ਪਟਿਆਲਾ, 18 ਜਨਵਰੀ, 2017 : ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਅੰਦਰ ਸਮੁੱਚਾ ਪਰਿਵਾਰ ਪੂਰੇ ਵਿਉਂਤਬਧ ਤਰੀਕੇ ਨਾਲ ਵੱਖ ਵੱਖ ਇਲਾਕਿਆਂ ਅੰਦਰ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਿਹਾ ਹੈ। ਪਾਰਟੀ ਉਮੀਦਵਾਰ ਦੀ ਧਰਮਪਤਨੀ ਬੀਬੀ ਨਵਪ੍ਰੀਤ ਕੌਰ ਚੰਦੂਮਾਜਰਾ ਵਲੋਂ ਵੀ ਹਲਕੇ ਦੀਆਂ ਵੱਖ ਵੱਖ ਕਲੌਨੀਆਂ ਅੰਦਰ ਘਰੋ-ਘਰੀ ਜਾ ਕੇ ਵੋਟਰਾਂ ਨੂੰ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ 'ਚ ਭੁਗਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਬੀਬੀ ਨਵਪ੍ਰੀਤ ਕੌਰ ਚੰਦੂਮਾਜਰਾ ਨੇ ਅੱਜ ਸਥਾਨਕ ਦਰਸ਼ਨ ਸਿੰਘ ਨਗਰ ਡੋਰ-ਟੂ-ਡੋਰ ਕਰ ਕੇ ਹਲਕੇ ਅੰਦਰ ਪਿਛਲੇ ਦੋ ਮਹੀਨਿਆਂ ਅੰਦਰ ਕਰਵਾਏ ਰਿਕਾਰਡ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਹੀ ਹਲਕੇ ਦੇ ਸਰਵਪੱਖੀ ਵਿਕਾਸ ਕਰਵਾਉਣ ਦੇ ਸਮਰੱਥ ਹੈ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਇਥੋਂ ਲਗਾਤਾਰ ਜਿੱਤਣ ਮਗਰੋਂ ਵੀ ਹਲਕੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਮਹਿਜ਼ ਢਾਈ ਮਹੀਨਿਆਂ ਦੌਰਾਨ ਹਲਕੇ ਅੰਦਰ ਜਿਥੇ ਦੂਧਨਸਾਧਾਂ ਨੂੰ ਤਹਿਸੀਲ ਬਣਵਾ ਕੇ ਹਲਕੇ ਦੀ ਚਾਲੀ ਸਾਲ ਪੁਰਾਣੀ ਮੰਗ ਨੂੰ ਪੂਰਾ ਕੀਤਾ ਉਥੇ ਹੀ ਹਲਕੇ ਨੂੰ ਦੋ ਰਾਸ਼ਟਰੀ ਰਾਜ ਮਾਰਗ ਦੇ ਕੇ ਹਲਕੇ ਦੀ ਨੁਹਾਰ ਬਦਲਣ ਦਾ ਯਤਨ ਕੀਤੈ। ਉਨ੍ਹਾਂ ਆਖਿਆ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕੇ ਦੀ ਸੇਵਾ ਦਾ ਜਜ਼ਬਾ ਲੈ ਕੇ ਇਥੇ ਸੇਵਾ ਲਈ ਆਏ ਹਨ ਅਤੇ ਉਨ੍ਹਾਂ ਦਾ ਹਲਕੇ ਦੇ ਲੋਕਾਂ ਨਾਲ ਇਹ ਪੱਕਾ ਵਾਅਦਾ ਹੈ ਕਿ ਜਿੱਤਣ ਤੋਂ ਬਾਅਦ ਹਲਕੇ ਅੰਦਰ ਕੇਂਦਰ ਦੀ ਮਦਦ ਨਾਲ ਇਕ ਵੱਡੀ ਇੰਡਸਟਰੀ ਲਿਆ ਕੇ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਉਨ੍ਹਾਂ ਅਖ਼ੀਰ ਵਿਚ ਆਖਿਆ ਕਿ ਵਿਕਾਸ ਦੇ ਨਾਂ 'ਤੇ ਅਕਾਲੀ-ਭਾਜਪਾ ਸਰਕਾਰ ਦਾ ਸੱਤਾ 'ਚ ਤੀਜੀ ਵਾਰ ਆਉਣਾ ਤੈਅ ਹੈ ਅਤੇ ਹਲਕੇ ਨੂੰ ਨਵੀਂਆਂ ਵਿਕਾਸ ਦੀਆਂ ਲੀਹਾਂ 'ਤੇ ਪਾਉਣ ਲਈ ਅਕਾਲੀ-ਭਾਜਪਾ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣਾ ਲਾਜ਼ਮੀ ਹੈ।
ਇਸ ਮੌਕੇ ਉਨ੍ਹਾਂ ਨਾਲ ਐਮ ਸੀ ਰਜਿੰਦਰ ਸਿੰਘ ਵਿਰਕ, ਚੇਅਰਮੈਨ ਰਣਬੀਰ ਸਿੰਘ ਪੂਨੀਆ, ਇਸਤਰੀ ਅਕਾਲੀ ਦਲ ਦੀ ਬੀਬੀ ਮਹਿੰਦਰ ਕੌਰ, ਭੁਪਿੰਦਰ ਸਿੰਘ ਗਿੱਲ ਬੰਟੂ, ਸੁਖਵਿੰਦਰ ਸਿੰਘ ਅਮਨ ਨਗਰ, ਸਤਨਾਮ ਸਿੰਘ, ਗੁਰਚਰਨ ਸਿੰਘ ਅਤੇ ਜੈ ਭਗਵਾਨ ਸਣੇ ਸਮੂਹ ਸਥਾਨਕ ਮੁਹੱਲਾ ਸੁਧਾਰ ਕਮੇਟੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।