ਟੌਹੜਾ ਭਵਨ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਤਾਬਾਂ ਦਾ ਸੈਂਟ ਭੇਂਟ ਕਰਦੇ ਹੋਏ ਕਰਨੈਲ ਸਿੰਘ ਪੰਜੋਲੀ,ਪ੍ਰੇਮ ਸਿੰਘ ਚੰਦੂਮਾਜਰਾ,ਦੀਦਾਰ ਸਿੰਘ ਭੱਟੀ,ਰਣਜੀਤ ਲਿਬੜਾ ਤੇ ਹੋਰ ਆਗੂ।
ਫਤਹਿਗੜ੍ਹ ਸਾਹਿਬ 12 ਜਨਵਰੀ 2017: ੧੨ ਜਨਵਰੀ ੨੦੧੬ ਫਤਹਿਗੜ੍ਹ ਸਾਹਿਬ,ਬੀਤੇ ਦਿਨੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪਿੰਡ ਪੰਜੋਲੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਰਪ੍ਰਸਤੀ ਹੇਠ ਜਿਲ੍ਹਾ ਪ੍ਰਧਾਨ ਸ.ਰਣਜੀਤ ਸਿੰਘ ਲਿਬੜਾ ਦੀ ਅਗਵਾਈ ਵਿਚ ਪਾਰਟੀ ਨੂੰ ਇਕਜੁੱਟ ਕਰਨ ਦੇ ਮਨੋਰਥ ਨਾਲ ਜਿਲੇ ਦੇ ਅਕਾਲੀ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਸੱਦੀ ਗਈ।ਇਸ ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਪ੍ਰੋਫੈਸ਼ਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਮਹਿਮਾਨ ਵਜ਼ੋ ਸ਼ਿਰਕਤ ਕੀਤੀ।
ਇਹ ਮੀਟਿੰਗ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਭੱਟੀ ਧੜਿਆ ਨੂੰ ਸ.ਸੁਖਬੀਰ ਸਿੰਘ ਬਾਦਲ ਨੇ ਏਕਤਾ ਦਾ ਪਾਠ ਪੜਾਉਣ ਦਾ ਯਤਨ ਕੀਤਾ ਉਨ੍ਹਾਂ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਪੰਥਕ ਹਲਕਾ ਹੈ ਇਸ ਵਿਚ ਜਿੱਤ ਪ੍ਰਾਪਤ ਕਰਨ ਲਈ ਅਕਾਲੀਆਂ ਨੂੰ ਆਪਸੀ ਧੜੇਬੰਦੀ ਖਤਮ ਕਰਨੀ ਲਾਜ਼ਮੀ ਹੈ।ਇਸ ਮੀਟਿੰਗ ਨੂੰ ਸਬੋਧਨ ਕਰਦਿਆ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ੨੦੧੭ ਦੀਆਂ ਚੋਣਾਂ ਵਿਚ ਸਾਡੀ ਲੜਾਈ ਸਿਰਫ ਕਾਂਗਰਸ ਪਾਰਟੀ ਨਾਲ ਹੈ ਜਿਸ ਵਿਚ ਆਪ ਦਾ ਕੋਈ ਆਧਾਰ ਨਹੀਂ ਹੈ।ਇਸ ਵਾਰ ਫਿਰ ਤੀਜੀ ਵਾਰ ਪੰਜਾਬੀ ਵੋਟਰ ਅਕਾਲੀ ਦਲ ਦੀ ਹੀ ਸਰਕਾਰ ਬਣਾਉਣ ਜਾ ਰਹੇ ਹਨ।ਇਸ ਮੌਕੇ ਪ੍ਰੋਫੈਸ਼ਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੋਲਦਿਆ ਕਿਹਾ ਕਿ ਇਹਨਾਂ ਚੋਣਾਂ ਵਿਚ ਅਕਾਲੀ ਦਲ ਪਿਛਲੇ ੧੦ ਸਾਲਾਂ ਵਿਚ ਕੀਤੇ ਵਿਕਾਸ ਕਾਰਜ਼ਾਂ ਤੇ ਨਾਮ ਤੇ ਚੋਣ ਲੜੇਗਾ।ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਹੀ ਪੰਥ ਤੇ ਪੰਜਾਬੀਆਂ ਦੇ ਹੱਕਾਂ ਦੀ ਅਸਲ ਪਹਿਰੇਦਾਰ ਪਾਰਟੀ ਹੈ।
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਸੁਖਬੀਰ ਸਿੰਘ ਬਾਦਲ ਨੂੰ ੫ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਹ ਕਿਤਾਬਾਂ ਪੰਥ ਪ੍ਰਸਤੀ ਤੇ ਪੰਥ ਦੀ ਜੱਦੋ-ਜਹਿਦ ਵਿਚੋਂ ਨਿਕਲੀਆਂ ਹਨ ਜਿਹਨਾਂ ਵਿਚ ਜਿਵੇਂ ਕਿ ਸਿੱਖ ਰਾਜ ਕਿਵੇਂ ਬਣਿਆ,ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜਨੀਤੀ ਦਾ ਦੁਖਾਂਤ:ਕਿਸ ਬਿਧ ਰੁਲੀ ਪਾਤਸ਼ਾਹੀ,ਨੀਲੀ ਪੱਗ ਦੀ ਦਾਸਤਾਨ ਅਤੇ ਸਾਚੀ ਸਾਖੀ ਸ਼ਾਮਿਲ ਹਨ।ਜਥੇਦਾਰ ਪੰਜੋਲੀ ਵਲੋਂ ਇਹ ਕਿਤਾਬਾਂ ਦੇਣ ਦਾ ਮਨੋਰਥ ਅਕਾਲੀ ਆਗੂਆਂ ਵਿਚ ਪੰਥ ਪ੍ਰਸਤੀ ਕਮਜ਼ੋਰ ਨਾ ਪੈਣ ਦੇਣ ਅਤੇ ਧਾਰਮਿਕ,ਸਮਾਜਿਕ ਅਤੇ ਆਰਥਿਕ ਮਸਲਿਆਂ ਦੇ ਹੱਲ ਲਈ ਗੰਭਰੀਤਾ ਨਾਲ ਨਜੀਠਣ ਜਾਂ ਮਰ ਮਿਟਣ ਦਾ ਜ਼ਜ਼ਬਾ ਪੈਦਾ ਕਰਨ ਤੋਂ ਹੈ।ਜਥੇਦਾਰ ਪੰਜੋਲੀ ਨੇ ਪਾਰਟੀ ਪ੍ਰਧਾਨ ਨੂੰ ਇਹ ਕਿਤਾਬਾਂ ਦਾ ਸੈੱਟ ਭੇਂਟ ਕਰਦੇ ਹੋਏ ਕਿਹਾ ਕਿ ਉਹ ਹਰ ਅਕਾਲੀ ਨੂੰ ਇਹ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਤਾਂ ਕਿ ਸਾਡੀ ਪੰਥਕ ਤਾਕਤ ਕਮਜ਼ੋਰ ਨਾ ਪੈ ਸਕੇ।
ਪਿਛਲੇ ਕੁਝ ਦਿਨ ਪਹਿਲਾ ਪਾਰਟੀ ਪ੍ਰਧਾਨ ਵਲੋਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਸੀ ਅੱਜ ਸ.ਬਾਦਲ ਨੇ ਜਥੇਦਾਰ ਪੰਜੋਲੀ ਨੂੰ ਮੀਤ ਪ੍ਰਧਾਨ ਦੇ ਆਹੁਦੇ ਤੋਂ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪੀ.ਏ.ਸੀ ਬਣਾਇਆ ਗਿਆ ਹੈ।ਇਸ ਨਾਲ ਯਕੀਨਨ ਪਾਰਟੀ ਪੰਥਕ ਪੱਖੋਂ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਪਾਰਟੀ ਵਲੋਂ ਉਲੀਕੇ ਜਾ ਰਹੇ ਪੰਥਕ ਸਮਾਗਮ ਵੀ ਸਾਰਥਿਕ ਨਤੀਜਿਆਂ ਤੇ ਪੁੱਜਣਗੇ।ਇਸ ਮੌਕੇ ਬਾਦਲ ਵਲੋਂ ਪੰਜੋਲੀ ਕਲਾਂ ਵਿਚਲੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਤੇ ਨਗਰ ਦੇ ਵਿਕਾਸ ਕਾਰਜ਼ਾਂ ਦੀ ਵੀ ਭਰਪੂਰ ਪ੍ਰਸ਼ੰਸ਼ਾ ਕੀਤੀ।ਉਹਨਾਂ ਕਿਹਾ ਪਿੰਡ ਪੰਜੋਲੀ ਵੀ ਵਿਕਾਸ ਦਾ ਹੀ ਇੱਕ ਨਮੂਨਾ ਹੈ।
ਆਮ ਲੋਕਾਂ ਵਲੋਂ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਵਲੋਂ ਪੰਜੋਲੀ ਕਲਾਂ ਵਿਚ ਇਹ ਉਚੇਚੇ ਤੌਰ ਤੇ ਸੱਦੀ ਗਈ ਮੀਟਿੰਗ ਦਾ ਕਾਰਣ ਜਥੇਦਾਰ ਪੰਜੋਲੀ ਵਲੋਂ ਪਿਛਲੇ ਕਈ ਪੰਥਕ ਮਸਲਿਆ ਵਿਚ ਪਾਰਟੀ ਨਾਲ ਸੁਰ ਨਹੀਂ ਮਿਲੀ ਪਰ ਪੰਥਕ ਲੋਕਾਂ ਵਿਚ ਫਿਰ ਵੀ ਜਥੇਦਾਰ ਪੰਜੋਲੀ ਦਾ ਮਾਣ ਸਤਿਕਾਰ ਬਹਾਲ ਸੀ, ਜਾਂ ਟੌਹੜਾ ਧੜੇ ਨੂੰ ਪਾਰਟੀ ਨਾਲ ਚਲਾਉਣਾ ਵੀ ਇਕ ਕਾਰਨ ਹੋ ਸਕਦਾ ਹੈ।
ਇਸ ਮੌਕੇ ਗੁਰਬਿੰਦਰ ਸਿੰਘ ਗੱਗੂ ਭੱਟੀ,ਸ਼ੇਰ ਸਿੰਘ ਸਰਹਿੰਦ,ਹਰਭਜਨ ਸਿੰਘ ਚਰਨਾਰਥਲ,ਅਜੈਬ ਸਿੰਘ ਜਖਵਾਲੀ,ਰਵੀਪਾਲ ਚਰਨਾਰਥਲ,ਦਿਲਬਾਗ ਸਿੰਘ ਬਾਗਾ,ਆਤਮਾ ਸਿੰਘ ਪੰਜੋਲੀ,ਸੁਰਿੰਦਰ ਸਿੰਘ ਮੂਲੇਪੁਰ,ਗੁਰਮੁੱਖ ਸਿੰਘ ਸੁਹਾਗਹੇੜੀ,ਰਣਬੀਰ ਸਿੰਘ ਬੀਬੀਪੁਰ,ਗੁਰਮਿੰਦਰ ਸਿੰਘ ਗੋਰਖਾ,ਜਤਿੰਦਰ ਸਿੰਘ ਲਾਡੀ,ਜਗਜੀਤ ਸਿੰਘ ਪੰਜੋਲੀ,ਗਿਆਨ ਸਿੰਘ,ਸਵਰਨ ਸਿੰਘ,ਜੋਧ ਸਿੰਘ,ਲਵਪ੍ਰੀਤ ਸਿੰਘ ਪੰਜੋਲੀ,ਸਮਸ਼ੇਰ ਸਿੰਘ,ਪੁਨੀਤ ਰੀਊਨਾ ਆਦਿ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।