ਦੀਦਾਰ ਸਿੰਘ ਭੱਟੀ ਐਸਡੀਐਮ ਨਵਰਾਜ ਸਿੰਘ ਬਰਾੜ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਂਦੇ ਹੋਏ।
ਸਰਹਿੰਦ, 16 ਜਨਵਰੀ, 2017 (ਦੀਦਾਰ ਗੁਰਨਾ) : ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਾਵਰ ਦੀਦਾਰ ਸਿੰਘ ਭੱਟੀ ਨੇ ਆਪਣੇ ਸੈਂਕੜੇ ਸਾਥੀਆਂ ਤੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਵਿਸ਼ਾਲ ਕਾਫ਼ਲੇ ਦੇ ਰੂਪ 'ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ ਅਕਾਲੀ ਆਗੂ, ਵਰਕਰ ਤੇ ਵੱਡੀ ਗਿਣਤੀ 'ਚ ਸਮਰਥਕ ਮੌਜੂਦ ਸਨ। ਦੀਦਾਰ ਸਿੰਘ ਭੱਟੀ ਨੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਰਾਹੀਂ ਐਸਡੀਐਮ ਨਵਰਾਜ ਸਿੰਘ ਬਰਾੜ ਕੋਲ ਦੁਪਿਹਰ ਕਰੀਬ 12.35 ਵਜੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਇਸ ਦੌਰਾਨ ਕੋਰ ਕਮੇਟੀ ਮੈਂਬਰ ਗੁਰਬਿੰਦਰ ਸਿੰਘ ਭੱਟੀ ਕਵਰਿੰਗ ਉਮੀਦਵਾਰ ਬਣੇ, ਜਿਨ੍ਹਾਂ ਦਾ ਭਾਜਪਾ ਮੀਤ ਪ੍ਰਧਾਨ ਨਰੇਸ਼ ਸਰੀਨ ਵਲੋਂ ਨਾਮ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਲਿਬੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਮੀਤ ਪ੍ਰਧਾਨ ਸਵਰਨ ਸਿੰਘ ਚਨਾਰਥਲ, ਚੇਅਰਮੈਨ ਹਰਭਜਨ ਸਿੰਘ ਚਨਾਰਥਲ, ਕਰਨੈਲ ਸਿੰਘ ਪੰਜੋਲੀ, ਅਜਾਇਬ ਸਿੰਘ ਜਖ਼ਵਾਲੀ, ਬਲਵਿੰਦਰ ਸਿੰਘ ਸਹਾਰਣ, ਮੀਤ ਪ੍ਰਧਾਨ ਰਾਜਵੰਤ ਸਿੰਘ ਰੁਪਾਲ, ਪ੍ਰਿਤਪਾਲ ਸਿੰਘ ਚੱਢਾ ਆਦਿ ਮੌਜੂਦ ਸਨ।