← ਪਿਛੇ ਪਰਤੋ
ਫ਼ਾਜ਼ਿਲਕਾ, 11 ਜਨਵਰੀ, 2017 : ਪੰਜਾਬ ਦੇ ਬਹੁਚਰਚਿਤ ਅਬੋਹਰ ਦਲਿਤ ਭੀਮ ਟਾਂਕ ਹੱਤਿਆ ਕਾਂਡ ਵਿਚ ਨਾਮਜ਼ਦ ਅਤੇ ਜੇਲ ਵਿਚ ਬੰਦ ਕਥਿਤ ਦੋਸ਼ੀ ਸ਼ਰਾਬ ਦੇ ਵੱਡੇ ਕਾਰੋਬਾਰੀ ਸ਼ਿਵ ਲਾਲ ਡੋਡਾ ਅਬੋਹਰ ਵਿਧਾਨ ਸਭਾ ਤੋਂ ਚੋਣ ਲੜਨਗੇ। ਸ਼ਿਵ ਲਾਲ ਡੋਡਾ ਵੱਲੋਂ ਫ਼ਾਜ਼ਿਲਕਾ ਦੇ ਸੀਨੀਅਰ ਵਧੀਕ ਸੈਸ਼ਨ ਜੱਜ ਸ਼੍ਰੀ ਲਛਮਣ ਸਿੰਘ ਦੀ ਅਦਾਲਤ ਵਿਚ ਚੋਣ ਲੜਨ ਨੂੰ ਲੈ ਕੇ ਲਾਈ ਅਰਜ਼ੀ 'ਤੇ ਅੱਜ ਫ਼ੈਸਲਾ ਦਿੰਦਿਆਂ ਅਦਾਲਤ ਨੇ ਸ਼ਿਵ ਲਾਲ ਡੋਡਾ ਨੂੰ ਚੋਣ ਨਾਮਜ਼ਦਗੀ ਪੱਤਰ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ 'ਚ ਜ਼ਮਾਨਤ 6 ਫਰਵਰੀ ਤਕ ਟਾਲ ਦਿੱਤੇ ਜਾਣ ਤੋਂ ਬਾਅਦ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਕੋਲ ਸਿਰਫ ਜੇਲ• ਤੋਂ ਹੀ ਚੋਣ ਲੜਨ ਦਾ ਰਸਤਾ ਬਚਿਆ ਸੀ। ਭੀਮ ਹੱਤਿਆ ਕਾਂਡ ਮਾਮਲੇ 'ਚ ਮੌਜੂਦਾ ਸਮੇਂ ਅੰਮ੍ਰਿਤਸਰ ਜੇਲ• 'ਚ ਬੰਦ ਸ਼ਿਵ ਲਾਲ ਡੋਡਾ ਦੇ ਸਮਰਥਕ ਚਾਹੁੰਦੇ ਹਨ ਕਿ ਡੋਡਾ ਜ਼ਰੂਰ ਚੋਣ ਲੜੇ ਪਰ ਪਿਛਲੇ ਦਿਨੀਂ ਸੁਪਰੀਮ ਕੋਰਟ 'ਚ ਜ਼ਮਾਨਤ ਨਾ ਮਿਲਣ ਤੋਂ ਬਾਅਦ ਡੋਡਾ ਦੇ ਚੋਣ ਲੜਨ ਦੇ ਇਰਾਦਿਆਂ ਨੂੰ ਝਟਕਾ ਲੱਗਾ ਸੀ। ਦੱਸ ਦੇਈਏ ਕਿ ਪਿਛਲੀਆਂ ਵਿਧਾਨਸਭਾ ਚੋਣਾਂ 'ਚ ਡੋਡਾ ਨੇ ਅਬੋਹਰ ਤੋਂ ਚੋਣ ਲੜਦੇ ਹੋਏ 45825 ਵੋਟਾਂ ਹਾਸਲ ਕੀਤੀਆਂ ਸਨ ਤੇ ਉਹ ਦੂਜੇ ਨੰਬਰ 'ਤੇ ਰਿਹਾ ਸੀ। ਹੁਣ ਲਗਭਗ ਇਕ ਸਾਲ ਤੋਂ ਡੋਡਾ ਭੀਮ ਕਾਂਡ ਮਾਮਲੇ 'ਚ ਜੇਲ• 'ਚ ਬੰਦ ਹੈ ਪਰ ਚੋਣ ਲੜਨ ਦੇ ਇਰਾਦੇ ਹੁਣ ਵੀ ਹਨ। ਇਸ ਲਈ ਡੋਡਾ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਕੇ ਨਾਮਜ਼ਦਗੀ ਫਾਰਮ ਭਰਨ ਲਈ ਇਕ ਦਿਨ ਲਈ ਜੇਲ• ਤੋਂ ਬਾਹਰ ਆਉਣ ਦੀ ਇਜਾਜ਼ਤ ਮੰਗੀ ਸੀ ਤੇ ਡੋਡਾ ਨੂੰ ਇਹ ਇਜਾਜ਼ਤ ਅੱਜ ਅਦਾਲਤ ਨੇ ਦੇ ਦਿੱਤੀ ਹੈ।
Total Responses : 265