← ਪਿਛੇ ਪਰਤੋ
ਜਲੰਧਰ, 13 ਜਨਵਰੀ, 2017 : ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ 37-ਜਲੰਧਰ ਕੈਂਟ ਸ੍ਰੀ ਰੁਪਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਧਾਨ ਸਭਾ ਚੋਣਾਂ-2017 ਦੇ ਮੱਦੇ ਨਜ਼ਰ ਵਿਧਾਨ ਸਭਾ 37-ਜਲੰਧਰ ਕੈਂਟ ਲਈ ਦਫ਼ਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਨਿਊ ਬਾਰਾਂਦਰੀ ਜਲੰਧਰ ਵਿਖੇ 24×7 ਸ਼ਿਕਾਇਤ ਸੈਲ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਸੈਲ ਦੇ ਨੋਡਲ ਅਫਸਰ ਸ੍ਰੀ ਗਗਨਦੀਪ ਸਿੰਘ ਵਾਲੀਆ ਅਤੇ ਸਹਾਇਕ ਨੋਡਲ ਅਫਸਰ ਸ੍ਰੀ ਹਰਪ੍ਰੀਤ ਸਿੰਘ ਪਨੇਸਰ ਨੂੰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ 37-ਜਲੰਧਰ ਕੈਂਟ ਨਾਲ ਸਬੰਧਿਤ ਕੋਈ ਵੀ ਵੋਟਰ ਟੈਲੀਫੋਨ ਨੰ : 0181-2230300 ਅਤੇ ਈ ਮੇਲ 037jalcanttcomplaintcenter@gmail.com 'ਤੇ ਸ਼ਿਕਾਇਤ ਜਾਂ ਸੁਝਾਅ ਦੇ ਸਕਦਾ ਹੈ।
Total Responses : 265