ਫਤਹਿਗੜ੍ਹ ਸਾਹਿਬ ਵਿਖੇ ਕਾਗਜ਼ ਦਾਖਲ ਕਰਦੇ ਹੋਏ ਐਡਵੋਕੇਟ ਲਖਵੀਰ ਸਿੰਘ ਰਾਏ।
ਫਤਹਿਗੜ੍ਹ ਸਾਹਿਬ, 17 ਜਨਵਰੀ, 2017 : ਆਮ ਆਦਮੀ ਪਾਰਟੀ ਦੇ ਫਤਹਿਗੜ੍ਹ ਸਾਹਿਬ ਤੋ ਉਮੀਦਵਾਰ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਾਰਜ ਦਾਖਲ ਕੀਤੇ। ਇਸ ਤੋਂ ਪਹਿਲਾਂ ਉਹਨਾਂ ਗੁਰੁਦੁਆਰਾ ਜਯੋਤੀ ਸਰੂਪ ਸਾਹਿਬ ਮੱਥਾ ਟੇਕਿਆ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਆਪਣੇ ਸਮੱਰਥਕਾਂ ਦਾ ਇਕੱਠ ਕੀਤਾ। ਇਥੋ ਉਹ ਆਪਣੇ ਕਾਫਲੇ ਨਾਲ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਰਵਾਨਾ ਹੋਏ ਫਤਹਿਗੜ੍ਹ ਸਾਹਿਬ ਤੱਕ ਰੋਡ ਸ਼ੋ ਕੀਤਾ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਬਹੁਤ ਗੰਦਲੀ ਹੋ ਚੁੱਕੀ ਹੈ। ਕਿਉਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਧੀਕੀਆਂ ਕੀਤੀਆਂ ਹਨ, ਉਹਨਾਂ ਨੂੰ ਵਿਸਾਰਿਆ ਨਹੀ ਜਾ ਸਕਦਾ। ਪੰਜਾਬ ਦੇ ਲੋਕ ਵੀ ਇਹਨਾਂ ਦੋਵਾਂ ਪਾਰਟੀਆਂ ਦੀ ਮਿਲੀ ਭੁਗਤ ਤੋ ਤੰਗ ਆ ਚੁੱਕੇ ਹਨ। ਇਸ ਲਈ ਲੋਕ ਆਮ ਆਦਮੀ ਪਾਰਟੀ ਨੂੰ ਸੱਤਾ ਚ ਦੇਖਣਾ ਚਾਹੁੰਦੇ ਹਨ। ਇਸ ਮੌਕੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਕੰਵਰਬੀਰ ਸਿੰਘ ਰਾਏ ਨੇ ਕਾਗਜ਼ ਦਾਖਲ ਕੀਤੇ।
ਸਕਿਊਰਿਟੀ ਲੈਣ ਤੋ ਕੀਤਾ ਇਨਕਾਰ:-
ਲਖਵੀਰ ਸਿੰਘ ਰਾਏ ਨੇ ਐਸਡੀਐਮ ਫਤਹਿਗੜ੍ਹ ਸਾਹਿਬ ਨੂੰ ਸਕਿਊਰਿਟੀ ਲੈਣ ਤੋ ਸਾਫ ਇੰਨਕਾਰ ਕਰ ਦਿੱਤਾ। ਉਹਲਾਂ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਦੀ ਕੀ ਲੋੜ ਹੈ, ਉਹ ਆਮ ਇਨਸਾਨ ਹਨ ਅਤੇ ਸਮਾਜ ਲਈ ਕੰਮ ਕਰ ਰਹੇ ਹਨ। ਸੁਰੱਖਿਆ ਤਾਂ ਉਹਨਾਂ ਨੂੰ ਲੈਣ ਦੀ ਲੋੜ ਹੈ ਜਿਨਾਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ। ਜਿਨਾਂ ਇਨਸਾਫ ਨੂੰ ਛੱਕੇ ਟੰਗ ਫੈਸਲੇ ਲਏ ਹਨ। ਸੁਰੱਖਿਆ ਦੀ ਲੋੜ ਉਹਨਾਂ ਨੂੰ ਹੈ ਜਿਨਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਹਨ ਜਾਂ ਕਰਵਾਈਆਂ ਹਨ।