ਮਹਿਰਾਜ, 15 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਰਾਮਪੁਰਾ ਫੂਲ ਦੇ ਮਹਿਰਾਜ ਤੋਂ ਬਾਦਲਾਂ ਖਿਲਾਫ ਜ਼ੋਰਦਾਰ ਹਮਲਾ ਬੋਲਦਿਆਂ, ਉਨ੍ਹਾ ਦੀ ਪਾਰਟੀ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਧਾਰਮਿਕ ਬੇਅਦਬੀਆਂ ਤੇ ਨਸ਼ਾ ਮਾਫੀਆ ਲਈ ਦੋਸ਼ੀ ਬਾਦਲਾਂ ਤੇ ਹੋਰ ਦੋਸ਼ੀਆਂ ਨੂੰ ਉਨ੍ਹਾਂ ਦੇ ਸਿਰ ਦੇ ਭਾਰ ਟੰਗ ਦੇਣਗੇ, ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਇਕ ਘਟੀਆ, ਕਾਇਰ ਤੇ ਚਲਾਕ ਵਿਅਕਤੀ ਕਰਾਰ ਦਿੰਦਿਆਂ ਖਾਰਿਜ਼ ਕੀਤਾ, ਜਿਨ੍ਹਾਂ ਅੰਦਰ ਉਨ੍ਹਾਂ ਖਿਲਾਫ ਚੋਣ ਦੇ ਮੈਦਾਨ 'ਚ ਉਤਰਨ ਦੀ ਹਿੰਮਤ ਨਹੀਂ ਹੈ।
ਕੈਪਟਨ ਅਮਰਿੰਦਰ ਰਾਮਪੁਰਾ ਫੂਲ 'ਚ ਮਹਿਰਾਜ ਦੇ ਗੁਰਦੁਆਰਾ ਸਾਹਿਬ 'ਚ ਛੇਵੀਂ ਪਾਤਸ਼ਾਹੀ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਨ੍ਹਾਂ ਨਾਲ 1305 'ਚ ਜੈਸਲਮੇਰ ਤੋਂ ਪੰਜਾਬ 'ਚ ਵੱਸਣ ਤੋਂ ਬਾਅਦ ਤੋਂ ਉਨ੍ਹਾਂ ਦੇ ਪਰਿਵਾਰ ਦੇ ਡੂੰਘੇ ਭਾਵਨਾਤਮਕ ਰਿਸ਼ਤੇ ਹਨ।
ਇਸ ਦੌਰਾਨ ਬਾਦਲਾਂ ਨੂੰ ਸੂਬੇ ਤੋਂ ਬਾਹਰ ਕਰਨ ਦਾ ਵਾਅਦਾ ਕਰਦਿਆਂ, ਜਿਨ੍ਹਾਂ ਨੇ ਆਪਣੇ ਕੁਸ਼ਾਸਨ ਤੇ ਬੂਰੀਆਂ ਕਰਤੂਤਾਂ ਰਾਹੀਂ ਪੰਜਾਬ ਨੂੰ ਗੋਡਿਆਂ 'ਤੇ ਲਿਆ ਦਿੱਤਾ ਹੈ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀਆਂ ਦੇ ਸ਼ਿਕੰਜ਼ਿਆਂ ਤੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਵਾਸਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਲੰਬੀ ਤੋਂ ਉਨ੍ਹਾਂ ਖਿਲਾਫ ਲੜਨ ਦਾ ਫੈਸਲਾ ਕੀਤਾ ਹੈ, ਜਿਹੜੇ ਬੀਤੇ 10 ਸਾਲਾਂ ਤੋਂ ਸੂਬੇ ਦੇ ਲੋਕਾਂ ਨੂੰ ਲੁੱਟ ਰਹੇ ਹਨ।
ਉਨ੍ਹਾਂ ਨੇ ਕੇਜਰੀਵਾਲ ਨੂੰ ਵੀ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਅੰਦਰ ਆਪਣੇ ਦਾਅਵਿਆਂ ਮੁਤਾਬਿਕ ਪੰਜਾਬ ਦੀਆਂ ਚੋਣਾਂ 'ਚ ਵਿਰੋਧੀਆਂ ਨੂੰ ਹਰਾਉਣ 'ਤੇ ਇੰਨਾ ਹੀ ਭਰੋਸਾ ਹੈ, ਤਾਂ ਉਹ ਮੈਦਾਨ 'ਚ ਆਉਣ ਤੇ ਉਨ੍ਹਾਂ ਖਿਲਾਫ ਲੰਬੀ ਤੋਂ ਚੋਣ ਲੜਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਆਪ ਲੀਡਰ ਵਰਗੇ ਕਾਇਰਾਂ ਨੂੰ ਸਹਿਣ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਜੇ ਪੰਜਾਬ ਨੂੰ ਆਪ ਜਾਂ ਅਕਾਲੀਆਂ ਹਵਾਲੇ ਕਰ ਦਿੱਤਾ ਗਿਆ, ਤਾਂ ਉਹ ਕਦੇ ਵੀ ਆਪਣੇ ਸਨਮਾਨ ਤੇ ਗੌਰਵ ਨੂੰ ਮੁੜ ਹਾਸਿਲ ਨਹੀਂ ਕਰ ਸਕੇਗਾ।
ਲੋਕਾਂ ਦੇ ਭਾਰੀ ਉਤਸਾਹ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੁਖ਼ਤਾ ਕਰਨਗੇ ਕਿ ਕੇਜਰੀ ਕੂਜਰੀ ਪੰਜਾਬ ਨੂੰ ਕਬਜਾਉਣ 'ਚ ਸਫਲ ਨਾ ਹੋ ਸਕੇ, ਜਿਸਦਾ ਇਸ ਸੂਬੇ ਨਾਲ ਕੋਈ ਰਿਸ਼ਤਾ ਨਹੀਂ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਚਲਾਕ ਧੋਖੇਬਾਜ ਤੇ ਪਹਿਲੇ ਦਰਜ਼ੇ ਦਾ ਝੂਠਾ ਕਰਾਰ ਦਿੰਦਿਆਂ, ਕਿਹਾ ਕਿ ਆਪ ਬਾਹਰੀਆਂ ਦੀ ਪਾਰਟੀ ਹੈ, ਜਿਹੜੇ ਸੂਬੇ ਅੰਦਰ ਚੋਣ ਪ੍ਰਚਾਰ ਤੇ ਸਹਿਯੋਗ ਕਰਨ ਵਾਸਤੇ ਵੀ ਬਾਹਰੀਆਂ ਨੂੰ ਲਿਆ ਰਹੇ ਹਨ, ਕਿਉਂਕਿ ਇਨ੍ਹਾਂ ਨਾਲ ਪੰਜਾਬੀਆਂ ਦਾ ਭਰੋਸਾ ਜਾਂ ਰਿਸ਼ਤਾ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੀ ਰਾਹ ਉਪਰ ਮੁੜ ਲਿਆਉਣ ਲਈ ਸੱਤੋਂ ਦਿਨ ਚੌਵੀ ਘੰਟੇ ਕੰਮ ਕਰੇਗੀ। ਇਸ ਲੜੀ ਹੇਠ ਉਹ ਧਾਰਮਿਕ ਬੇਅਬੀਆਂ ਵਰਗੀਆਂ ਗੰਭੀਰ ਘਟਨਾਵਾਂ ਸਮੇਤ ਨਸ਼ੇ ਤੇ ਹੋਰ ਮਾਫੀਆਵਾਂ ਦੀ ਤੁਰੰਤ ਜਾਂਚ ਸ਼ੁਰੂ ਕਰਵਾਉਣਗੇ, ਤਾਂ ਜੋ ਦੋਸ਼ੀਆਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਨੇ ਲੋਕਾਂ ਦੀ ਭਾਰੀ ਵਾਹ ਵਾਹ ਵਿਚਾਲੇ ਐਲਾਨ ਕੀਤਾ ਕਿ ਉਹ ਦੋਸ਼ੀਆਂ ਨੂੰ ਸਿਰ ਦੇ ਭਾਰ ਟੰਗ ਦੇਣਗੇ ਤੇ ਜੇ ਬਾਦਲ ਵੀ ਅਜਿਹੇ ਅਪਰਾਧਾਂ 'ਚ ਸ਼ਾਮਿਲ ਪਾਏ ਗਏ, ਤਾਂ ਉਨ੍ਹਾਂ ਨੂੰ ਵੀ ਸਜ਼ਾ ਦੇਣਗੇ। ਕੈਪਟਨ ਅਮਰਿੰਦਰ ਨੇ ਬਾਦਲਾਂ ਉਪਰ ਬੀਤੇ ਸਮੇਂ ਦੌਰਾਨ ਸੂਬੇ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਉਚਿਤ ਤਰੀਕੇ ਨਾਲ ਜਾਂਚ ਨਾ ਕਰਵਾਉਂਦਿਆਂ, ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਇਸੇ ਤਰ੍ਹਾਂ, ਲੋਕਾਂ ਦੇ ਉਤਸਾਹ ਦੌਰਾਨ ਕੈਪਟਨ ਅਮਰਿੰਦਰ ਨੇ ਭਾਵੁਕ ਹੁੰਦਿਆਂ ਉਮੀਦ ਪ੍ਰਗਟਾਈ ਕਿ ਉਹ 11 ਮਾਰਚ ਨੂੰ ਜਿੱਤ ਦੇ ਨਾਲ ਆਪਣਾ ਜਨਮ ਦਿਨ ਮਨਾ ਸਕਣਗੇ, ਜਿਸ ਦਿਨ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋਣੀ ਹੈ। ਜਿਸ 'ਤੇ ਭੀੜ ਨੇ ਉਨ੍ਹਾਂ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਦਾ ਜਨਮ ਦਿਨ ਮਨਾਉਣ ਲਈ ਪੂਰਾ ਸੂਬਾ ਉਨ੍ਹਾਂ ਦੇ ਨਾਲ ਹੋਵੇਗਾ, ਜਿਹੜੇ ਆਪਣੀ ਪੀੜ੍ਹੀ ਦੇ ਸੂਬੇ 'ਚ ਸੱਭ ਤੋਂ ਜ਼ਿਆਦਾ ਉਮਰ ਦੇ 75 ਸਾਲਾਂ ਦੇ ਆਗੂ ਬਣ ਜਾਣਗੇ।
ਸੂਬੇ ਵੱਲੋਂ ਬੀਤੇ 10 ਸਾਲਾਂ ਦੌਰਾਨ ਬਾਦਲਾਂ ਦੇ ਕੁਸ਼ਾਸਨ 'ਚ ਮਹਿਸੂਸ ਕੀਤੀਆਂ ਗਈਆਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕੀ, ਜਿਨ੍ਹਾਂ 'ਚ ਕਿਸਾਨਾਂ ਦਾ ਕਰਜਾ ਮੁਆਫ ਕਰਨਾ ਸ਼ਾਮਿਲ ਹੈ ਅਤੇ ਇਸ ਲਈ 33 ਲੱਖ ਲੋਕਾਂ ਨੇ ਫਾਰਮਾਂ 'ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਉਦਯੋਗਿਕ ਵਿਕਾਸ ਨੂੰ ਮੁੜ ਪਟੜੀ 'ਤੇ ਲਿਆਉਣ ਦਾ ਵਾਅਦਾ ਕੀਤਾ ਅਤੇ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਅੱਗੇ ਵੀ ਜ਼ਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ, ਬਾਦਲਾਂ ਉਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸਦੇ ਉਲਟ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਐਲਾਨ ਕੀਤਾ ਕਿ ਮੁਫਤ ਬਿਜਲੀ ਤੋਂ ਲੈ ਕੇ ਪਾਣੀ ਅਤੇ ਇਸ ਤੋਂ ਲੈ ਕੇ ਆਟਾ ਦਾਲ ਸਕੀਮ, ਕਿਸੇ ਵੀ ਲੋਕ ਭਲਾਈ ਪ੍ਰੋਗਰਾਮ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਰੋਕਿਆ ਨਹੀਂ ਜਾਵੇਗਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਰੈਲੀ ਦੌਰਾਨ ਜਮ੍ਹਾ ਹੋਈ ਭਾਰੀ ਭੀੜ ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਬਾਦਲਾਂ ਦਾ ਸਿਆਸੀ ਤੌਰ 'ਤੇ ਅੰਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਇਸਦੇ ਨਾਲ ਹੀ ਸੱਤਾ 'ਚ ਆਉਣ ਤੋਂ ਬਾਅਦ ਸੂਬੇ ਤੋਂ ਤੁਰੰਤ ਸਾਰੇ ਮਾਫੀਆਵਾਂ ਨੂੰ ਸਾਫ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਰਕਾਰ ਬਣਨ ਦੇ ਚਾਰ ਹਫਤਿਆਂ ਅੰਦਰ ਨਸ਼ਾ ਮਾਫੀਆ ਦਾ ਅੰਤ ਕਰਨ ਦਾ ਆਪਣਾ ਵਾਅਦਾ ਦੁਹਰਾਹਿਆ, ਜਿਸਨੂੰ ਲੈ ਕੇ ਉਨ੍ਹਾਂ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਵੀ ਚੁੱਕੀ ਸੀ।