ ਮੁਹਿੰਮ ਤੋਂ ਪੂਰੀ ਤਰ•ਾਂ ਘਬਰਾਏ ਹੋਏ ਹਨ, ਜਿਸ ਕਾਰਨ ਉਨ•ਾਂ ਦਾ ਹਲਕਾ ਬਦਲਣ ਦੀਆਂ ਖਬਰਾਂ ਚਰਚਾਂ ਦਾ ਵਿਸ਼ਾ ਬਣੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਕੋਈ ਵੀ ਉਮੀਦਵਾਰ ਮੁੱਖ ਮੰਤਰੀ ਦੀ ਦੌੜ ਵਿਚ ਸ਼ਾਮਲ ਨਹੀਂ ਹੈ। ਇਹ ਗੱਲ ਦਾ ਪ੍ਰਗਟਾਵਾ ਅੱਜ ਇੱਥੇ ਹਲਕਾ ਫ਼ਤਹਿਗੜ• ਸਾਹਿਬ ਦੇ ਪਿੰਡ ਬਰਾਸ ਵਿਖੇ ਆਪ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਹੱਕ ਵਿਚ ਚੋਣ ਪ੍ਰਚਾਰ ਜਨਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜੋ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਉਹ ਝੂਠ ਦਾ ਪੁਲੰਦਾ ਹੈ, ਭਾਵੇਂ ਕਿ ਉਨ•ਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਕਾਪੀ ਕੀਤੀ ਹੈ। ਪਰ ਉਨ•ਾਂ ਦਾ ਚੋਣ ਮਨੋਰਥ ਪੱਤਰ ਦਿੱਲੀ ਦੇ ਏ.ਸੀ. ਕਮਰਿਆਂ 'ਚ ਬੈਠ ਕੇ ਤਿਆਰ ਕੀਤਾ ਗਿਆ ਹੈ। ਜਦ ਕਿ 'ਆਪ' ਦਾ ਚੋਣ ਮਨੋਰਥ ਪੱਤਰ ਲੋਕਾਂ ਦੇ ਭਾਰੀ ਇਕੱਠ ਵਿਚ ਉਨ•ਾਂ ਦੀ ਰਾਏ ਲੈ ਕੇ ਤਿਆਰ ਕੀਤਾ ਗਿਆ ਹੈ। ਚੋਣ ਮੈਨੀਫੈਸਟੋ ਜਾਰੀ ਕਰਨ 'ਚ ਕਾਹਲੀ ਦਿਖਾਉਂਦਾ ਕਾਂਗਰਸ ਪਾਰਟੀ ਇਹ ਭੁੱਲ ਕਿ ਅਜੇ ਤੱਕ ਉਨ•ਾਂ ਨੇ ਪੂਰੇ ਉਮੀਦਵਾਰ ਵੀ ਨਹੀਂ ਐਲਾਨੇ। ਟਿਕਟਾਂ ਦੇ ਦਾਅਵੇਦਾਰ ਦਿੱਲੀ ਦੇ ਸੋਨੀਆ ਦਰਬਾਰ 'ਚ ਆਪਣੀਆਂ ਟਿਕਟਾਂ ਬਚਾਉਣ 'ਚ ਲੱਗੇ ਹਨ। ਉਨ•ਾਂ ਕਿਹਾ ਕਿ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਦੇ ਹਲਕੇ 'ਚ ਪੱਥਰਬਾਜੀ ਦੀ ਘਟਨਾ ਉਨ•ਾਂ ਨਾਲ ਜੋੜਨਾ ਅਕਾਲੀ ਦਲ ਦੀ ਬੁਖਲਾਹਟ ਦਾ ਨਤੀਜਾ ਹੈ। ਇੱਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਬੀਬੀ ਹਰਸਿਮਰਤ ਕੌਰ ਬਾਦਲ ਬਿਆਨ ਦਿੰਦੀ ਹੈ ਕਿ ਸੁਖਬੀਰ ਬਾਦਲ ਦੀ ਗੱਡੀ 'ਤੇ ਕੋਈ ਪੱਥਰਾਅ ਨਹੀਂ ਹੋਇਆ, ਜਦ ਕਿ ਦੂਜੇ ਪਾਸੇ ਸੁਖਬੀਰ ਬਾਦਲ ਖੁਦ ਕਹਿੰਦੇ ਹਨ ਕਿ ਉਨ•ਾਂ 'ਤੇ ਭਗਵੰਤ ਮਾਨ ਦੇ ਉਕਸਾਉਣ ਕਰਕੇ ਹਮਲਾ ਹੋਇਆ ਹੈ। ਉਨ•ਾਂ ਸਲਾਹ ਦਿੱਤੀ ਕਿ ਬਾਦਲ ਪਰਿਵਾਰ ਦੇ ਇਹ ਮੈਂਬਰ ਘਰੋਂ ਨਿੱਕਲਣ ਤੋਂ ਪਹਿਲਾਂ ਸਲਾਹ ਕਰ ਲਿਆ ਕਰਨ ਕਿ ਉਨ•ਾਂ ਅੱਜ ਕੀ ਬਿਆਨ ਦੇਣਾ ਹੈ। ਉਨ•ਾਂ ਕਿਹਾ ਕਿ ਲੋਕਾਂ ਦਾ ਉਤਸਾਹ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਏਗੀ ਤੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ। ਇਸ ਮੌਕੇ ਆਪ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ, ਰਣਧੀਰ ਸਿੰਘ ਸੀਬੀਆ, ਐਡਵੋਕੇਟ ਨਰਿੰਦਰ ਟਿਵਾਣਾ, ਗੁਰਵਿੰਦਰ ਸਿੰਘ ਢਿੱਲੋਂ, ਹਰਵਿੰਦਰ ਸਿੰਘ ਕੰਗ, ਸਾਬਕਾ ਆਈ.ਜੀ. ਪਰਮਜੀਤ ਸਿੰਘ ਸਰਾਉ, ਰਵਿੰਦਰ ਸੌਂਢਾ, ਕਨਵਰਵੀਰ ਸਿੰਘ ਰਾਏ, ਸ਼ਿੰਦਰਾ ਪੰਜੋਲੀ, ਪਵੇਲ ਹਾਂਡਾ, ਪਿਆਰਾ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ ਜੱਗਾ, ਬਲਦੇਵ ਜਲਾਲ, ਦੀਪਕ ਕੁਮਾਰ, ਸਤੀਸ਼ ਲਟੌਰ, ਸਤਿੰਦਰ ਸਿੰਘ, ਕਾਕਾ ਮਲਕੋਮਾਜਰਾ, ਹਰਮੇਸ਼ ਪੂਨੀਆਂ, ਰੁਪਿੰਦਰ ਹੈਪੀ, ਗਗਨ ਸਿੰਘ ਝਾਮਪੁਰ, ਹੈਪੀ ਹਿੰਦੂਪੁਰ, ਗੁਰਜੀਤ ਸਿੰਘ ਹਿੰਦੁਪੁਰ, ਜਰਨੈਲ ਸਿੰਘ ਮਹਿਤਾਬਗੜ•, ਲੱਖੀ ਭਗੜਾਨਾ, ਫ਼ਤਹਿ ਸਿੰਘ ਖੇੜੀ, ਲਖਵਿੰਦਰ ਸਿੰਘ ਬੀਬੀਪੁਰ, ਜੀਤ ਸਿੰਘ ਤਿੰਬਰਪੁਰ, ਬਿੱਕਰ ਸਿੰਘ ਰਜਿੰਦਰਗੜ•, ਗੁਰਮੁਖ ਸਿੰਘ ਰਾਜਿੰਦਰਗੜ•, ਕ੍ਰਿਪਾਲ ਸਿੰਘ ਰਾਮਪੁਰ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਭਗੜਾਨਾ, ਕਸ਼ਮੀਰਾ ਸਿੰਘ ਅੱਤੇਵਾਲੀ ਆਦਿ ਮੌਜੂਦ ਸਨ।