ਨਵੀਂ ਦਿੱਲੀ, 16 ਜਨਵਰੀ, 2017 : ਭਾਜਪਾ ਪੰਜਾਬ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਅੱਜ ਹਾਈਕਮਾਨ ਨੇ ਬੁਰੀ ਕੀਤੀ, ਉਹਨਾਂ ਦੇ ਕਿਸੇ ਵੀ ਸਮੱਰਥਕ ਨੂੰ ਟਿਕਟ ਨਹੀਂ ਦਿੱਤੀ। ਦੁਖੀ ਹੋ ਕੇ ਸਾਂਪਲਾ ਨੇ ਹਾਈਕਮਾਨ ਨੂੰ ਅਸਤੀਫੇ ਦੀ ਪੇਸ਼ਕਸ ਕੀਤੀ ।
ਸੂਤਰਾਂ ਅਨੁਸਾਰ ਵਿਜੇ ਸਾਂਪਲਾਸਾਂਪਲਾ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਆਪਣੇ ਕੱਟੜ ਵਿਰੋਧੀ ਵਿਧਾਇਕ ਸੋਮ ਪ੍ਰਕਾਸ਼ ਦੀ ਟਿਕਟ ਕਟਵਾ ਕੇ ਮੋਹਣ ਲਾਲ ਬੰਗਾਂ ਨੂੰ ਦਿਵਾਉਣਾ ਚਾਹੁੰਦੇ ਸਨ, ਇਸੇ ਤਰ੍ਹਾਂ ਜਲੰਧਰ ਵੈਸਟ ਤੋਂ ਆਪਣੇ ਵਿਰੋਧੀ ਮੋਹਿੰਦਰ ਭਗਤ ਦੀ ਟਿਕਟ ਕਟਵਾ ਕੇ ਆਪਣੇ ਇੱਕ ਸਮੱਰਥਕ ਨੂੰ ਦਿਵਾਉਣਾ ਚਾਹੁੰਦੇ ਸਨ । ਪਰ ਉਹਨਾਂ ਦਾ ਬੱਸ ਨਹੀਂ ਚੱਲਿਆ ਚਲੀ ਫਿਰ ਪੁਰਾਣੇ ਪ੍ਰਧਾਨ ਕਮਲ ਸ਼ਰਮਾ ਦੀ ਹਾਰ ਕੇ ਸਾਂਪਲਾ ਨੇ ਹਾਈਕਮਾਨ ਨੂੰ ਅਸਤੀਫ਼ੇ ਦੀ ਪੇਸ਼ਕਸ ਕੀਤੀ । ਹਾਈਕਮਾਨ ਨੇ ਉਹਨਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ।