ਚੰਡੀਗੜ੍ਹ, 11 ਜਨਵਰੀ, 2017 : ਅਕਾਲੀ ਦਲ ਨੂੰ ਅੱਜ ਜਬਰਦਸਤ ਝਟਕਾ ਲਗਾ ਜਦੋ ਕਸ਼ਯਾਪ ਰਾਜਪੂਤ ਮਹਾਂ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਬੀ ਸੀ ਵਿੰਗ ਦੇ ਕੌਮੀ ਜਨਰਲ ਸਕੱਤਰ ਡਾ ਮਨਮੋਹਨ ਸਿੰਘ ਭਾਗੋਵਾਲੀਆ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਕਾਦੀਆਂ ਤੋਂ ਪਾਰਟੀ ਉਮੀਦਵਾਰ ਕੰਵਰਪ੍ਰੀਤ ਸਿੰਘ ਕਾਕੀ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਨ ਕੀਤਾ। ਸ੍ਰੀ ਕੇਜਰੀਵਾਲ ਨੇ ਉਹਨਾਂ ਨੂੰ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਕਹਿੰਦਿਆਂ ਐਲਾਨ ਕੀਤਾ ਕੇ ਛੇਤੀ ਹੀ ਇਹਨਾਂ ਨੂੰ ਪਾਰਟੀ ਵਿੱਚ ਅਹਿਮ ਜਿੰਮੇਵਾਰੀ ਦਿੱਤੀ ਜਾਵੇਗੀ । ਉਹਨਾਂ ਕਿਹਾ ਕੇ ਆਮ ਆਦਮੀ ਪਾਰਟੀ ਵਿੱਚ ਕੰਮ ਕਰਨ ਵਾਲੇ ਸਾਥੀਆਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ।
ਇਸ ਮੌਕੇ ਭਾਗੋਵਾਲੀਆ ਨੇ ਕਿਹਾ ਕ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਪੱਛੜੇ ਵਰਗਾਂ ਦੀਆਂ ਮੰਡਲ ਕਮਿਸਨ ਸਮੇਤ ਸਾਰੀਆ ਮੰਗਾਂ ਦੀ ਲੰਮੀ ਵਿਚਾਰ ਚਰਚਾ ਕਰਕੇ ਅਤੇ ਸ੍ਰੀ ਕੇਜਰੀਵਾਲ ਦੇ ਹਾਂ ਪੱਖੀ ਹੁੰਗਾਰੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕੇ ਪਿਛਲੀ ਸਰਕਾਰ ਵਿੱਚ ਕਸ਼ਯਪ ਬਰਾਦਰੀ ਨਾਲ ਬਹੁਤ ਵਧੀਕੀਆਂ ਅਤੇ ਵਿਤਕਰੇ ਹੋਏ ਹਨ।ਜਿਸ ਕਰਕੇ ਬਰਾਦਰੀ ਵਿੱਚ ਗੁਸਾ ਅਤੇ ਨਿਰਾਸ਼ਤਾ ਪਾਈ ਜਾ ਰਹੀ ਸੀ।ਹੁਣ ਕੌਮ ਆਪਣਾ ਬਦਲਾ ਗਠਜੋੜ ਖਿਲਾਫ ਵੋਟਾਂ ਪਾ ਕੇ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਾ ਕੇ ਲਵੇਗੀ ਅਤੇ ਆਪਣੇ ਲਮਕਦੇ ਮਸਲੇ ਹੱਲ ਕਰਵਾਏਗੀ । ਉਹਨਾਂ ਸਾਰੀ ਕੌਮ ਨੂੰ ਅਪੀਲ ਕੀਤੀ ਕੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਕ ਮੰਚ ਤੇ ਇਕੱਠੇ ਹੋ ਕੇ ਹੰਭਲਾ ਮਾਰੀਏ। ਇਸ ਮੌਕੇ ਸਰਵ ਸ੍ਰੀ ਨਰਿੰਦਰ ਸਿੰਘ ਮਿਨੀਆ ਪ੍ਰਧਾਨ ਮਾਲਵਾ ਜੋਨ 1,ਮਾਸਟਰ ਨਰਿੰਦਰ ਸਿੰਘ ਪ੍ਰਧਾਨ ਮਾਲਵਾ ਜੋਨ2, ਕਮਾਂਡਰ ਤਰਲੋਕ ਸਿੰਘ ਸੂਬਾ ਖਜਾਨਚੀ,ਲਖਬੀਰ ਸਿੰਘ ਕੰਵਲ ਪ੍ਰਧਾਨ ਮਾਝਾ ਜੋਨ, ਨਰਿੰਦਰ ਸਿੰਘ ਜਿਲਾ ਪ੍ਰਧਾਨ ਗੁਰਦਸਪੂਰ, ਅਵਤਾਰ ਸਿੰਘ ਮਲਹੋਤਰਾ,ਬਸੰਤ ਸਿੰਘ ਨੈਸਲੇ, ਸਰਵਣ ਸਿੰਘ ਬਿਹਾਲ ਰੋਪੜ, ਬੀਬੀ ਬਲਵਿੰਦਰ ਕੌਰ ਧਨੌੜਾ, ਅਮਨਦੀਪ ਸਿੰਘ, ਵਰਿੰਦਰ ਮਹਿਰਾ ਸਮਰਾਲਾ ਅਤੇ ਪਾਲ ਸਿੰਘ ਲੁਧਿਆਣਾ ਨੇ ਵੀ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ।