ਚੰਡੀਗੜ੍ਹ, 13 ਜਨਵਰੀ, 2017: ਹਾਲ ਹੀ ਵਿੱਚ ਮੀਡਿਆ ਵਿੱਚ ਛਪੀਆਂ ਖਬਰਾਂ ਤੋਂ ਪਤਾ ਲੱਗਾ ਹੈ ਕਿ ਖਾਲਸਾ ਕਾਲਜ, ਅੰਮ੍ਰਿਤਸਰ ਦੇ ਆਨਰੇਬਲ ਸੈਕਟਰੀ ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਬੀ.ਜੀ.ਪੀ. ਵਲੋਂ ਪਾਰਲੀਮੈਂਟ ਲਈ ਇਲੈਕਸ਼ਨ ਲੜਨ ਵਾਸਤੇ ਅੰਮ੍ਰਿਤਸਰ ਤੋਂ ਉਮੀਦਵਾਰ ਨਾਮਜਦ ਕੀਤਾ ਹੈ| ਇਸ ਹਾਲਾਤ ਵਿੱਚ ਸ੍ਰੀ ਛੀਨਾ ਨੂੰ ਖਾਲਸਾ ਕਾਲਜ ਦੀ ਸੈਕਟਰੀਸਿੱਪ ਤੋਂ ਹੁਣ ਅਲੱਗ ਹੋ ਜਾਣਾ ਚਾਹੀਦਾ ਹੈ, ਕਿਉਂਕਿ ਖਾਲਸਾ ਕਾਲਜ ਇਕ ਸਿੱਖ ਅਕਲੀਅਤ (ਘੱਟਗਿਣਤੀ) ਸੰਸਥਾ ਹੈ| ਬੀ.ਜੀ.ਪੀ. ਜਾਂ ਆਰ. ਐਸ. ਐਸ. ਘੱਟ ਗਿਣਤੀ ਨੂੰ ਹੋਂਦ ਨੂੰ ਸਵਿਕਾਰ ਨਹੀਂ ਕਰਦੇ| ਇਸ ਲਈ ਖਾਲਸਾ ਕਾਲਜ, ਅੰਮ੍ਰਿਤਸਰ ਦੇ ਘੱਟ ਗਿਣਤੀ ਸਟੇਟਸ ਨੂ ਕਾਇਮ ਰੱਖਣ ਲਈ ਸ੍ਰੀ ਛੀਨਾ ਦਾ ਇਸ ਤੋਂ ਅਲੱਗ ਹੋ ਜਾਣਾ ਲਾਜ਼ਮੀ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਅੱਜ ਗੱਲਬਾਤ ਕਰਦਿਆਂ ਕੀਤਾ|