ਮਜੀਠਾ, 15 ਜਨਵਰੀ, 2017 : ਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪਿੰਡ ਮਦੀਪੁਰ ਵਿਖੇ ਵੱਖ ਵੱਖ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਲਾਮਬੰਦ ਕਰਦਿਆਂ ਕਿਹਾ ਕਿ ਉਹਨਾਂ ਹਲਕੇ ਦੇ ਵਿਕਾਸ ਲਈ ਜੀ ਤੋੜ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਹਲਕੇ ਨੂੰ ਵਿਕਾਸ ਪੱਖੋਂ ਇਕ ਪਹਿਚਾਣ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਅੱਜ ਕੀਤੇ ਕਰਾਏ ਵਿਕਾਸ ਕੰਮਾਂ ਨੂੰ ਲੈ ਕੇ ਲੋਕਾਂ ਦੇ ਸਨਮੁੱਖ ਆਏ ਹਨ, ਉਹਨਾਂ ਕਿਹਾ ਕਿ ਲੋਕ ਹਰੇਕ ਉਮੀਦਵਾਰ ਦਾ ਰਿਪੋਰਟ ਕਾਰਡ ਪੜ੍ਹਨ ਉਪਰੰਤ ਫੈਸਲਾ ਕਰਨ ਕਿ ਉਸ ਦੀ ਵੋਟ ਦਾ ਸਹੀ ਹੱਕਦਾਰ ਕੌਣ ਹੈ। ਉਹਨਾਂ ਕਿਹਾ ਕਿ ਹਲਕਾ ਮਜੀਠਾ ਜੋ ਪਛੜਿਆ ਇਲਾਕਾ ਹੋਇਆ ਕਰਦਾ ਸੀ ਅੱਜ ਸਬ ਡਿਵੀਜ਼ਨ ਦਾ ਦਰਜਾ ਪ੍ਰਾਪਤ ਹੈ ।ਬੁਨਿਆਦੀ ਸਹੂਲਤਾਂ ਅਤੇ ਵਿਕਾਸ ਪੱਖੋਂ ਮਜੀਠਾ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਹਨਾਂ ਦੱਸਿਆ ਅੱਜ ਹਰੇਕ ਡੇਰੇ ਲੂ ਪੱਕੀਆਂ ਸੜਕਾਂ ਅਤੇ 24 ਘੰਟੇ ਬਿਜਲੀ ਮਿਲ ਰਹੀ ਰਹੀ ਹੈ। 250 ਕਰੋੜ ਦੀ ਲਾਗਤ ਨਾਲ 8 ਨਵੇਂ ਬਿਜਲੀ ਘਰ ਅਤੇ ਇੰਨੀ ਹੀ ਲਾਗਤ ਨਾਲ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਵੋਟ ਦਾ ਅਸਲ ਹੱਕਦਾਰ ਸ: ਪ੍ਰਕਾਸ਼ ਸਿੰਘ ਬਾਦਲ ਹਨ ਜਿਨ੍ਹਾਂ ਲੋਕ ਪੱਖੀ ਨੀਤੀਆਂ ਲਾਗੂ ਕਰ ਕੇ ਸਭ ਨੂੰ ਸਹੂਲਤਾਂ ਦਿਤੀਆਂ ਅਤੇ ਵਿਕਾਸ ਯੋਜਨਾਵਾਂ ਨਾਲ ਸਰਕਾਰ ਚਲਾਈ ਹੈ।
ਇਸ ਮੌਕੇ ਹਰਵਿੰਦਰ ਸਿੰਘ ਪੱਪੂ ਕੋਟਲਾ,ਗਗਨਦੀਪ ਭਕਨਾ, ਸਾਬਕਾ ਸਰਪੰਚ ਕੁਲਵੰਤ ਸਿੰਘ, ਸੰਤੋਖ ਸਿੰਘ, ਮਾਣਾ ਜੀ,ਸਾਬਕਾ ਸਰਪੰਚ ਕੇਵਲ ਸਿੰਘ, ਸੂਬੇਦਾਰ ਸੁਲਖਨ ਸਿੰਘ, ਸਰਪੰਚ ਜੋਗਾ ਸਿੰਘ, ਰਾਜ ਮਸੀਹ, ਲਖਾ ਮੈਬਰ, ਜਗਜੀਤ ਸਿੰਘ, ਸਰਪੰਚ ਰੇਸ਼ਮ ਪੰਧੇਰ ਕਲਾਂ, ਬਲਰਾਜ ਸਿੰਘ ਪੰਧੇਰ ਖੁਰਦ, ਪੂਰਨ ਸਿੰਘ ਜੌਹਲ, ਮਾਸਟਰ ਸਾਧੂ ਸਿੰਘ, ਨੰਬਰਦਾਰ ਪ੍ਰਗਟ ਸਿੰਘ, ਕਾਬਲ ਸਿੰਘ ਜੌਹਲ, ਬੂਆ ਸਿੰਘ , ਬਲਵਿੰਦਰ ਸਿੰਘ ਗਿਆਨੀ ਪਿਆਰਾ ਸਿੰਘ , ਮਾਸਟਰ ਮਲਕੀਤ ਸਿੰਘ , ਗੁਰਮੀਤ ਸਿੰਘ ਸਾਬਕਾ ਸਰਪੰਚ, ਜੈਦੀਪ ਸਿੰਘ ਭੁੱਲਰ ਆਦਿ ਮੌਜੂਦ ਸਨ।