ਖਰੜ, 14 ਜਨਵਰੀ, 2017 : ਖਰੜ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਦੀ ਸਥਿਤੀ ਉਸ ਸਮੇਂ ਹੋਰ ਵੀ ਮਜ਼ਬੂਤ ਹੋ ਗਈ ਜਦੋਂ ਅਕਾਲੀ ਦਲ ਦੇ ਕੁਰਾਲੀ ਸਿਟੀ ਪ੍ਰਧਾਨ ਪ੍ਰਦੀਪ ਕੁਮਾਰ ਰੂੜਾ ਨੇ ਮਾਘੀ ਮੇਲੇ ਦੇ ਪਵਿੱਤਰ ਮੌਕੇ 'ਤੇ ਖਰੜ ਵਿਚ ਅਕਾਲੀ ਦਲ ਛੱਡ ਕੇ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ। ਅਕਾਲੀ ਦਲ ਤੋਂ ਪੂਰੀ ਤਰ੍ਹਾਂ ਨਾਲ ਨਿਰਾਸ਼ ਰੋੜਾ ਨੇ ਖਰੜ ਵਿਚ ਆਪਣਾ ਪੂਰਾ ਸਮਰਥਨ ਕੰਗ ਨੂੰ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਕਾਂਗਰਸ ਨੂੰ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾ ਦੇਣਗੇ।
ਇਸਦੇ ਨਾਲ ਹੀ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਾਫਿਲਾ ਪੂਰੇ ਜ਼ੋਰ ਸ਼ੋਰ ਨਾਲ ਖੇਤਰ ਵਿਚ ਚੋਣ ਪ੍ਰਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਮਾਘੀ ਮੇਲੇ 'ਤੇ ਆਯੋਜਿਤ ਇਕ ਵਿਸ਼ਾਲ ਜਨਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਪੂਰੇ ਦਿਨ ਤੋਂ ਚੋਣ ਪ੍ਰਚਾਰ ਦੇ ਦੌਰਾਨ ਜੰਡਪੁਰ, ਝੁੰਗੀਆਂ, ਛੱਜੂਮਾਜਰਾ, ਖੂਨੀ ਮਾਜਰਾ, ਦਾਦੂ ਮਾਜਰਾ, ਘਨੋਰਾ, ਦਸ਼ਮੇਸ਼ ਨਗਰ, ਜੀਬੀਐਨ ਕਲੋਨੀ, ਖਾਨਪੁਰ ਅਤੇ ਓਲਡ ਸੰਨੀ ਇਨਕਲੇਵ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।
ਸਾਲ 2012 ਵਿਚ ਅਕਾਲੀ ਉਮੀਦਵਾਰ ਉਜਾਗਰ ਸਿੰਘ ਨੂੰ 6779 ਦੇ ਰਿਕਾਰਡ ਅੰਤਰ ਨਾਲ ਹਰਾਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਜਗਮੋਹਨ ਸਿੰਘ ਇਸ ਸਾਲ ਚੋਣਾਂ ਵਿਚ ਵਿਰੋਧੀ ਉਮੀਦਵਾਰਾਂ ਨੂੰ ਹਰਾਉਣ ਲਈ ਤਿਆਰ ਹਨ। ਖਰੜ ਤੋਂ ਤਿੰਨ ਵਾਰ ਵਿਧਾਇਕ ਕੰਮ ਨੇ ਵਿਧਾਨ ਸਭਾ ਖੇਤਰ ਦੇ ਵਿਕਾਸ ਲਈ ਲਗਾਤਾਰ ਸ਼ਾਨਦਾਰ ਕੰਮ ਕੀਤਾ ਹੈ ਅਤੇ ਖਰੜ ਵਿਚ ਕਾਫੀ ਨਿਰਮਾਣ ਕੰਮ ਕਰਵਾਏ ਹਨ। ਖਾਨਪੁਰ ਬ੍ਰਿਜ 'ਤੇ ਇਕ ਕਾਜ਼ਵੇ ਦੇ ਨਿਰਮਾਣ ਨਾਲ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।
ਅੱਜ ਮਾਘੀ ਮੇਲੇ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਗਮੋਹਨ ਸਿੰਘ ਕੰਗ ਨੇ ਕਿਹਾ, ''ਲੋਕਾਂ ਨੂੰ 'ਆਪ' ਜਾਂ ਅਕਾਲੀਆਂ ਨੂੰ ਵੋਟ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਕੰਮਾਂ ਦਾ ਮੁੱਲਾਂਕਣ, ਖੇਤਰ ਵਿਚ ਉਨ੍ਹਾਂ ਦੀ ਮੌਜੂਦਗੀ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।''
ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿਕਾਸ ਲਈ ਤਿਆਰ ਕੀਤੀਆਂ ਗਈਆਂ ਨੀਤੀਆਂ ਦੇ ਬਾਰੇ ਵਿਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਵਿਚ ਨਸ਼ਿਆਂ ਦੇ ਦਾਨਵ ਨੂੰ ਦੂਰ ਕਰਨ ਲਈ ਸਰਕਾਰ ਬਣਦੇ ਹੀ ਕੰਮ ਸ਼ੁਰੂ ਕਰ ਦੇਵੇਗੀ। ਸਾਨੂੰ ਚਾਰ ਹਫਤੇ ਦੇ ਅੰਤਰ ਪੰਜਾਬ ਨੂੰ ਨਸ਼ਿਆਂ ਦੀ ਸਮੱਸਿਆ ਤੋਂ ਦੂਰ ਕਰਨ ਦਾ ਸੁਪਨੇ ਨੂੰ ਸੱਚ ਕਰਨ ਲਈ ਕਾਂਗਰਸ ਦਾ ਸਮਰਥਨ ਕਰਨਾ ਚਾਹੀਦਾ ਹੈ। ਕਾਂਗਰਸ ਹੀ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ, ਵਿਕਰੀ, ਅਤੇ 'ਚਿੱਟਾ' ਦੀ ਖਪਤ ਨੂੰ ਬੰਦ ਕਰ ਸਕਦੀ ਹੈ।
ਕਾਂਗਰਸ ਦੀਆਂ ਹੋਰ ਨੀਤੀਆਂ ਦੇ ਬਾਰੇ ਵਿਚ ਗੱਲ ਕਰਦੇ ਹੋਏ ਜਗਮੋਹਨ ਸਿੰਘ ਕੰਗ ਨੇ ਕਿਹਾ, ''ਪਾਰਟੀ ਲਗਾਤਾਰ ਘਰ-ਘਰ ਰੁਜ਼ਗਾਰ ਯੋਜਨਾ ਨੂੰ ਲਾਗੂ ਕਰਨ ਲਈ ਕੰਮ ਕਰੇਗੀ, ਜਿਸਦਾ ਅਰਥ ਹੈ ਕਿ ਪਾਰਟੀ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਸੁਨਿਸ਼ਚਿਤ ਕਰੇਗੀ ਅਤੇ ਕਿਸਾਨਾਂ ਲਈ ਆਰਥਿਕ ਅਤੇ ਸਮਾਜਕ ਸੁਰੱਖਿਆ ਯੋਜਨਾ ਨੂੰ ਵੀ ਲਾਗੂ ਕੀਤਾ ਜਾਵੇਗਾ। ਕਿਸਾਨਾਂ ਦੇ ਕਿਸਾਨ ਕਰਜ਼ ਮੁਆਫ਼ ਕੀਤੇ ਜਾਣਗੇ।''
ਇਸ ਦੇ ਨਾਲ ਹੀ ਸ੍ਰੀ ਕੰਗ ਨੇ ਪੰਜਾਬ ਦੇ ਵਰਤਮਾਨ ਹਾਲਾਤ ਦੇ ਬਾਰੇ ਵਿਚ ਵੀ ਗੱਲ ਕੀਤੀ ਅਤੇ ਕਿਹਾ ਕਿ ਅਕਾਲੀਆਂ ਦੇ ਰਾਜ ਵਿਚ ਪੰਜਾਬ ਦੀ ਹਾਲਤ ਖਸਤਾ ਹੈ ਅਤੇ ਆਪ ਦੀ ਸਰਕਾਰ ਨੇ ਦਿੱਲੀ ਨੂੰ ਬਦਹਾਲ ਬਣਾ ਕੇ ਰੱਖ ਦਿੱਤਾ ਹੈ।
ਰੈਲੀ ਵਿਚ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਸ਼ਾਮਲ ਰਹੀਆਂ ਜਿਨ੍ਹਾਂ ਵਿਚ ਅਵਤਾਰ ਸਿੰਘ ਲੰਬਰਦਾਰ, ਪ੍ਰੀਤਮ ਸਿੰਘ ਪ੍ਰਧਾਨ, ਗੁਰਦੁਆਰਾ ਬੋਹੜ ਸਾਹਿਬ, ਧਰਮ ਸਿੰਘ ਚੀਮਾ, ਦੀਦਾਰ ਸਿੰਘ, ਸਾਬਕਾ ਸਰਪੰਚ ਅਤੇ ਗੋਰਿੰਦਰ ਸਿੰਘ ਚੀਮਾ ਵੀ ਸ਼ਾਮਲ ਸਨ।
ਜਗਮੋਹਨ ਸਿੰਘ ਕੰਗ : ਜਾਣ ਪਛਾਣ
ਕਾਂਗਰਸ ਪਾਰਟੀ, ਪੰਜਾਬ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜ ਰਹੀ ਹੈ ਅਤੇ ਪਾਰਟੀ ਨੇ ਜਗਮੋਹਨ ਸਿੰਘ ਕੰਗ ਨੂੰ ਖਰੜ ਵਿਧਾਨ ਸਭਾ ਖੇਤਰ ਦੇ ਵਿਧਾਇਕ ਪਦ ਲਈ ਉਮੀਦਵਾਰ ਐਲਾਨੇ ਹਨ। ਉਹ ਇਸ ਖੇਤਰ ਤੋਂ ਵਰਤਮਾਨ ਵਿਧਾਇਕ ਵੀ ਹਨ। ਇਸ ਸੀਟ 'ਤੇ ਹੋਏ ਪਹਿਲਾਂ ਦੇ ਚੋਣਾਂ ਵਿਚ ਉਨ੍ਹਾਂ ਨੇ ਅਕਾਲੀ ਪਾਰਟੀ ਦੇ ਉਮੀਦਵਾਰ ਉਜਾਗਰ ਸਿੰਘ ਨੂੰ ਹਰਾਇਆ ਸੀ। ਖਰੜ ਵਿਧਾਨ ਸਭਾ ਖੇਤਰ ਪੰਜਾਬ ਵਿਧਾਨ ਸਭਾ ਦੇ 117 ਵਿਧਾਨ ਸਭਾ ਖੇਤਰਾਂ ਵਿਚੋਂ ਇਕ ਹੈ।