ਮਨਪ੍ਰੀਤ ਬਾਦਲ ਦੀ ਪਤਨੀ ਵੀਨੂ ਬਾਦਲ ਪੀ ਜੀ ਆਈ ਚੰਡੀਗੜ੍ਹ ਵਿਚ ਜ਼ੇਰੇ-ਇਲਾਜ
- ਮਨਪ੍ਰੀਤ ਬਾਦਲ ਦੀ ਪਤਨੀ ਵੀਨੂ ਬਾਦਲ ਨੇ ਜ਼ਾਹਰ ਕੀਤਾ ਹਮਲੇ ਦੀ ਸਾਜ਼ਿਸ਼ ਦਾ ਸ਼ੱਕ
- ਇਹ ਸਿਰਫ਼ ਹਾਦਸਾ ਨਹੀਂ ਲੱਗਦਾ - ਵੀਨੂ ਬਾਦਲ
- ਚੋਣ ਕਮਿਸ਼ਨ ਕਰੇ ਇਸ ਘਟਨਾ ਦੀ ਜਾਂਚ -ਪੜਤਾਲ
- ਸਰਕਾਰ ਤੋਂ ਇਨਸਾਫ਼ ਦੀ ਉਮੀਦ ਨਹੀਂ
- ਚੋਣ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ ਕਾਰਵਾਈ
- ਵੀਨੂ ਬਾਦਲ ਪੀ ਜੀ ਆਈ ਵਿਚ ਕੀਤੀ ਦਾਖਲ
-
- ਗਿੱਟੇ ਦੀ ਟੁੱਟੀ ਹੱਡੀ ਦਾ ਹੋਵੇਗਾ ਓਪਰੇਸ਼ਨ
- 17 ਜਨਵਰੀ ਨੂੰ ਬਠਿੰਡੇ ਵਿਚ ਕਾਰ ਦੀ ਟੱਕਰ ਨਾਲ ਵੀਨੂ ਹੋਈ ਸੀ ਫੱਟੜ
- ਚੋਣ ਪ੍ਰਚਾਰ ਕਰਦੇ ਹੋਏ ਅਕਾਲੀ ਦਲ ਦੇ ਸਟਿੱਕਰ ਵਾਲੀ ਕਾਰ ਨੇ ਮਾਰੀ ਸੀ ਟੱਕਰ
ਵਿਜੇਪਾਲ ਬਰਾੜ
ਚੰਡੀਗੜ੍ਹ , 18 ਜਨਵਰੀ , 2017 : ਮਨਪ੍ਰੀਤ ਬਾਦਲ ਦੀ ਪਤਨੀ ਨੇ ਇਹ ਸ਼ੱਕ ਜ਼ਾਹਰ ਕੀਤਾ ਹੈ ਕਿ 17 ਜਨਵਰੀ ਨੂੰ ਬਠਿੰਡੇ ਵਿਚ ਇੱਕ ਕਰ ਨੇ ਮਾਰੀ ਟੱਕਰ ਪਿੱਛੇ ਕੋਈ ਸਾਜ਼ਿਸ਼ ਲਗਦੀ ਹੈ . ਉਨ੍ਹਾਂ ਕਿਹਾ ਪਤਾ ਨਹੀਂ ਕਾਰ ਨੂੰ ਉਨ੍ਹਾਂ ਵਿਚ ਮਰਨ ਵਾਲੇ ਦਾ ਕੀ ਮਕਸਦ ਸੀ ਜਾਂ ਸ਼ਾਇਦ ਉਹ ਸਾਨੂੰ ਡਰਾਉਣਾ ਚਾਹੁੰਦੇ ਨੇ . ਵੀਨੂ ਬਾਦਲ ਨੇ ਇਸ ਘਟਨਾ ਦੀ ਜਾਂਚ -ਪੜਤਾਲ ਦੀ ਵੀ ਮੰਗ ਕੀਤੀ ਹੈ . ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ .
ਬਠਿੰਡੇ ਤੋਂ ਪੀ ਜੀ ਆਈ ਚੰਡੀਗੜ੍ਹ ਵਿਚ ਰੈਫ਼ਰ ਕੀਤੇ ਵੀਨੂ ਬਾਦਲ ਨੇ ਕਿਹਾ ਕਿ ਉਸ ਵੇਲੇ ਤਾਂ ਗਿੱਟੇ ਤੇ ਸੱਟ ਲੱਗਣ ਨਾਲ ਦਰਦ ਅਤੇ ਘਬਰਾਹਟ ਕਰਨ ਕੁਝ ਪਤਾ ਨਹੀਂ ਲੱਗਾ ਪਰ ਹੁਣ ਜਦੋਂ ਮੈਂ ਸੋਚਦੀ ਹਾਂ ਕਿ ਉਸ ਕਾਰ ਵਾਲੇ ਨੇ ਸਿੱਧੀ ਮੈਨੂੰ ਹੀ ਕਿਉਂ ਸਿੱਧੀ ਟੱਕਰ ਮਾਰੀ . ਉਸ ਕਾਰ ਦੇ ਅਕਾਲੀ ਦਲ ਦਾ ਸਟਿੱਕਰ ਲੱਗਾ ਹੋਇਆ ਸੀ . ਇਹ ਵੀ ਦੱਸਿਆ ਗਿਆ ਕਿ ਉਹ ਕਰ ਵਾਲਾ , ਜਿਸ ਨੇ ਪਤਾ ਨਹੀਂ ਕਿਹੜਾ ਨਸ਼ਾ ਕੀਤਾ ਹੋਇਆ ਸੀ , ਪਹਿਲਾਂ ਵੀ ਉੱਥੋਂ ਚੱਕਰ ਲਾ ਕੇ ਗਿਆ ਸੀ .
ਇਸ ਮਾਮਲੇ ਦੀ ਜਾਂਚ ਬਾਰੇ ਪੁੱਛੇ ਆਉਣ ਤੇ ਵੀਨੂ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਪਰ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ . ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਮਿਸ਼ਨ ਨੂੰ ਰਸਮੀ ਸ਼ਿਕਾਇਤ ਵੀ ਕਰਨਗੇ .
ਜ਼ਿਕਰਯੋਗ ਹੈ 17 ਜਨਵਰੀ ਦੀ ਸ਼ਾਮ ਨੂੰ ਵੀਨੂ ਬਾਦਲ ਨੂੰ ਬਠਿੰਡੇ ਮਾਡਲ ਟਾਊਨ ਵਿਚ ਇੱਕ ਮਾਰੂਤੀ ਕਾਰ ਨੇ ਉਸ ਵੇਲੇ ਟੱਕਰ ਮਾਰ ਦਿੱਤੀ ਸੀ ਜਦੋਂ ਉਹ ਕੁੱਝ ਹੋਰ ਕਾਂਗਰਸੀ ਵਰਕਰਾਂ ਨਾਲ ਚੋਣ ਪ੍ਰਚਾਰ ਕਰ ਰਹੇ ਸਨ . ਕਾਰ ਨੇ ਵੀਨੂ ਬਾਦਲ ਨੂੰ ਸਖ਼ਤ ਫੱਟੜ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਗਿੱਟੇ ਦੀ ਹੱਡੀ ਟੁੱਟ ਗਈ ਸੀ . ਬਠਿੰਡੇ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਵੀਨੂ ਬਾਦਲ ਨੂੰ ਪੀ ਜੀ ਆਈ ਰੈਫ਼ਰ ਕਰ ਦਿੱਤਾ ਸੀ .
ਚੇਤੇ ਰਹੇ ਕਿ ਮਨਪ੍ਰੀਤ ਬਾਦਲ , ਬਠਿੰਡੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਹਨ .