ਮੰਡੀ ਗੋਬਿੰਦਗੜ੍ਹ ਵਿਚ ਕਾਂਗਰਸੀ ਉਮੀਦਵਾਰ ਕਾਕਾ ਰਣਦੀਪ ਸਿੰਘ ਮੇਨ ਬਜਾਰ ਚ, ਉਦਯੋਗਪਤੀਆ, ਵਪਾਰੀਆ ਤੇ ਦੁਕਾਨਦਾਰਾ ਨਾਲ ਮੁਲਾਕਾਤ ਕਰਦੇ ਹੋਏ।
ਮੰਡੀ ਗੋਬਿੰਦਗੜ੍ਹ, 16 ਜਨਵਰੀ 2017: ਵਿਧਾਨ ਸਭਾ ਹਲਕਾ ਅਮਲੋਹ ਤੋਂ ਕਾਂਗਰਸੀ ਉਮੀਦਵਾਰ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਅੱਜ ਮੰਡੀ ਗੋਬਿੰਦਗੜ੍ਹ ਦੇ ਮੇਨ ਬਜਾਰ ਤੇ ਹੋਰ ਇਲਾਕਿਆ ਵਿੱਚ ਕਾਂਗਰਸੀ ਵਰਕਰਾ ਤੇ ਅੋਹਦੇਦਾਰਾ ਨੂੰ ਨਾਲ ਲੈ ਕੇ ਡੋਰ ਟੂ ਡੋਰ ਸ਼ਹਿਰ ਵਾਸੀਆ ਨਾਲ ਮੁਲਾਕਾਤ ਕੀਤੀ ਗਈ। ਜਿਥੇ ਲੋਹਾ ਨਗਰੀ ਦੇ ਉਦਯੋਗਪਤੀਆ,ਵਪਾਰੀਆ, ਦੁਕਾਨਦਾਰਾ ਤੇ ਸ਼ਹਿਰ ਵਾਸੀਆ ਵੱਲੋ ਉਹਨਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿਵਾਇਆ । ਸ਼ਹਿਰ ਵਾਸੀਆ ਵੱਲੋ ਮਿਲ ਰਹੇ ਸਮਰਥਨ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਦੀ ਜਿੱਤ ਜਕੀਨੀ ਦਿਸ ਰਹੀ ਹੈ। ਇਸ ਮੌਕੇ ਕਾਕਾ ਰਣਦੀਪ ਸਿੰਘ ਨੇ ਸ਼ਹਿਰ ਵਾਸੀਆ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਉਹਨਾਂ ਦੀ ਹਰ ਸਮਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰ ਸਮੇਤ ਪੰਜਾਬ ਦੇ ਸਾਰੇ ਉਦਯੋਗਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ 5 ਰੁਪਏ ਤੋਂ ਘੱਟ ਬਿਜਲੀ ਮੁਹਈਆ ਕਰਵਾਉਣ ਦੀ ਵੀ ਯੋਜਨਾ ਹੈ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਰਾਜਿੰੰਦਰ ਸਿੰਘ ਬਿੱਟੂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਹਲਕਾ ਅਮਲੋਹ ਦੇ ਅਬਜ਼ਰਵਰ ਰਮਨ ਸਿੰਘ, ਡਾ. ਜੋਗਿੰਦਰ ਸਿੰਘ ਮੈਣੀ, ਡਾ. ਮਨਮੋਹਨ ਕੌਸ਼ਲ, ਗੁਰਿੰਦਰਪਾਲ ਸਿੰਘ ਹੈਪੀ ਹਲਕਾ ਪ੍ਰਧਾਨ ਯੂਥ ਕਾਂਗਰਸ, ਜ਼ਿਲ੍ਹਾ ਮੀਤ ਪ੍ਰਧਾਨ ਅਰਵਿੰਦ ਸਿੰਗਲਾ, ਰਾਜੀਵ ਦੱਤਾ, ਲਾਲ ਸਿੰਘ ਲਾਲੀ, ਵਿਨੀਤ ਬਿੱਟੂ, ਸ਼ਿਵ ਕੁਮਾਰ ਸ਼ਾਹੀ, ਬਲਦੇਵ ਹਸੀਜਾ, ਮਾਸਟਰ ਜਰਨੈਲ ਸਿੰਘ,ਰਾਮ ਕੇਵਲ ਯਾਦਵ, ਜੱਸੀ ਭੁੱਲਰ, ਰਣਧੀਰ ਸਿੰਘ ਹੈਪੀ,ਡਿੰਪਲ ਸ਼ਰਮਾ,ਬਿਮਲ ਗੁਪਤਾ, ਮਨੋਜ ਹਸੀਜਾ, ਬੀਬੀ ਅਮਰਜੀਤ ਕੌਰ ਮਾਲੜੇ, ਅਸ਼ਵਨੀ ਭਾਟੀਆ, ਮਨਜੀਤ ਸਿੰਘ ਬਿੱਟੂ, ਗੁਰਦੀਪ ਸਿੰਘ ਮਦਨ, ਨਈਮ ਅਹਿਮਦ, ਜਰਨੈਲ ਸਿੰਘ ਰੰਧਾਵਾ, ਕੌਸਲਰ ਪ੍ਰਦੀਪ ਕੁਮਾਰ, ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਸ਼ਾਮਿਲ ਹੋਏ।