ਲੁਧਿਆਣਾ, 12 ਜਨਵਰੀ 2017: ਜ਼ਿਲ•ਾ ਪ੍ਰਸਾਸ਼ਨ ਵੱਲੋਂ ਰਿਟਰਨਿੰਗ ਅਫ਼ਸਰਾਂ ਅਤੇ ਚੋਣ ਅਧਿਕਾਰੀਆਂ ਦੀ ਸਹੂਲਤ ਲਈ ਤਿਆਰ ਕਰਵਾਈ ਗਈ ਵੈੱਬ ਅਧਾਰਿਤ ਐਪਲੀਕੇਸ਼ਨ “RoN5“” ਨੂੰ ਅੱਜ ਭਾਰਤੀ ਚੋਣ ਕਮਿਸ਼ਨ ਨੇ ਪਾਈਲਟ ਪ੍ਰੋਜੈਕਟ ਵਜੋਂ ਲਾਗੂ ਕਰ ਦਿੱਤਾ ਹੈ। ਇਹ ਐਪਲੀਕੇਸ਼ਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਦਿਮਾਗ ਦੀ ਉਪਜ ਹੈ ਅਤੇ ਇਸ ਨੂੰ '01 ਸਿਨਰਜੀ' ਗਰੁੱਪ ਦੇ ਸ੍ਰ. ਹਰਪ੍ਰੀਤ ਸਿੰਘ ਚੰਢੋਕ ਅਤੇ ਉਨ•ਾਂ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।
ਅੱਜ ਚੰਡੀਗੜ• ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਇਸ ਐਪਲੀਕੇਸ਼ਨ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ, ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀ ਵੀ. ਕੇ. ਸਿੰਘ ਅਤੇ ਹੋਰ ਚੋਣ ਅਧਿਕਾਰੀਆਂ ਨੇ ਲਾਂਚ ਕੀਤਾ। ਇਸ ਮੌਕੇ ਉਨ•ਾਂ ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਰਵੀ ਭਗਤ ਅਤੇ ਉਨ•ਾਂ ਦੀ ਸਮੁੱਚੀ ਟੀਮ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਅਜਿਹੀਆਂ ਮੋਬਾਈਲ ਐਪਲੀਕੇਸ਼ਨਾਂ ਅਤੇ ਨੈੱਟਵਰਕ ਸਿਸਟਮ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਫੀ ਲਾਭ ਮਿਲ ਸਕਦਾ ਹੈ। ਦੱਸਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ “RoN5“” ਨੂੰ ਫ਼ਿਲਹਾਲ ਜ਼ਿਲ•ਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੇ ਲੁਧਿਆਣਾ ਪੱਛਮੀ ਅਤੇ ਜਲੰਧਰ ਦੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਵਿੱਚ ਲਾਗੂ ਕੀਤਾ ਗਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ “RoN5“” ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਜ਼ਿਲ•ਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰਾਂ ਦੀ ਸਹੂਲਤ ਲਈ ਇੱਕ ਵੈੱਬ ਅਧਾਰਿਤ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜੋ ਕਿ ਚੋਣ ਅਧਿਕਾਰੀਆਂ ਨੂੰ ਪੈਰ-ਪੈਰ 'ਤੇ ਇਹ ਦੱਸੇਗੀ ਕਿ ਉਨ•ਾਂ ਨੇ ਚੋਣ ਪ੍ਰਕਿਰਿਆ ਵਿੱਚ ਕੀ ਕਰਨਾ ਹੈ। ਇਸ ਨਾਲ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਰਿਪੋਰਟਿੰਗ ਤੋਂ ਵੱਡੀ ਹੱਦ ਤੱਕ ਨਿਜ਼ਾਤ ਮਿਲੇਗੀ। ਇਸ ਪ੍ਰੋਗਰਾਮ ਤਹਿਤ ਉਪਰੋਕਤ ਚੋਣ ਅਧਿਕਾਰੀਆਂ ਨੂੰ ਇਹ ਵੀ ਪਤਾ ਲੱਗਦਾ ਰਹੇਗਾ ਕਿ ਕਿਸ ਸਮੇਂ ਕੀ ਕੀਤਾ ਜਾਣਾ ਹੈ। ਸ੍ਰੀ ਭਗਤ ਨੇ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਰੁਚੀ ਲੈ ਕੇ ਤਿਆਰ ਕਰਨ ਲਈ ਵਧੀਕ ਜ਼ਿਲ•ਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਦੀ ਵੀ ਸ਼ਲਾਘਾ ਕੀਤੀ।