ਕੁੱਪ ਕਲਾਂ, 18 ਜਨਵਰੀ, 2017 : ਕੱਲ੍ਹ ਆਮ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਸਾਂਝੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਹਲਕੇ ਅਮਰਗੜ੍ਹ ਵਿੱਚ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਵਿਸ਼ੇਸ਼ ਤੌਰ 'ਤੇ ਪੁੱਜੇ ਸਿਮਰਜੀਤ ਸਿੰਘ ਬੈਂਸ ਨੇ ਬਾਦਲਾਂ ਨੂੰ ਖੂਬ ਰਗੜੇ ਲਾਏ ਤੇ ਨਾਲ ਹੀ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸ ਅੰਦਰਖਾਤੇ ਇੱਕ ਹਨ । ਕਿਉਂਕਿ ਹੁਣ ਬਾਦਲ ਆਪਣੇ ਹੱਥੋਂ ਰਾਜ ਭਾਗ ਜਾਂਦਾ ਦੇਖ ਕੇ ਕੈਪਟਨ ਹਵਾਲੇ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ । ਜਿਸ ਦੀ ਤਾਜਾ ਮਿਸਾਲ ਇਹ ਹੈ ਕਿ ਸ੍ਰ ਪ੍ਰਕਾਸ ਸਿੰਘ ਬਾਦਲ ਨੇ ਆਪਣੇ ਨਿਜੀ ਹਲਕੇ ਲੰਬੀ ਤੋਂ ਆਪਣੇ ਬਰਾਬਰ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਉਮੀਦਵਾਰ ਬਣਾਇਆ ਹੈ ਜਿਸ ਦਾ ਮੁੱਖ ਮਕਸਦ ਹੈ ਕਿ ਕਿਧਰੇ ਝਾੜੂ ਵਾਲਾ ਝਾੜੂ ਨਾ ਫੇਰ ਜਾਵੇ । ਇਸੇ ਤਰ੍ਹਾਂ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਨੇ ਵੀ ਹਲਕਾ ਜਲਾਲਾਬਾਦ ਵਿੱਚ ਰਵਨੀਤ ਬਿੱਟੂ ਦਾ ਸਹਾਰਾ ਲਿਆ ਹੈ । ਕਿਉਂਕਿ ਇੱਥੇ ਭਗਵੰਤ ਮਾਨ ਨੇ ਬਾਦਲਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ।ਸਿਮਰਜੀਤ ਸਿੰਘ ਬੈਂਸ ਅੱਜ ਵਿਸੇਸ ਤੌਰ ਤੇ ਜਿੱਥੇ ਗੱਜਣਮਾਜਰਾ ਦੇ ਦਫਤਰ ਰੁੜਕੀ ਕਲਾਂ ਤੇ ਅਮਰਗੜ੍ਹ ਉਦਘਾਟਨ ਕਰਨ ਆਏ ਸਨ । ਪ੍ਰੰਤੂ ਉਨ੍ਹਾਂ ਨੇ ਦੋਨੋ ਦਫਤਰਾਂ ਦਾ ਉਦਘਾਟਨ ਆਮ ਬੰਦਿਆਂ ਤੋਂ ਕਰਵਾਇਆ ।ਉਹ ਸਿਰਫ ਗੱਜਣਮਾਜਰਾ ਦੇ ਕਾਗਜ ਦਾਖਲ ਕਰਵਾਉਣ ਲਈ ਹੀ ਨਾਲ ਗਏ । ਬੈਂਸ ਨੇ ਝੂੰਦਾਂ ਬਾਰੇ ਕਿਹਾ ਕਿ ਅੱਜ ਰੈਲੀ ਦਾ ਬਹਾਨਾ ਲਾ ਕੇ ਹਲਕਾ ਹੀ ਛੱਡ ਕੇ ਚਲਾ ਗਿਆ । ਉਨ੍ਹਾਂ ਕਿਹਾ ਕਿ ਸਾਨੂੰ ਹੁਣੇ ਹੀ ਵਟਸਐਪ ਤੇ ਰਿਪੋਰਟ ਮਿਲੀ ਹੈ ਕਿ ਜਿੰਨਾ ਸੁਖਬੀਰ ਬਾਦਲ ਨੇ ਪੰਜ ਛੇ ਹਲਕਿਆਂ ਦਾ ਇਕੱਠ ਮੰਡੀ ਅਹਿਮਦਗੜ੍ਹ ਕੀਤਾ ਹੈ ਉਸ ਤੋਂ ਕਿਤੇ ਜਿਆਦਾ ਤਾਂ ਅੱਜ ਹਲਕਾ ਅਮਰਗੜ੍ਹ ਦੇ ਸੂਝਵਾਨ ਵੋਟਰਾਂ ਦਾ ਇਕੱਠ ਗੱਜਣਮਾਜਰਾ ਦੀ ਜਿੱਤ ਦਰਸਾ ਰਿਹਾ ਹੈ । ਅੱਜ ਦਾ ਇਕੱਠ ਵੇਖ ਕੇ ਝੂੰਦਾਂ ਨੂੰ ਨੀਂਦ ਨਹੀਂ ਸੀ ਆਉਣੀ, ਤੇ ਉਸਨੂੰ ਚੰਗੇ ਮਾੜੇ ਕੀਤੇ ਕੰਮਾਂ ਦਾ ਵੀ ਅਹਿਸਾਸ ਹੋ ਜਾਂਦਾ । ਆਉਣ ਵਾਲੀ 4 ਫਰਵਰੀ ਦਾ ਇੰਤਜਾਰ ਅੱਜ ਹੀ ਖਤਮ ਹੋ ਜਾਂਦਾ ।ਸ੍ਰ ਬੈਂਸ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਇੱਕ ਸਲੇਬਸ ਆਇਆ ਕਰੇਗਾ ਕਿ ਇੱਕ ਪ੍ਰਕਾਸ ਸਿੰਘ ਬਾਦਲ ਹੁੰਦਾ ਸੀ ਉਸਦੇ ਰਾਜ ਭਾਗ ਦਾ ਅੰਤ ਕਦੋਂ ਹੋਇਆ । ਬੱਚੇ ਮਾਣ ਨਾਲ ਲਿਖਆ ਕਰਨਗੇ ਚਾਰ ਫਰਵਰੀ ਦੋ ਹਜਾਰ ਸਤਾਰਾਂ । ਇੱਥੇ ਦੱਸਣ ਯੋਗ ਹੈ ਕਿ ਇਕੱਠ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਲੋਕਾਂ ਨੇ ਦੋਹਾਂ ਆਗੂਆਂ ਦਾ ਗਰਮਜੋਸੀ ਨਾਲ ਸਵਾਗਤ ਕੀਤਾ ।ਇਸ ਸਮੇ ਹੋਰਨਾਂ ਤੋਂ ਇਲਾਵਾ ਸ੍ਰ. ਦਲਜੀਤ ਸਿੰਘ ਪੰਚ ਲਸੋਈ, ਹਰਵਿੰਦਰ ਸਿੰਘ ਕੋਕਲੀ, ਅੰਗਹੀਣ ਯੂਨੀਅਨ ਦੇ ਪ੍ਰਧਾਨ ਡੀ ਐਸ ਬਿੱਲਾ ਆਦਿ ਹਾਜਰ ਸਨ ।