ਜਲੰਧਰ, 18 ਜਨਵਰੀ, 2017 : ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਜਲੰਧਰ ਜ਼ਿਲ੍ਹੇ ਵਿੱਚ ਕੁੱਲ 09 ਆਬਜਰਵਰ ਪੁੱਜੇ ਹਨ ਜਿਸ ਵਿਚ ਚਾਰ ਜਨਰਲ ਆਬਜਰਵਰ,3 ਖਰਚਾ ਆਬਜਰਵਰ ਅਤੇ 2 ਪੁਲਿਸ ਆਬਜ਼ਰਵਰ ਸ਼ਾਮਿਲ ਹਨ।
ਜ਼ਿਲ੍ਹਾ ਚੋਣ ਅਫਸਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜਨਰਲ ਆਬਜਰਵਰਾਂ ਵਿਚ ਜਲੰਧਰ ਕੇਂਦਰੀ ਅਤੇ ਆਦਮਪੁਰ ਹਲਕੇ ਲਈ ਸ੍ਰੀ ਪੰਕਜ ਕੁਮਾਰ ( 78372-93078) ਹਨ ਜਦਕਿ ਇਨ੍ਹਾਂ ਦੇ ਨਾਲ ਸ੍ਰੀ ਵਿਨੋਦ ਪਰਾਸ਼ਰ ਐਕਸੀਅਨ ਮੰਡੀ ਬੋਰਡ ( 98140-62862) ਨੂੰ ਤਾਲਮੇਲ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਰਤਾਰਪੁਰ,ਜਲੰਧਰ ਪੱਛਮੀ ਅਤੇ ਜਲੰਧਰ ਉਤੱਰੀ ਵਿਧਾਨ ਸਭਾ ਹਲਕੇ ਲਈ ਸ੍ਰੀ ਸ਼ਿਆਮ ਨਰਾਇਣ ਤ੍ਰਿਪਾਠੀ ( 70095-49282) ਖਰਚਾ ਆਬਜਰਵਰ ਹੋਣਗੇ ਅਤੇ ਇਨ੍ਹਾਂ ਨਾਲ ਸ੍ਰੀ ਸਤਬੀਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ (75080-18818) ਨੂੰ ਤਾਲਮੇਲ ਅਫ਼ਸਰ ਲਗਾਇਆ ਗਿਆ ਹੈ। ਨਕੋਦਰ ਅਤੇ ਸ਼ਾਹਕੋਟ ਹਲਕੇ ਲਈ ਸ੍ਰੀ ਸਹਿਦੇਵ ਜਨਰਲ ਆਬਜਰਵਰ ( 98787-03464) ਹਨ ਜਦਕਿ ਸ੍ਰੀ ਰਜਿੰਦਰ ਕੁਮਾਰ ਐਕਸੀਅਨ ਲੋਕ ਨਿਰਮਾਣ ਵਿਭਾਗ ( 98142-80464) ਨੂੰ ਤਾਲਮੇਲ ਅਫਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਫਿਲੌਰ ਅਤੇ ਜਲੰਧਰ ਕੈਂਟ ਹਲਕਿਆਂ ਲਈ ਸ੍ਰੀ ਅਲੋਕ ਕੁਮਾਰ ਸਿੰਘ (98785-29541) ਜਨਰਲ ਆਬਜਰਵਰ ਹਨ ਜਦਕਿ ਸ੍ਰੀ ਜਨਕ ਰਾਜ ਡੀ.ਐਮ.ਪਨਸਪ ( 98729-99541) ਤਾਲਮੇਲ ਅਫਸਰ ਹਨ।
ਉਨ੍ਹਾਂ ਦੱਸਿਆ ਕਿ ਖਰਚਾ ਆਬਜਰਵਰਾਂ ਵਿਚ ਫਿਲੌਰ,ਜਲੰਧਰ ਕੇਂਦਰੀ ਅਤੇ ਜਲੰਧਰ ਕੈਂਟ ਹਲਕਿਆਂ ਲਈ ਸ੍ਰੀ ਸ਼ਿਵ ਪ੍ਰਤਾਪ ਸਿੰਘ (78888-95337 ) ਹਨ ਜਦਕਿ ਸ੍ਰੀ ਨਵਦੀਪ ਕੁਮਾਰ ਐਕਸੀਅਨ ਭਾਖੜਾ ਬਿਆਸ ਮੇਨੈਜਮੈਂਟ ਬੋਰਡ 94782-00202 ਨੂੰ ਇਨ੍ਹਾਂ ਨਾਲ ਤਾਲਮੇਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਕੋਦਰ,ਸ਼ਾਹਕੋਟ ਤੇ ਜਲੰਧਰ ਪੱਛਮੀ ਹਲਕਿਆਂ ਲਈ ਸ੍ਰੀ ਪਿਊਸ਼ ਮੁਖਰਜੀ 79732-01378 ਖਰਚਾ ਆਬਜਰਵਰ ਹਨ ਜਦਕਿ ਸ੍ਰੀ ਪ੍ਰਸ਼ੋਤਮ ਲਾਲ ਐਸ.ਡੀ.ਐਸ.ਸੀ.ਓ 98156-13458 ਤਾਲਮੇਲ ਅਫਸਰ ਹਨ।ਕਰਤਾਰਪੁਰ, ਜਲੰਧਰ ਉਤੱਰੀ ਤੇ ਆਦਮਪੁਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਲਈ ਸ੍ਰੀ ਮੁਨੀਸ਼ ਕੁਮਾਰ ਸਿੰਘ 79732-16760 ਖਰਚਾ ਆਬਜ਼ਰਵਰ ਹਨ ਜਦਕਿ ਸ੍ਰੀ ਦਰਸ਼ਨ ਲਾਲ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ 98723-16786 ਤਾਲਮੇਲ ਅਫਸਰ ਹਨ।
ਸ੍ਰੀ ਯਾਦਵ ਨੇ ਦੱਸਿਆ ਕਿ ਫਿਲੌਰ, ਨਕੋਦਰ , ਸ਼ਾਹਕੋਟ,ਕਰਤਾਰਪੁਰ ਅਤੇ ਆਦਮਪੁਰ ਹਲਕੇ ਲਈ ਸ੍ਰੀ ਕੇ.ਐਮ. ਮਲਿਕਾ ਅਰਜੁਨ ਪ੍ਰਸੰਨਾ 80547-40501 ਨੂੰ ਪੁਲਿਸ ਆਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਸ੍ਰੀ ਗੁਰੇਸ਼ ਸਹਿਗਲ ਸਕੱਤਰ ਮਾਰਕਿਟ ਕਮੇਟੀ ਜਲੰਧਰ ਕੈਂਟ 70873-83313 ਨੂੰ ਤਾਲਮੇਲ ਅਫਸਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਕੇਂਦਰੀ, ਜਲੰਧਰ ਪੱਛਮੀ,ਜਲੰਧਰ ਉਤੱਰੀ ਤੇ ਜਲੰਧਰ ਕੈਂਟ ਹਲਕੇ ਲਈ ਸ੍ਰੀ ਗਿਆਨ ਈਸ਼ਵਰ ਸਿੰਘ 79731-91755 ਨੂੰ ਪੁਲਿਸ ਆਬਜਰਵਰ ਜਦਕਿ ਸ੍ਰੀ ਰਮਨਦੀਪ ਡੀ.ਐਮ.ਮਾਰਕਫੈਡ 98765-00557 ਨੂੰ ਤਾਲਮੇਲ ਅਫਸਰ ਨਿਯੁਕਤ ਕੀਤਾ ਗਿਆ ਹੈ।