ਸਟੇਜ ਤੇ ਬੈਠੇ ਹਲਕਾ ਉਮੀਦਵਾਰ ਦੀਦਾਰ ਸਿੰਘ ਭੱਟੀ, ਜੱਥੇਦਾਰ ਦਵਿੰਦਰ ਸਿੰਘ ਭੱਪੂ,ਅਤੇ ਠਾਠਾਂ ਮਾਰਦਾ ਲੋਕਾਂ ਦਾ ਇੱਕਠ ।
ਸਰਹਿੰਦ 15 ਜਨਵਰੀ 2017: ਹਲਕਾ ਫ਼ਤਹਿਗੜ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਵਲੋ ਖੰਟ ਨਿਵਾਸ ਹਮਾਯੂਮਪੁਰ ਸਰਹਿੰਦ ਵਿਖੇ ਵੀਰ ਖਾਲਸਾ ਸੇਵਾ ਦਲ ਕਲੱਬ ਵਲੋ ਸਾਬਕਾ ਕੋਸ਼ਲਰ ਸਵ: ਅਜੀਤ ਕੁਮਾਰ ਮੰਗਾ ਦੇ ਪਰਿਵਾਰ ਦੇ ਸਹਿਯੋਗ ਨਾਲ ਰੱਖੇ ਭਰਵੇਂ ਇੱਕਠ ਨੂੰ ਸੰਬੋਧਨ ਕੀਤਾ। ਉਨਾਂ ਕਿਹਾ ਕਿ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਅਤੇ ਆਸਾਂ ਤੇ ਪੂਰੀ ਤਰਾਂ ਖਰਾ ਉਤਰਾਗੇਂ। ਉਨਾਂ ਕਿਹਾ ਕਿ ਪਹਿਲਾਂ ਵੀ ਪਿਛਲੇ ਸਮੇ ਦੋਰਾਨ ਉਨਾਂ ਅਕਾਲੀ ਦਲ ਦਾ ਸੇਵਾਦਾਰ ਹੋਣ ਦੇ ਨਾਤੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਬਿਨਾਂ ਪੱਖਪਾਤ ਸ਼ਹਿਰ ਦਾ ਵਿਕਾਸ ਕਰਵਾਇਆ ਗਿਆ ਹੈ। ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪਿਛਲੇ ਕਰੀਬ ਦਸ ਸਾਲਾਂ ਦੌਰਾਨ ਪੰਜਾਬ ਨੂੰ ਵੱਖ ਵੱਖ ਸਹੂਲਤਾਂ ਤੇ ਸਕੀਮਾਂ ਅਧੀਨ ਲਿਆਂਦਾ ਹੈ, ਉਹ ਆਪਣੇ ਆਪ ਵਿਚ ਇੱਕ ਮਿਸਾਲ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਸਕੀਮਾਂ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ। ਉਨ•ਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਿਆਸੀ ਲਾਹਾ ਲੈਣ ਵਾਲੀਆਂ ਪਾਰਟੀਆਂ ਜੇਕਰ ਪੰਜਾਬ ਵਿਚ ਜਿੱਤ ਗਈਆਂ ਤਾਂ ਮੌਜੂਦਾ ਸਰਕਾਰ ਵਲੋਂ ਚਲਾਈਆਂ ਯੋਜਨਾਵਾਂ ਤਾਂ ਬੰਦ ਹੋਣਗੀਆਂ, ਨਾਲ ਹੀ ਪੰਜਾਬ ਵਿਕਾਸ ਪੱਖੋਂ ਲੀਹੋਂ ਉੱਤਰ ਜਾਵੇਗਾ। ਇਸ ਮੋਕੇ ਸਾਬਕਾ ਨਗਰ ਕੋਸ਼ਲ ਪ੍ਰਧਾਨ ਤਿਰਲੋਕ ਸਿੰਘ ਬਾਜਵਾ ਨੇ ਦੀਦਾਰ ਸਿੰਘ ਭੱਟੀ ਨੂੰ ਲੋਕਾਂ ਵਲੋ ਵਿਸ਼ਵਾਸ ਦਵਾਇਆ ਕਿ ਉਹ ਭਾਰੀ ਬਹੁਮੱਤ ਨਾਲ ਉਨਾਂ ਨੂੰ ਜਿੱਤਾਉਣਗੇ। ਇਸ ਮੌਕੇ ਅਕਾਲੀ ਦਲ ਵਰਕਿੰਗ ਕਮੇਟੀ ਮੈਬਰ ਜੱਥੇਦਾਰ ਦਵਿੰਦਰ ਸਿੰਘ ਭੱਪੂ, ਸਮਾਜ ਸੇਵਕ ਅਮ੍ਰਿਤਪਾਲ ਸਿੰਘ ਰਾਜੂ, ਪ੍ਰੇਮ ਬੇਦੀ, ਵਰਿੰਦਰ ਰਤਨ, ਰਾਜਿੰਦਰ ਸਿੰਘ ਬੱਬਾ, ਨਰਿਦੰਰਪਾਲ ਸਿੰਘ, ਰਾਸਟਰਪਤੀ ਐਵਾਰਡਡ ਖੁਸ਼ਹਾਲ ਸਿੰਘ, ਬੀਸੀ ਵਿੰਗ ਪ੍ਰਧਾਨ ਬਲਵਿੰਦਰ ਸਿੰਘ ਸਹਾਰਨ, ਕੇਵਲ ਕ੍ਰਿਸ਼ਨ, ਸੁਨੀਲ ਕ੍ਰੁਮਾਰ ਸ਼ੀਲਾ, ਇੰਦਰਪਾਲ ਸਿੰਘ ਬੇਦੀ, ਹਰਪਾਲ ਸਿੰਘ ਬੇਦੀ, ਚਰਨਜੀਤ ਸਹਿਦੈਵ, ਪੰਕਜ ਸ਼ਰਮਾ,ਦਿਨੇਸ਼ ਕੁਮਾਰ ਬੱਬੂ, ਸੋਹਣ ਲਾਲ, ਰਾਜਿੰਦਰ ਸਿੰਘ ਰਾਠੋਰ ਆਦਿ ਮੌਜੂਦ ਸਨ।