ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੋਜਵਾਨਾ ਨੂੰ ਸੰਬੋਧਨ ਕਰਦੇ ਹੋਏ, ਦੂਜੇ ਪਾਸੇ ਨੋਜਵਾਨਾ ਦਾ ਠਾਠਾਂ ਮਾਰਾ ਇੱਕਠ।
ਸਰਹਿੰਦ, 16 ਜਨਵਰੀ, 2017 (ਦੀਦਾਰ ਗੁਰਨਾ) : ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ 10 ਵਿੱਚ ਕਾਗਰਸ਼ ਪਾਰਟੀ ਦੇ ਕਾਰਜਕਾਰੀ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿੱਚ ਨੋਜਵਾਨਾ ਦੇ ਵੱਡੇ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਜੂਦਾ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਅਖਤਿਆਰ ਕੀਤੀਆਂ ਵਪਾਰ ਵਿਰੋਧੀ ਨੀਤੀਆਂ ਕਰਕੇ ਪੂਰੇ ਸੂਬੇ ਵਿੱਚੋ ਹੁਣ ਤੱਕ ਸਾਢੇ ਚੋਦਾਂ ਹਜਾਰ ਦੇ ਲਗਭਗ ਵੱਡੇ ਤੇ ਛੋਟੇ ਉਦਯੋਗ ਬੰਦ ਹੋ ਚੁੱਕੇ ਹਨ, ਜਿਸਦੇ ਨਾਲ ਲੱਖਾਂ ਨੋਜਵਾਨ ਬੇਰੁਜਗਾਰ ਹੋ ਕੇ ਨਸ਼ਿਆ ਵਰਗੀਆਂ ਭੈੜੀਆਂ ਅਲਾਮਤਾਂ ਦੇ ਚੁੰਗਲ ਵਿੱਚ ਬੁਰੀ ਤਰਾਂ ਜਕੜੇ ਗਏ ਹਨ। ਜਿਸਦੇ ਨਾਲ ਸਮਾਜ ਦੇ ਸਾਰੇ ਵਰਗ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ਼ ਪਾਰਟੀ ਦੀ ਸਰਕਾਰ ਆਉਣ ਤੇ ਹਰ ਘਰ ਇੱਕ ਨੋਕਰੀ ਮੁਹਿੰਮ ਦੇ ਤਹਿਤ ਨੋਜਵਾਨ ਪੀੜੀ ਨੂੰ ਰੋਜਗਾਰ ਦੇਣ ਦੇ ਉਪਰਾਲੇ ਵੱਡੀ ਪੱਧਰ ਤੇ ਕੀਤੇ ਜਾਣਗੇ। ਇਸ ਮੋਕੇ ਵਿਧਾਇਕ ਨਾਗਰਾ ਵਲੋ ਆਪਣੈ ਵਰਕਾਂ ਨੂੰ ਅਪੀਲ ਕੀਤੀ ਗਈ ਕਿ 17 ਜਨਵਰੀ ਨੂੰ ਉਹ ਕਾਗਜ ਭਰਨਗੇ ਤੇ ਸਾਰੇ ਵਰਕਰ ਆਪਣੀ ਏਕਤਾ ਨੂੰ ਦਿਖਾੳਦੇ ਹੋਏ ਇੱਕ ਜੁੱਟ ਹੋਕੇ ਉਨਾ ਨਾਲ ਆਕੇ ਖੜਨ। ਗੁਰਪ੍ਰੀਤ ਸਿੰਘ ਲਾਲੀ ਨੇ ਨੋਜਵਾਨ ਪੀੜੀ ਨੂੰ ਲਾਮਬੰਦ ਕਰਦੇ ਹੋਏ, ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ
ਪੁਲਸੀਆ ਤੰਤਰ ਨਾਲ ਨੋਕਰੀਆਂ ਮੰਗਦੇ ਨੋਜਵਾਨਾ ਨੂੰ ਡਾਂਗਾਂ ਤੋ ਸਿਵਾਏ ਕੁਝ ਨਹੀ ਦਿੱਤਾ। ਇਨਾ ਦੀਆਂ ਆਪਹੁਦਰੀਆਂ ਗੱਲਾ ਕਰਕੇ ਹੁਣ ਲੋਕ ਇਨਾਂ ਨੂੰ ਮੁੰਹ ਨਹੀ ਲਾਉਣਗੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ 25 ਲੱਖ ਨੋਕਰੀਆਂ ਦੇਣ ਦਾ ਲਾਲੀਪੱਪ ਦੇ ਰਹੇ ਹਨ, ਤੇ ਇਹ ਅਕਾਲੀ ਅਤੇ ਆਮ ਆਦਮੀ ਪਾਰਟੀ ਝੂਠੇ ਸਬਜਬਾਗ ਵਿਖਾ ਕੇ ਨੋਜਵਾਨਾ ਨੂੰ ਗੁਮਰਾਹ ਕਰ ਰਹੀਆਂ ਹਨ। ਜਦਕਿ ਦਿੱਲੀ ਵਿੱਚ ਸਰਕਾਰ ਹੁਣ ਤੱਕ ਤਿੰਨ ਸਾਲਾਂ ਦੇ ਵਕਫੇ ਵਿੱਚ ਸਿਰਫ 1300 ਨੋਕਰੀਆਂ ਹੀ ਦੇ ਚੁੱਕੀ ਹੈ। ਇਸ ਮੋਕੇ ਸੁਖਰਾਜ ਸਿੰਘ ਰਾਜਾ, ਕੁਲਦੀਪ ਸਿੰਘ ਸਹੋਤਾ, ਕੋਸ਼ਲਰ ਗੁਲਸ਼ਨ ਰਾਏ ਬੋਬੀ, ਗੁਰਸ਼ਰਨ ਸਿੰਘ ਬਿੱਟੂ, ਵਿਨੋਦ ਕੁਮਰ, ਭਗਤ ਰਾਮ, ਗੁਰਦੀਸ਼ ਸਾਜਨ, ਦਵਿੰਦਰ ਸਿੰਘ ਜੱਲਾ, ਨੀਟੂ ਜੱਗੀ, ਪਰਮਜੀਤ ਸਿੰਘ, ਵਿਪੂਲ ਵਰਮਾ ਦੇ ਇਲਾਵਾ ਹੋਰ ਵੀ ਸਾਮਿਲ ਸਨ।