ਰੂਪਨਗਰ,17 ਜਨਵਰੀ, 2017 : ਮਾਈਨਿੰਗ ਮਟੀਰੀਅਲ ਦੀ ਕੀਤੀ ਜਾ ਰਹੀ ਚੋਰੀ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਲਈ ਸ਼੍ਰੀ ਕਰਨੇਸ਼ ਸ਼ਰਮਾ ਜਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਰੂਪਨਗਰ ਵਿੱਚ ਮਾਈਨਿੰਗ ਮਟੀਰੀਅਲ ਦੀ ਢੁਆਈ ਕਰਨ ਸਮੇਂ ਵਹੀਕਲ ਦੀ ਰਜਿਸਟਰੇਸ਼ਨ, ਕਰੈਸ਼ਰ/ਸਕਰੀਨਿੰਗ ਪਲਾਂਟ ਦੀ ਰਜਿਸਟਰੇਸ਼ਨ, ਮਾਈਨਿੰਗ ਮਟੀਰੀਅਲ ਦਾ ਬਿੱਲ, ਵੇਮੈਂਟ ਸਲਿੱਪ ਆਦਿ ਦਾ ਵਹੀਕਲ ਡਰਾਈਵਰ ਦੇ ਪਾਸ ਮੌਕੇ ਤੇ ਹੋਣ ਦੇ ਹੁਕਮ ਜਾਰੀ ਕੀਤੇ ਹਨ।ਇੰਨਾਂ ਹੁਕਮਾਂ ਤਹਿਤ ਕਰੈਸ਼ਰ ਮੈਟੀਰੀਅਲ ਦੀ ਢੁਆਈ ਸਮੇਂ ਵਹੀਕਲ ਦੇ ਰਜਿਸਟ੍ਰੇਸ਼ਨ ਸਰਟੀਫਕੇਟ ਦੀਆਂ ਦੋ ਕਾਪੀਆਂ,ਕਰੈਸ਼ਰ/ਸਕਰੀਨਿੰਗ ਪਲਾਂਟ ਵਲੋਂ ਜਾਰੀ ਕੀਤਾ ਮਾਈਨਿੰਗ ਮਟੀਰੀਅਲ ਦੇ ਬਿਲ ਦੀਆਂ ਦੋ ਕਾਪੀਆਂ ਅਤੇ ਕਰੈਸ਼ਰ/ਸਕਰੀਨਿੰਗ ਪਲਾਂਟ ਦੀ ਰਜਿਸਟ੍ਰੇਸ਼ਨ ਜੋ ਉਦਯੋਗ ਵਿਭਾਗ ਵਲੋਂ ਜਾਰੀ ਕੀਤੀ ਹੈ, ਦੀਆਂ ਦੋ ਕਾਪੀਆਂ ਵੀ ਵਾਹਨ ਚਾਲਕ ਪਾਸ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦਰਿਆ/ਖੱਡ ਦੇ ਰੇਤੇ ਦੀ ਢੁਆਈ ਸਮੇਂ ਵਹੀਕਲ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀਆਂ ਦੋ ਕਾਪੀਆਂ ਅਤੇ ਵੇਮੈਂਟ ਸਲਿਪ ਜੋ ਠੇਕੇਦਾਰ ਵਲੋ ਜਾਰੀ ਕੀਤੀ ਜਾਂਦੀ ਹੈ, ਦੀਆਂ ਦੋ ਕਾਪੀਆਂ ਵੀ ਵਹੀਕਲ ਡਰਾਇਵਰ ਪਾਸ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇੰਨਾਂ ਕਾਗਜ਼ ਪੱਤਰਾਂ ਤੋਂ ਬਗੈਰ ਜੇਕਰ ਕੋਈ ਵਹੀਕਲ ਮਾਈਨਿੰਗ ਮਟੀਰੀਅਲ ਦੀ ਢੁਆਈ ਕਰਦਾ ਪਕੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੁੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 15 ਮਾਰਚ 2017 ਤੱਕ ਲਾਗੂ ਰਹਿਣਗੇ।