ਲੁਧਿਆਣਾ 12 ਜਨਵਰੀ 2017:ਪੰਜਾਬ ਦੀ ਸੱਤਾ ਤੇ ਹਾਵੀ ਹੋਏ ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ ਅਕਾਲੀ ਦਲ ਦੀ ਕਮਾਨ ਲਗਾਤਾਰ ਸਰਮਾਏਦਾਰਾਂ ਦੇ ਹੱਥਾਂ ਵਿੱਚ ਜਾਣ ਤੋਂ ਦੁੱਖੀ ਅਤੇ ਪ੍ਰੇਸ਼ਾਨ ਹੋਕੇ ਹੀ 30 ਸਾਲਾਂ ਦੀ ਲੰਬੀ ਸੇਵਾ ਤੋਂ ਬਾਅਦ ਹੀ ਪਾਰਟੀ ਨੂੰ ਛੱਡਣ ਦਾ ਫੈਸਲਾ ਲੈਣਾ ਪਿਆ ਇਹ ਸਬਦ ਸ਼੍ਰੋਮਣੀ ਅਕਾਲੀ ਦਲ ਜਿਲ•ਾ-2 ਦੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ ਨੇ ਸਾਥੀ ਅਹੁਦੇਦਾਰਾਂ ਸਮੇਤ ਲਿਪ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਸਲੂਜਾ ਨੇ ਕਿਹਾ ਕਿ ਉਨ•ਾਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਅਕਾਲੀ ਦਲ ਤੋਂ ਕੀਤੀ ਸੀ ਅਤੇ ਉਨ•ਾਂ ਦੀ ਇੱਛਾ ਸੀ ਕਿ ਉਹ ਹਮੇਸ਼ਾ ਹੀ ਅਕਾਲੀ ਦਲ ਵਿੱਚ ਰਹਿੰਦੇ ਹੋਏ ਹੀ ਸਨਅਤੀ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇਂ, ਪਰ ਜਦੋਂ ਅਕਾਲੀ ਦਲ ਦੀ ਕਮਾਨ ਸੁਖਬੀਰ ਸਿੰਘ ਬਾਦਲ ਅਤੇ ਸਰਮਾਏਦਾਰਾਂ ਦੇ ਹੱਥਾਂ ਵਿੱਚ ਗਈ ਹੈ ਤਾਂ ਪਾਰਟੀ ਲਈ ਕੰਮ ਕਰਨ ਵਾਲੇ ਵਰਕਾਰਾਂ ਅਤੇ ਅਹੁਦੇਦਾਰਾਂ ਦੀ ਪਹਿਛਾਣ ਧੁੰਦਲੀ ਹੋਣੀ ਸ਼ੁਰੂ ਹੋ ਗਈ ਸੀ ਇਸ ਦੇ ਵਾਬਜੂਦ ਉਹ ਅਕਾਲੀ ਦਲ ਦੀ ਚੜਦੀ ਕਲ•ਾ ਲਈ ਕੰਮ ਕਰਦੇ ਰਹੇ, ਪਰ ਜਦੋਂ ਉਨ•ਾਂ ਅਤੇ ਉਨ•ਾਂ ਦੇ ਸਾਥੀਆਂ ਨੇ ਪਾਰਟੀ ਦੀ ਛਵੀ ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ ਸਰਮਾਏਦਾਰੀ ਹੇਠ ਦਬਦੀ ਦੇਖੀ ਤਾਂ ਉਨ•ਾਂ ਪੰਜਾਬ ਅਤੇ ਪੰਜਾਬੀਅਤ ਦੀ ਭਲਾਈ ਲਈ ਅਕਾਲੀ ਦਲ ਨੂੰ ਅਲਵਿਦਾ ਆਖ ਸੰਗਤ ਦੀ ਸੇਵਾ ਕਰਨ ਵਾਲੀ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।
ਉਧਰ ਇਸ ਮੌਕੇ ਤੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਅਤੇ ਹਲਕਾ ਦੱਖਣੀ ਤੋਂ ਉਮੀਦਵਾਰ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਵਿੱਚ ਬੁਰੀ ਤਰ•ਾਂ ਹਾਵੀ ਹੋਇਆ ਮਾਫੀਆ ਰਾਜ, ਭ੍ਰਿਸ਼ਟਾਚਾਰ, ਅਕਾਲੀ ਜੱਥੇਦਾਰਾਂ ਵੱਲੋਂ ਲਾਗੂ ਕੀਤੇ ਇੰਸਪੈਂਕਟਰੀ ਰਾਜ ਨੂੰ ਖਤਮ ਕਰਨ ਲਈ ਇਨਸਾਫ ਪਸੰਦ ਅਤੇ ਸਾਫ ਸੁਥਰੀ ਰਾਜਨੀਤੀ ਦੇ ਜਰੀਏ ਸੰਗਤ ਦੀ ਸੇਵਾ ਕਰਨ ਵਾਲੇ ਨੇਤਾ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ•ਾਂ ਕਿਹਾ ਕਿ ਅੱਜ ਲਿਪ ਦੇ ਇੰਡਸਟਰੀ ਵਿੰਗ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰੇਰਣਾ ਸਦਕਾ ਅਕਾਲੀ ਦਲ ਦੇ ਜਿਨ•ਾਂ ਨੇਤਾਵਾਂ ਨੇ ਆਪਣੇ ਅਹਿਮ ਅਹੁਦਿਆਂ ਨੂੰ ਛੱਡ ਕੇ ਪੰਜਾਬ ਦੀ ਚੜ•ਦੀ ਕਲਾ ਅਤੇ ਲੋਕਾਂ ਦੀ ਸੇਵਾ ਲਈ ਲੋਕ ਇਨਸਾਫ ਪਾਰਟੀ ਨੂੰ ਚੁਣਿਆਂ ਹੈ ਉਨ•ਾਂ ਨੂੰ ਲੋਕ ਇਨਸਾਫ ਪਾਰਟੀ ਵਿੱਚ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ।
ਅਕਾਲੀ ਦਲ ਦੀਆਂ ਅਹੁਦੇਦਾਰੀਆਂ ਨੂੰ ਛੱਡਕੇ ਲਿਪ ਵਿੱਚ ਸ਼ਾਮਲ ਹੋਏ ਇਹ ਨੇਤਾ
ਅੱਜ ਸ਼੍ਰੋਮਣੀ ਅਕਾਲੀ ਦਲ ਜਿਲ•ਾ-2 ਦੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਿੱਚ ਦਰਜ਼ਨਾਂ ਅਹੁਦੇਦਾਰ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਏ ਜਿਨ•ਾਂ ਦੇ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸਿਰੋਪਾਓ ਨਾਲ ਸਨਮਾਨ ਕੀਤਾ।
ਸ਼੍ਰੋਅਦ ਅਤੇ ਯੂਥ ਨੂੰ ਛੱਡਕੇ ਲਿਪ ਵਿੱਚ ਸ਼ਾਮਲ ਹੋਏ ਅਹੁਦੇਦਾਰ ਜਿਲ•ਾ- 2 ਦੇ ਜਨਰਲ ਸਕੱਤਰ ਜਤਿੰਦਰਪਾਲ ਸਿੰਘ ਸਲੂਜਾ, ਸੀਨੀਅਰ ਉੱਪ ਪ੍ਰਧਾਨ ਸੁਰਿੰਦਰ ਸਿੰਘ ਠੁਕਰਾਲ, ਹਰਿੰਦਰਪਾਲ ਸਿੰਘ ਖੁਰਾਣਾ, ਪ੍ਰਧਾਨ ਮਨਮੋਹਨ ਸਿੰਘ ਉੱਭੀ, ਜਨਰਲ ਸਕੱਤਰ ਮਨਜੀਤ ਸਿੰਘ ਚਾਵਲਾ, ਤਜਿੰਦਰ ਸਿੰਘ ਗਿੱਲ, ਜੱਥੇਬੰਦਕ ਸਕੱਤਰ ਪਰਮਿੰਦਰ ਸਿੰਘ, ਉੱਪ ਪ੍ਰਧਾਨ ਸੁਖਵਿੰਦਰ ਸਿੰਘ, ਸਕਰਲ ਉੱਪ ਪ੍ਰਧਾਨ ਕਸ਼ਮੀਰਾ ਸਿੰਘ, ਜਨਰਲ ਸਕੱਤਰ ਯੂਥ ਅਕਾਲੀ ਦਲ ਮਾਲਵਾ ਜੋਨ-3 ਜਤਿੰਦਰ ਸਿੰਘ ਟਿੰਕੂ, ਉੱਪ ਪ੍ਰਧਾਨ ਹਰਕਮਲ ਸਿੰਘ ਸਲੂਜਾ, ਟਿੱਕਾ ਦਲੀਪ ਸਿੰਘ ਪ੍ਰਧਾਨ ਬਲਾਕ।
ਇਸ ਮੌਕੇ ਤੇ ਸਾਬਕਾ ਕੌਂਸਲਰ ਅਰਜਨ ਸਿੰਘ ਚੀਮਾ, ਬਲਦੇਵ ਸਿੰਘ, ਰਜੇਸ਼ ਮਧੂਕ, ਲਿਪ ਦੇ ਜਿਲ•ਾ ਪ੍ਰਧਾਨ ਬਲਦੇਵ ਸਿੰਘ, ਰਾਜ ਕੁਮਾਰ ਸ਼ਰਮਾ, ਅਮਰ ਨਾਥ ਸ਼ਰਮਾ, ਡਾ ਸੰਤੋਖ ਸਿੰਘ, ਰੌਮੀ ਖੁਰਾਣਾ, ਲਾਲੀ ਸਿੰਗਲਾ, ਭਗਵਾਨ ਦਾਸ ਸਿੰਗਲਾ, ਆਰ ਕੇ ਗਰਗ, ਗੁਰਬਖਸ਼ੀਸ ਸਿੰਘ ਛਾਬੜਾ, ਹਰਿੰਦਰ ਸਿੰਘ ਮਠਾੜੂ, ਕੰਵਰ ਇੰਦਰ ਸਿੰਘ ਖੁਰਾਣਾ, ਸਰਬਜੀਤ ਸਿੰਘ ਬਾਬਾ, ਸ਼ੁਸੀਲ ਵਿੱਜ, ਬਲਵਿੰਦਰ ਵਿੱਜ, ਰਾਜੂ ਗਾਬਾ, ਗਗਨ ਖਾਲਸਾ, ਨਰਿੰਦਰ ਸਿੰਘ ਡੱਬੂ, ਪਾਲਾ ਢੰਡਾਰੀ, ਤਰਲੋਚਨ ਸਿੰਘ ਮੱਕੜ, ਗੁਲਜਾਰ ਸਿੰਘ, ਜਸਵੰਤ ਸਿੰਘ, ਕੁਲਦੀਪ ਸਿੰਘ ਭੋਲਾ, ਅਮਰੀਕ ਸਿੰਘ, ਰਜਿੰਦਰ ਸਿੰਘ ਮਠਾੜੂ, ਦਮਨਦੀਪ ਸਿੰਘ ਸਲੂਜਾ, ਜਰਨੈਲ ਸਿੰਘ ਬੰਟੂ, ਮਹੇਸ਼ ਕੁਮਾਰ, ਪ੍ਰਿਤਪਾਲ ਸਿੰਘ ਡੰਗ ਅਤੇ ਹੋਰ ਹਾਜ਼ਰ ਸਨ।
v