ਪਿੰਡ ਚਨਾਰਥਲ ਕਲਾਂ ਵਿਖੇ ਨੁਕੜ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲਖਵੀਰ ਸਿੰਘ ਰਾਏ।
ਸਰਹਿੰਦ 15 ਜਨਵਰੀ 2017: ਆਮ ਆਦਮੀ ਪਾਰਟੀ ਵਲੋਂ ਵੱਖ ਵੱਖ ਪਿੰਡਾ ਦਾ ਦੌਰਾ ਕਰਦੇ ਹੋਏ ਪਿੰਡ ਚਨਾਰਥਲ ਕਲਾਂ ਵਿਖੇ ਹਰੀ ਸਿੰਘ ਟੋਹੜਾ ਦੀ ਅਗਵਾਈ ਵਿੱਚ ਨੁਕੜ ਮੀਟਿੰਗ ਕੀਤੀ ਗਈ। ਇਸ ਮੌਕੇ ਆਪ ਦੇ ਫਤਹਿਗੜ• ਸਾਹਿਬ ਤੋ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਲਖਵੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸਿਆਸਤ ਬਹੁਤ ਗੰਦਲੀ ਹੋ ਗਈ ਹੈ, ਜਿਥੇ ਰਾਜਨੀਤਿਕ ਪਾਰਟੀਆ ਪਰਿਵਾਰਵਾਦ ਨੂੰ ਵੜਾਵਾ ਦੇ ਰਹੀਆਂ ਹਨ, ਉਥੇ ਹੀ ਭ੍ਰਿਸ਼ਟਾਚਾਰ ਅਤੇ ਨਸ਼ੇ ਵਰਗੀਆਂ ਬੁਰਾਈਆਂ ਜਵਾਨੀ ਨੂੰ ਆਪਣੇ ਜਾਲ ਵਿੱਚ ਫਸਾ ਰਹੀਆਂ ਹਨ। ਸੱਤਾਧਾਰੀ ਇਹਨਾਂ ਬੁਰਾਈਆਂ ਨੂੰ ਰੋਕਣ ਵਿੱਚ ਪੂਰੀ ਤਰਾਂ ਫੇਲ ਹੋ ਰਹੇ ਹਨ। ਗੁੰਡਾ ਰਾਜ ਵੱਧਦਾ ਜਾ ਰਿਹਾ। ਅਜਿਹੇ ਮਹੌਲ ਚ ਕੁੜੀਆਂ ਤਾ ਕੀ, ਮੁੰਡਿਆਂ ਨੂੰ ਵੀ ਬਚਾਉਣ ਮੁਸ਼ਕਿਲ ਹੋ ਜਾਵੇਗਾ, ਅਸੀਂ ਸਹੀ ਫੈਸਲਾ ਨਾ ਲਿਆ। ਇਸ ਲਈ ਮੇਰੀ ਅਪੀਲ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਲਿਆਊਣ ਲਈ ਅਤੇ ਸੱਤਾ ਦੇ ਬਦਲਾਅ ਲਈ ਝਾੜੂ ਨੂੰ ਵੋਟਾਂ ਪਾ ਦਿਓ। ਇਸ ਮੌਕੇ ਹੋਰਨਾ ਤੋ ਇਲਾਵਾ ਅਵਤਾਰ ਸਿੰਘ ਠੇਕੇਦਾਰ, ਮਾਸਟਰ ਕੁਲਵੰਤ ਸਿੰਘ, ਨਨਦੀਪ ਸਿੰਘ, ਗੁਰਵੀਰ ਸਿੰਘ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੋਨੀ, ਕੁਲਵਿੰਦਰ ਸਿੰਘ, ਪਵੇਲ ਹਾਂਡਾ, ਲੱਖੀ ਅਤੇ ਗੁਰਪ੍ਰੀਤ ਸਿੰਘ ਬਾਵਾ ਆਦਿ ਵੀ ਹਾਜਰ ਸਨ।