← ਪਿਛੇ ਪਰਤੋ
ਚੰਡੀਗੜ੍ਹ, 13 ਜਨਵਰੀ, 2017: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਤੇ ਹਰ ਜਗ੍ਹਾ ਵੱਸਣ ਵਾਲੇ ਲੋਕਾਂ ਨੂੰ ਲੋਹੜੀ ਤੇ ਮਾਘੀ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਇਹ ਪੰਜਾਬੀ ਤਿਊਹਾਰ ਸੂਬੇ ਦੇ ਵਿਕਾਸ ਦਾ ਨਵਾਂ ਯੁੱਗ ਲੈ ਕੇ ਆਵੇਗਾ। ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਨਵੀਂ ਫਸਲ 'ਤੇ ਮਨਾਏ ਜਾਣ ਵਾਲੇ ਇਹ ਤਿਊਹਾਰ ਬੀਤੇ ਸਮੇਂ ਤੋਂ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਕਿਸਾਨੀ ਲਈ ਖੁਸ਼ਹਾਲੀ ਲਿਆਉਣਗੇ, ਜਿਨ੍ਹਾਂ ਦਾ ਵਿਕਾਸ ਸੂਬੇ ਦੀ ਤਰੱਕੀ ਵਾਸਤੇ ਬਹੁਤ ਜ਼ਰੂਰੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਾਮਨਾ ਕੀਤੀ ਹੈ ਕਿ ਇਹ ਮੌਕਾ ਆਪਸੀ ਸਦਭਾਵਨਾ ਤੇ ਏਕਤਾ ਲੈ ਕੇ ਆਵੇ ਅਤੇ ਅਸੀਂ ਸਾਰੇ ਇਸਨੂੰ ਰੱਲ ਮਿਲ ਕੇ ਮਨਾਈਏ।
Total Responses : 265