ਹਲਕਾ ਮਜੀਠਾ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ਸ: ਦਮਨਜੀਤ ਸਿੰਘ ਮਾਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਦੇ ਹੋਏ।
ਮਜੀਠਾ 12 ਜਨਵਰੀ ( ) ਵਿਧਾਨ ਸਭਾ ਚੋਣਾਂ 2017 ਲਈ ਹਲਕਾ ਮਜੀਠਾ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਅਦ ਦੁਪਹਿਰ ਮਜੀਠਾ ਵਿਖੇ ਰਿਟਰਨਿੰਗ ਅਫ਼ਸਰ ਸ: ਦਮਨਜੀਤ ਸਿੰਘ ਮਾਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਰੋਡ ਸ਼ੋਅ ਨੂੰ ਕੁੱਝ ਸਮੇਂ ਲਈ ਵਿਚਾਲੇ ਛੱਡ ਕੇ ਨਾਮਜ਼ਦਗੀ ਭਰਨ ਆਏ ਸ: ਮਜੀਠੀਆ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਲਕਾ ਮਜੀਠਾ ਵਾਸੀਆਂ ਨੇ ਅਕਾਲੀ ਭਾਜਪਾ ਨੂੰ ਪਿਛਲੀਆਂ ਚੋਣਾਂ ਦੌਰਾਨ ਵੀ ਵੱਡੀ ਜਿੱਤ ਦਿਵਾਈ ਹੈ। ਇਸ ਵਾਰ ਵੀ ਉਹ ਲੋਕਾਂ ਦੇ ਅਸ਼ੀਰਵਾਦ ਨਾਲ ਆਏ ਹਨ ਤੇ ਆਸ ਹੈ ਕਿ ਲੋਕ ਉਸ ਵੱਲੋਂ ਕਰਾਏ ਗਏ ਵਿਕਾਸ ਕਾਰਜਾਂ, ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਪੰਜਾਬ ਦੀ ਤਰੱਕੀ ਖੁਸ਼ਹਾਲੀ ਲਈ ਉਸ ਨੂੰ ਅਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਵਾ ਕੇ ਗੱਠਜੋੜ ਦੀ ਮੁੜ ਸਰਕਾਰ ਲਿਆਉਣ ਕੇ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ।
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪੰਜੇ ਦੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਤੁਲਣਾ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਸ: ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਮਕਸਦ ਹੀ ਸਿੱਖ ਭਾਵਨਾਵਾਂ ਨੂੰ ਸੇਠ ਪਹੁੰਚਾਉਂਦੇ ਰਹਿਣਾ ਹੈ। ਉਹਨਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਵਿਰੋਧੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਤਿਆਗ ਨਹੀਂ ਸਕੀ, ਰਾਜੀਵ ਗਾਂਧੀ ਦੇ ਸਮੇਂ ਜੋ ਸਿੱਖਾਂ ਦੇ ਕਤਲੇਆਮ ਹੋਏ ਅਤੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ ਜਿਸ ਨੂੰ ਪੰਜਾਬ ਦੇ ਲੋਕ ਅੱਜ ਤਕ ਨਹੀਂ ਭੁੱਲੇ ਹਨ। ਅੱਜ ਫਿਰ ਸੋਚੀ ਸਮਝੀ ਸ਼ਰਾਰਤ ਪੂਰਨ ਸਾਜ਼ਿਸ਼ ਅਧੀਨ ਕਾਂਗਰਸ ਦੇ ਪੰਜੇ ਦੀ ਗੁਰੂ ਨਾਨਕ ਦੇ ਪਾਵਨ ਪੰਜੇ ਨਾਲ ਤੁਲਣਾ ਕਰ ਕੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ ਹੈ ਜਿਸ ਲਈ ਪੂਰੀ ਕਾਂਗਰਸ ਪਾਰਟੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਸਿੱਖ ਅਤੇ ਸ੍ਰੀ ਅਕਾਲ ਤਖ਼ਤ ਨੂੰ ਇਹਨਾਂ ਲੋਕਾਂ ਵਿਰੁੱਧ ਸਖ਼ਤ ਫੈਸਲੇ ਲੈਣੇ ਚਾਹੀਦੇ ਹਨ।
ਸ: ਮਜੀਠੀਆ ਨੇ ਕਿਹਾ ਕਿ ਉਸ ਦੀ ਕਿਸੇ ਵੀ ਆਗੂ ਨਾ ਤਲਖ਼ੀ ਨਹੀਂ ਹੈ ਉਹ ਵਿਕਾਸ ਕੰਮਾਂ ਦੇ ਬਲ ਬੂਤੇ ਲੋਕਾਂ 'ਚ ਜਾ ਰਿਹਾ ਹੈ ਅਤੇ ਅੱਜ ਜਿਸ ਤਰਾਂ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਭਾਰੀ ਗਿਣਤੀ 'ਚ ਸ਼ਮੂਲੀਅਤ ਕਰ ਕੇ ਉਸ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ।
ਉਹਨਾਂ ਅਰਵਿੰਦ ਕੇਜਰੀਵਾਲ ਅਤੇ 'ਆਪ' 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦ ਆਪ ਨੂੰ ਪੰਜਾਬ ਵਿੱਚ ਰਾਜਸੀ ਲਾਹਾ ਨਾ ਮਿਲਿਆ ਤਾਂ ਉਹਨਾਂ ਸੋਚੀ ਸਮਝੀ ਤਰੀਕੇ ਨਾਲ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣ ਦੀ ਵਿਉਂਤ ਬਣਾਈ ਅਤੇ ਰਾਜ ਵਿੱਚ ਅਸਥਿਰਤਾ ਪੈਦਾ ਕਰਨ ਲਈ ਲੋਕਾਂ ਵਿੱਚ ਭਰਮ ਭੁਲੇਖੇ ਪੈਦਾ ਕੀਤੇ ਗਏ ਹਨ।
ਉਹਨਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ ਜਿਸ ਦੇ ਠੋਸ ਨਤੀਜੇ ਨਿਕਲਣਗੇ ਅਤੇ ਦੋਸ਼ੀ ਬਖ਼ਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਜੁੱਤੀ ਸੁੱਟਣ ਵਾਲੇ ਕਲਚਰ ਨੂੰ ਕੇਜਰੀਵਾਲ ਨੇ ਬੜ੍ਹਾਵਾ ਦਿੱਤਾ ਉਸ ਨੇ ਖ਼ਜ਼ਾਨਾ ਮੰਤਰੀ 'ਤੇ ਜੁੱਤੀ ਸੁੱਟਣ ਵਾਲੇ ਨੂੰ ਟਿਕਟ ਦੇਣ ਦੀ ਪਹਿਲ ਕੀਤੀ ਅੱਜ ਉਸ ਵੱਲੋਂ ਉਹੀ ਰਾਜਨੀਤੀ ਪੰਜਾਬ ਵਿੱਚ ਖੇਡੀ ਜਾ ਰਹੀ ਹੈ।
ਉਹਨਾਂ ਕਿਹਾ ਇਹ ਨਾਕਾਰਾਤਮਕ ਕਲਚਰ ਪੰਜਾਬੀਆਂ ਦਾ ਨਹੀਂ ਹੈ ਤੇ ਪੰਜਾਬੀਆਂ ਨੂੰ ਠੇਸ ਪਹੁੰਚਾਉਣ ਲਈ ਉਸ ਨੂੰ ਵੱਡਾ ਖ਼ਮਿਆਜ਼ਾ ਭੁਗਤਣਾ ਪਵੇਗਾ। ਭਾਜਪਾ ਵੱਲੋਂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਏ ਜਾਣ ਬਾਰੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਜਿਸ ਦਾ ਠੋਕਵਾਂ ਜਵਾਬ ਲੋਕ ਸ: ਛੀਨਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਨੂੰ ਦੇਣਗੇ। ਇਸ ਮੌਕੇ ਉਹਨਾਂ ਨਾਲ ਸ: ਰਾਜ ਮਹਿੰਦਰ ਸਿੰਘ ਮਜੀਠਾ, ਜੋਧ ਸਿੰਘ ਸਮਰਾ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।
ਮਜੀਠੀਆ ਦੇ ਜ਼ਬਰਦਸਤ ਰੋਡ ਸ਼ੋਅ ਨੇ ਵਿਰੋਧੀਆਂ ਦੇ ਹੋਸ਼ ਉਡਾਏ।
ਮਜੀਠੀਆ ਦੇ ਜ਼ਬਰਦਸਤ ਰੋਡ ਸ਼ੋਅ ਨਾਲ ਸਾਰਾ ਹਲਕਾ ਅਕਾਲੀ ਰੰਗ ਵਿੱਚ ਰੰਗਿਆ ਗਿਆ।
ਲੋਕਾਂ ਨੇ ਮਜੀਠੀਆ ਦਾ ਥਾਂ ਥਾਂ ਆਤਿਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਸਮਰਥਕਾਂ ਨਾਲ ਗੁਰਦਵਾਰਾ ਗੁਰੂ ਕੇ ਬੇਰ ਮੱਤੇਵਾਲ ਵਿਖੇ ਨਤਮਸਤਕ ਹੋਏ। ਜਿੱਥੇ ਸ: ਮਜੀਠੀਆ ਅਤੇ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ: ਮਜੀਠੀਆ ਵੱਲੋਂ ਮਜੀਠਾ ਤਕ ਇੱਕ ਜ਼ਬਰਦਸਤ ਤੇ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ। ਅਣਗਿਣਤ ਕਾਰਾਂ ਦੇ ਵੱਡੇ ਕਾਫਲੇ ਨਾਲ ਅੱਜ ਪੂਰਾ ਮਜੀਠਾ ਹਲਕਾ ਅਕਾਲੀ ਰੰਗ ਵਿੱਚ ਰੰਗਿਆ ਗਿਆ ਨਜ਼ਰ ਆਇਆ। ਵਰਕਰਾਂ ਵਿੱਚ ਜੋਸ਼ ਤਾਂ ਦੇਖਿਆ ਹੀ ਬਣ ਦਾ ਸੀ। ਇਸ ਮੌਕੇ ਥਾਂ ਥਾਂ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਸ: ਮਜੀਠੀਆ ਦਾ ਆਤਿਸ਼ਬਾਜ਼ੀ, ਢੋਲ ਢਮੱਕਾ, ਫੁੱਲਾਂ ਦੀ ਵਰਖਾ ਅਤੇ ਸਿਰੋਪਾਉ ਆਦਿ ਰਾਹੀ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।ਜਿਸ ਨੇ ਵਿਰੋਧੀਆਂ ਦੋ ਹੋਸ਼ ਉਡਾ ਕੇ ਰਖ ਦਿੱਤੇ ਹਨ। ਇਸ ਇਤਿਹਾਸਕ ਰੋਡ ਸ਼ੋਅ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਸ: ਮਜੀਠੀਆ ਦੀ ਜਿੱਤ ਚੁੱਕਿਆ ਹੈ ਤੇ ਬਸ ਰਸਮੀ ਐਲਾਨ ਹੀ ਬਾਕੀ ਰਹਿ ਗਿਆ ਹੈ। ਰੋਡ ਸ਼ੋਅ ਦੌਰਾਨ ਵਰਕਰਾਂ ਨੇ ਅਕਾਲੀ ਦਲ ਜ਼ਿੰਦਾਬਾਦ, ਮਜੀਠੀਆ ਜ਼ਿੰਦਾਬਾਦ, ਇੱਕੀ ਦੁੱਕੀ ਰਹਿਣ ਨਹੀਂ ਦੇਣੀ ਆਦਿ ਨਾਅਰਿਆਂ ਨਾਲ ਅਸਮਾਨ ਗੂੰਝਾ ਛੱਡਿਆ। ਰੋਡ ਸ਼ੋਅ ਗੁਰਦਵਾਰਾ ਗੁਰੂ ਕੇ ਬੇਰ ਮੱਤੇਵਾਲ ਤੋਂ ਸ਼ੁਰੂ ਹੋਕੇ ਰਾਮਦਿਵਾਲੀ, ਉਦੋਕੇ, ਟਾਹਲੀ ਸਾਹਿਬ, ਚਵਿੰਡਾ ਦੇਵੀ , ਕਥੂਨੰਗਲ , ਹੁੰਦਾ ਹੋਇਆ ਮਜੀਠਾ ਵਿਖੇ ਸਮਾਪਤ ਹੋਇਆ।
ਇਸ ਮੌਕੇ ਰਜਿੰਦਰ ਮੋਹਨ ਸਿੰਘ ਛੀਨਾ, ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਰਾਜ ਮਹਿੰਦਰ ਸਿੰਘ ਮਜੀਠਾ, ਪਪੂ ਜੈਤੀਪੁਰ, ਜੋਧ ਸਿੰਘ ਸਮਰਾ, ਭਗਵੰਤ ਸਿਆਲਕਾ, ਮੇਜਰ ਕਲੇਰ, ਸਰਬਜੀਤ ਸੁਪਾਰੀਵਿੰਡ, ਗੁਰਵੇਲ ਅਲਕੜੇ, ਅਮਨਦੀਪ ਗਿੱਲ, ਅਨਵਰ ਮਸੀਹ, ਹਰਭਜਨ ਲਡੂ, ਬੀਬੀ ਬਲਵਿੰਦਰ ਕੌਰ, ਗਗਨਦੀਪ ਭਕਨਾ, ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਧਾਰੀਵਾਲ, ਜ਼ੈਲ ਸਿੰਘ ਗੋਪਾਲ ਪੁਰਾ, ਪੱਪੂ ਕੋਟਲਾ, ਪ੍ਰਭਪਾਲ ਝੰਡੇ,ਸਲਵੰਤ ਸੇਠ, ਤਰੁਨ ਅਬਰੋਲ, ਸੁਖਵਿੰਦਰ ਸਿੰਘ ਗੋਲਡੀ, ਲਾਟੀ ਸ਼ਾਹ ਮਜੀਠਾ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਢਪਈਆਂ, ਸਰਵਨ ਸਿੰਘ ਰਾਮਦਿਵਾਲੀ, ਹਰਭਜਨ ਸਿੰਘ ਉਦੋਕੇ, ਅਮਰਪਾਲ ਪਾਲੀ, ਦਿਲਬਾਗ ਸਿੰਘ ਕਲੇਰ, ਮੇਜਰ ਕਲੇਰ, ਬਲਵਿੰਦਰ ਬਲੋਵਾਲੀ, ਸੁਰਿੰਦਰ ਸਿੰਘ, ਸੁਰਿੰਦਰ ਪਾਲ ਗੋਕਲ, ਮੁਖਵਿੰਦਰ ਸਿੰਘ ਮਜੀਠਾ ਅਤੇ ਪੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।