ਆਨੰਦਪੁਰ ਸਾਹਿਬ ਹਲਕੇ ਤੋਂ ਖੜੇ ਤਿੰਨ ਪਾਰਟੀ ਉਮੀਦਵਾਰ
ਕੀਰਤਪੁਰ, 19 ਜਨਵਰੀ, 2017 : ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਚੋਣ ਦੰਗਲ ਵਿਚ 4 ਫਰਵਰੀ ਨੂੰ ਹੋਣ ਵਾਲੀ ਚੋਣ ਵਿਚ ਮੁਖ ਤੋਰ ਤੇ ਅਕਾਲੀ ਭਾਜਪਾ ਗਠਜੋੜ,ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਤ੍ਰਿਕੋਨੀ ਟੱਕਰ ਹੋਣੀ ਸੰਭਵ ਹੈ।
ਇਸ ਹਲਕੇ ਤੋਂ ਕਾਂਗਰਸ ਕਮੇਟੀ ਆਈ ਨੇ ਰਾਣਾ ਕੇ ਪੀ ਸਿੰਘ,ਭਾਰਤੀ ਜਨਤਾ ਪਾਰਟੀ ਨੇ ਡਾਕਟਰ ਪਰਮਿੰਦਰ ਸ਼ਰਮਾ ਤੇ ਆਮ ਆਦਮੀ ਪਾਰਟੀ ਨੇ ਡਾਕਟਰ ਸੰਜੀਵ ਗੋਤਮ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।ਤਿੰਨਾਂ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਣਾ ਤੇ ਇਸ ਵਿਚੋਂ ਕਿਸੇ ਇੱਕ ਸੀਟ ਕੱਢਣ ਦਾ ਇਲਾਕੇ ਦੇ ਵੋਟਰਾਂ ਵਿਚ ਚਰਚਾ ਹੈ।ਮਦਨ ਮੋਹਣ ਮਿੱਤਲ ਦੀ ਟਿਕਟ ਕੱਟੇ ਜਾਣ ਦੀ ਉਹਨਾਂ ਦੇ ਵਿਰੋਧੀਆਂ ਦੀ ਮੰਗ ਤੇ ਪਾਰਟੀ ਹਾਈ ਕਮਾਂਡ ਵੱਲੋਂ ਜਿਲ੍ਹਾ ਰੂਪਨਗਰ ਦੇ ਜਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਪਰਮਿੰਦਰ ਸਰਮਾ ਨੂੰ ਉਮੀਦਵਾਰ ਨਾਮਜ਼ਦਗੀ ਕਾਗਜ ਦਾਖਲ ਕਰਨ ਤੋਂ ਦੋ ਦਿਨ ਪਹਿਲਾ ਹੀ ਐਲਾਨਿਆ ਹੈ।ਮਦਨ ਮੋਹਣ ਮਿੱਤਲ ਨੇ ਹੀ ਵਿਧਾਇਕ ਤੇ ਮੰਤਰੀ ਬਣਨ ਪਿਛੋ ਪਰਮਿੰਦਰ ਸ਼ਰਮਾ ਨੂੰ ਆਪਣਾ ਖਾਸਮਖਾਸ ਸਮਝਦੇ ਹੋਏ ਜਿਲਾ੍ਹ ਯੋਜਨਾਂ ਬੋਰਡ ਦਾ ਚੇਅਰਮੈਨ ਥਾਪਿਆ ਸੀ।ਪਰ ਇਹਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕਿ ਖੱਟਪਟੀ ਹੋਣ ਮਗਰੋਂ ਹੁਣ ਟਿਕਟਾਂ ਦੀ ਵੰਡ ਸਮੇਂ ਇਹਨਾਂ ਨੇ ਆਪਣਾ ਟਿਕਟ ਲਈ ਪਾਰਟੀ ਹਾਈ ਕਮਾਂਡ ਪਾਸ ਦਾਅਵਾ ਠੋਕਿਆ ਸੀ।
ਹਲਕੇ ਦੇ ਵੋਟਰਾਂ ਦੀ ਰਾਏ ਅਨੁਸਾਰ ਤਿੰਨੋਂ ਇੱਕ ਦੂਜੇ ਨੂੰ ਟੱਕਰ ਦੇਣ ਦੇ ਸਮਰਥ ਹਨ।ਇਹਨਾਂ ਤਿੰਨਾ ਉਮੀਦਾਵਰਾ ਵਿਚੋਂ ਕਿਸੇ ਇੱਕ ਦੀ ਜਿੱਤ ਯਕੀਨੀ ਹੈ।ਆਪ ਦੇ ਉਮੀਦਵਾਰ ਨੂੰ ਜਿਸ ਤਰੀਕੇ ਨਾਲ ਵਧੀਆ ਸੁਭਾਅ ਤੇ ਬਰਾਦਰੀ ਦੀ ਸਪੋਟ ਮਿਲ ਗਈ ਹੈ ਉਸ ਨੇ ਹੋਰਾ ਉਮੀਦਵਾਰਾਂ ਨੂੰ ਸੋਚਣ ਲਾ ਦਿਤਾ ਹੈ।
ਆਨੰਦਪੁਰ ਸਾਹਿਬ ਹਲਕੇ ਦੇ ਕੁਲ 177470 ਵੋਟਰ ਹਨ ਜਿਨ੍ਹਾਂ ਵਿਚ 92503 ਵੋਟਰ ਮਰਦ ਤੇ 84965 ਔਰਤਾਂ ਤੇ 2 ਹੋਰ ਲਿੰਗ ਸ਼ਾਮਲ ਹਨ।ਇਸ ਵਿਚ 9200 ਨਵੀ ਵੋਟ ਬਣੀ ਹੈ ਜਿਸ ਵਿਚ 6000 ਵੋਟ ਅਕਤੂਬਰ ਤੋਂ ਦਸੰਬਰ ਤੱਕ ਤੇ 3200 ਵੋਟ ਦਸੰਬਰ ਤੋਂ ਬਾਅਦ ਨਵੀ ਬਣੀ ਹੈ।ਇਹ ਵੋਟਰ ਨਵੇ ਉਮੀਦਵਾਰ ਦੀ ਚੋਣ ਵਿਚ ੳਾਪਣਾ ਯੋਗਦਾਨ ਪਾਉਣਗੇ।
1951 ਤੋਂ ਲੈ ਕਿ 2012 ਤੱਕ ਕ੍ਰਮਵਾਰ 16 ਬਾਰ ਆਨੰਦਪੁਰ ਸਾਹਿਬ ਤੋਂ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਲੜ ਕਿ ਆਪਣੀ ਕਿਸਮਤ ਅਜਮਾਈ ਹੈ।ਇਸ ਵਿਚ ਸਭ ਤੋਂ ਵੱਧ ਬਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹਨਾਂ ਵਿਚ 2002 ਚੋਣਾਂ ਵਿਚ ਡਾਕਟਰ ਰਮੇਸ ਦੱਤ ਸ਼ਰਮਾ ਸਮੇਤ ਕਾਂਗਰਸ ਪਾਰਟੀ ਉਮੀਦਵਾਰ 8 ਬਾਰ ਚੋਣ ਜਿੱਤੇ ਹਨ ਜਦ ਕਿ ਭਾਜਪਾ ਦੋ ਬਾਰ 1992 ਵਿਚ ਭਾਜਪਾ ਦੇ ਉਮੀਦਵਾਰ ਡਾਕਟਰ ਰਮੇਸ ਦੱਤ ਸ਼ਰਮਾ ਤੇ 2012 ਵਿਚ ਮਦਨ ਮੋਹਣ ਮਿੱਤਲ ਚੋਣ ਜਿਤੇ ਸਨ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ 3 ਬਾਰ ਜਿਹਨਾਂ ਵਿਚ 2007 ਵਿਚ ਸੰਤ ਅਜੀਤ ਸਿੰਘ ,1997 ਵਿਚ ਤਾਰਾ ਸਿੰਘ ਲਾਡਲ ਤੇ 1985 ਵਿਚ ਤਾਰਾ ਸਿੰਘ ਲਾਡਲ ਹੀ ਵਿਧਾਨ ਸਭਾ ਸੀਟ ਤੇ ਜਿੱਤ ਦਰਜ ਕਰਾਈ ਸੀ।ਭਾਰਤੀ ਜਨਤਾ ਪਾਰਟੀ ਆਨੰਦਪੁਰ ਸਾਹਿਬ ਤੋਂ ਦੋ ਬਾਰ ਆਪਣੀ ਕਿਸਮਤ ਅਜਮਾ ਚੁੱਕੀ ਹੈ ।ਗਠਜੋੜ ਦੇ ਸਮਝੌਤੇ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਦੇ ਉਮੀਦਵਾਰ ਮਦਨ ਮੋਹਣ ਮਿੱਤਲ ਤੇ ਕਾਂਗਰਸ ਦੇ ਉਮੀਦਵਾਰ ਰਾਣਾ ਕੇ.ਪੀ.ਸਿੰਘ ਵਿਚਕਾਰ ਹੋਈ ਕਾਟੇ ਦੀ ਟੱਕਰ ਦੌਰਾਨ ਭਾਜਪਾ ਦੇ ਮਦਨ ਮੋਹਣ ਮਿੱਤਲ 62600 ਵੋਟਾਂ ਲੈ ਕਿ ਜੇਤੂ ਬਣੇ ਸਨ ਜਦੋਂ ਕਿ ਉਸ ਸਮੇਂ ਰਾਣਾ ਕੇ.ਪੀ ਸਿੰਘ ਨੂੰ 54714 ਵੋਟਾਂ ਪਈਆਂ ਸਨ। ਇਸੇ ਤਰਾ ਭਾਜਪਾ ਨੇ 1992 ਵਿਚ ਡਾਕਟਰ ਰਮੇਸ ਦੱਤ ਸਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਜਿਹਨਾਂ ਨੇ 11699 ਵੋਟਾਂ ਲੈ ਕਿ ਜਿੱਤ ਪ੍ਰਾਪਤ ਕੀਤੀ ਇਹਨਾਂ ਦੇ ਮੁਕਾਬਲੇ ਵਿਚ ਬਸੰਤ ਸਿੰਘ ਨੂੰ 8232 ਵੋਟਾਂ ਹੀ ਪਈਆਂ ਸਨ।
ਆਨੰਦਪੁਰ ਸਾਹਿਬ ਤੋਂ ਇਸ ਬਾਰ ਕਾਂਗਰਸ ਪਾਰਟੀ ਨੇ ਰਾਣਾ ਕੇ.ਪੀ ਸਿੰਘ ਨੂੰ ਆਪਣਾ ਉਮੀਦਵਾਰ ਬਣਾ ਕਿ ਚੋਣ ਅਖਾੜੇ ਵਿਚ ਉਤਾਰਿਆ ਹੈ। ਆਮ ਪਾਰਟੀ ਨੇ ਨੰਗਲ ਦੇ ਡਾਕਟਰ ਸੰਜੀਵ ਗੋਤਮ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜਦ ਕਿ ਭਾਜਪਾ ਨੇ ਆਪਣਾ ਉਮੀਦਵਾਰ ਦਾ ਐਲਾਨ ਭਾਵੇ ਨਹੀ ਕੀਤਾ ਪਰ ਇਸ ਹਲਕੇ ਤਿੰਨ ੳਮੀਦਵਾਰਾ ਦੀ ਆਪਸੀ ਟੱਕਰ ਹੋਣੀ ਲਗਭਗ ਤੈਅ ਹੈ।ਹਲਕੇ ਦੇ ਜਿਹੜਾ ਉਮੀਦਵਾਰ ਇਸ ਬਾਰ ਫਿਰ ਚੋਣ ਜਿਤ ਜਾਣ ਦੇ 'ਓਵਰ ਕਾਨਫੀਡੈਸ' ਵਿਚ ਹਨ ਉਸ ਨੂੰ ਇਲਾਕੇ ਦੇ ਲੋਕਾਂ ਅਨੁਸਾਰ ਇਸ ਬਾਰ ਮੂੰਹ ਦੀ ਖਾਣੀ ਪੈ ਸਕਦੀ ਹੈ।ਇਲਾਕੇ ਦੇ ਵੋਟਰਾਂ ਦਾ ਜਾਇਦਾ ਝੁਕਾਅ ਅੰਦਰਖਾਤੇ ਆਪ ਦੇ ਉਮੀਦਵਾਰ ਹੋਣ ਦੀਆਂ ਰਿਪੋਰਟਾਂ ਨੇ ਆਪਣੀ ਪੱਕੀ ਸੀਟ ਮੰਨੀ ਬੈਠੇ ਉਮੀਦਵਾਰਾਂ ਨੂੰ ਸੋਚਣ ਲਈ ਮਜਬੂਰ ਨਹੀ ਕੀਤਾ ਹੋਇਆ ਬਲਿਕੇ ਰਾਤਾ ਦੀ ਨੀਦ ਉਡੀ ਪਈ ਹੈ।ਹਲਕੇ ਤੋਂ ਅਜਾਦ ਦੇ ਤੋਰ ਤੇ ਚੋਣ ਲੜਨ ਦਾ ਐਲਾਨ ਜਿਹਨਾਂ ਉਮੀਦਵਾਰਾਂ ਨੇ ਕੀਤਾ ਹੈ ਉਹਨਾਂ ਨੇ ਆਪਣੀ ਚੋਣ ਸਰਗਰਮੀ ਸੀਟ ਜਿਤਣ ਦੀ ਆਸ ਤੇ ਇਲਾਕੇ ਵਿਚ ਵਧਾਈ ਹੋਈ ਹੈ।
ਵੇਖਣ ਵਿਚ ਆਇਆ ਹੈ ਕਿ ਵੱਖ ਵੱਖ ਉਮੀਦਵਾਰਾਂ ਨੇ ਜਿਹੜੇ ਚੋਣ ਜਲਸੇ ਪਿੰਡਾਂ ਵਿਚ ਉਮੀਦਵਾਰਾਂ ਦੇ ਹੱਕ ਵਿਚ ਰੱਖੇ ਜਾ ਰਹੇ ਹਨ ਉਹਨਾਂ ਵਿਚ ਇੱਕ ਦੂਜੇ ਤੋਂ ਵੱਧ ਇਕੱਠ ਕਰਨ ਤੇ ਇਕੱਠ ਕਰਨ ਵਾਲੇ ਦਾ ਇਕੱਠ ਘੱਟ ਦੱਸਣ ਵਾਲੇ ਸਕਤੀ ਪ੍ਰਦਰਸ਼ਨ ਕਰਨ ਤੇ ਲੱਗੇ ਹੋਏ ਹਨ ਜਿਹੀ ਉਸ ਪਾਰਟੀ ਦੇ ਉਮੀਦਵਾਰ ਦੇ ਲਈ ਘਾਤਕ ਜਿੱਤ ਵੱਲ ਵੱਧਦੇ ਕਦਮ ਹਾਰ ਵੱਲ ਤਦਬਦੀਲ ਹੋ ਸਕਦੇ ਹਨ।
ਪ੍ਰਸ਼ਾਸਨਿਕ ਪ੍ਰਬੰਧ -ਆਨੰਦਪੁਰ ਸਾਹਿਬ ਦੇ ਉਪ ਮੰਡਲ ਮੈਜੀਸਟ੍ਰੇਟ ਰਕੇਸ ਕੁਮਾਰ ਗਰਗ ਨੂੰ ਹਲਕਾ ਚੋਣ ਅਧਿਕਾਰੀ ਲਗਾਇਆ ਗਿਆ ਹੈ।ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਹਲਕੇ ਦੀਆਂ 144 ਪਿੰਡਾਂ ਦੀਆਂ ਪੰਚਾਇਤਾਂ ਵਿਚ 157 ਪੋਲਿੰਗ ਪਿੰਡਾਂ ਵਿਚ 58 ਸ਼ਹਿਰੀ ਕੁਲ 215 ਪੋਲਿੰਗ ਸਟੇਸ਼ਨ ਬਣਾਏ ਗਏ ਹਨ।ਇਹਨਾਂ ਵਿਚੋਂ 29 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਰੱਖੇ ਗਏ ਹਨ।ਚੋਣਾਂ ਦੇ ਖਰਚੇ ਤੇ ਨਿਗਰਾਨੀ ਰੱਖਣ ਲਈ ਤਿੰਨ ਮੋਬਾਇਲ ਵੀਡੀਓ ਟੀਮਾਂ ,5 ਸਟੈਟਕ ਸਰਵੀਲੈਂਸ ਟੀਮਾਂ ਅਤੇ ਸਪੈਸ਼ਲ ਸਕੈਅਡ ਤਿੰਨ ਫਲੈਗ ਸੁਕੈਡ ਲਗਾਏ ਗਏ ਹਨ।ਚੋਣ ਅਮਲੇ ਨੂੰ ਚੋਣਾਂ ਬਾਰੇ ਰਿਹਰਸਲ ਦੇਣ ਲਈ 22 ਕਮਰਿਆਂ ਵਿਚ 22 ਟਰੇਨਰਾ ਵੱਲੋਂ ਟਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।