← ਪਿਛੇ ਪਰਤੋ
ਚੰਡੀਗੜ੍ਹ, 14 ਜਨਵਰੀ, 2017 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ 'ਤੇ ਭਾਜਪਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਖਿਆ ਕਿ ਸਰਦਾਰ ਸੁਰਜੀਤ ਸਿੰਘ ਬਰਨਾਲਾ ਇੱਕ ਉੱਘੇ ਅਤੇ ਸੂਝਵਾਨ ਸਿਆਸਤਦਾਨ ਦੇ ਨਾਲ-ਨਾਲ ਸੁਚਾਰੂ ਸੋਚ ਰੱਖਣ ਵਾਲੇ ਇਨਸਾਨ ਵੀ ਸਨ। ਉਨ੍ਹਾਂ ਕਿਹਾ ਕਿ ਸੁਰਜੀਤ ਬਰਨਾਲਾ ਦੇ ਤੁਰ ਜਾਣ ਨਾਲ ਅਸੀਂ ਇੱਕ ਉੱਚੇ ਅਤੇ ਸੁੱਚੇ ਵਿਚਾਰਾਂ ਦਾ ਖਜ਼ਾਨਾ ਵੀ ਗਵਾ ਲਿਆ ਹੈ। ਵਿਜੇ ਸਾਂਪਲਾ ਜੀ ਨੇ ਬਰਨਾਲਾ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਉਂਦਿਆਂ ਪ੍ਰਭੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਸੁਰਜੀਤ ਬਰਨਾਲਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
Total Responses : 265