ਭਾਜਪਾ ਉਮੀਦਵਾਰ ਪਰਮਿੰਦਰ ਸਰਮਾ ਗੱਲਬਾਤ ਕਰਦੇ ਹੋਏ।
ਕੀਰਤਪੁਰ, 19 ਜਨਵਰੀ, 2017 : ਭਾਜਪਾ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪਰਮਿੰਦਰ ਸ਼ਰਮਾ ਨੇ ਅੱਜ ਕੀਰਤਪੁਰ ਸਾਹਿਬ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਦਰਗਾਹ ਪੀਰ ਬਾਬਾ ਬੁਢਣ ਸ਼ਾਹ ਵਿਖੇ ਆਪਣੇ ਸਮਰਥਕਾਂ ਨਾਲ ਮੱਥਾ ਟੇਕਿਆ।ਇਸ ਸਮੇਂ ਦਰਗਾਹ ਦੇ ਸਹਾਇਕ ਮੋਹਤਮਿਮ ਐਡਵੋਕੇਟ ਅਹਿਮਦ ਦੀਨ ਨੇ ਦੁਆ ਕੀਤੀ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਆਨੰਦਪੁਰ ਸਾਹਿਬ ਹਲਕੇ ਵਿਚ ਭਾਜਪਾ ਵਿਚ ਕਿਸੇ ਕਿਸਮ ਦੀ ਕੋਈ ਫੁੱਟ ਨਹੀ ਹੈ ਬਲਿਕੇ ਸਾਰੇ ਅਕਾਲੀ ਭਾਜਪਾ ਵਰਕਰ ਤੇ ਔਹਦੇਦਾਰ ਇੱਕ ਹਨ।ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ,ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਪਾਰਟੀ ਦੇ ਮੀਤ ਪ੍ਰਧਾਨ ਅਵੀਨਾਸ਼ ਰਾਏ ਖੰਨਾ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਪਲਾ ਨੇ ਜਿਸ ਤਰਾ ਵਿਸ਼ਵਾਸ ਕਰਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੈ ਉਹ ਵੀ ਉਹਨਾਂ ਦੇ ਵਿਸ਼ਵਾਸ ਨੂੰ ਕਾਈਮ ਰੱਖਣਗੇ ਤੇ ਇਹ ਸੀਟ ਭਾਰੀ ਬਹੁਮਤ ਨਾਲ ਜਿਤ ਕਿ ਗਠਜੋੜ ਦੀ ਝੋਲੀ ਵਿਚ ਪਾਉਣਗੇ।
ਇਸ ਮੌਕੇ ਉਹਨਾਂ ਨਾਲ ਭਾਜਪਾ ਆਗੂ ਠੇਕੇਦਾਰ ਪਰਿਆਗ ਰਾਜ ਸਰਮਾ ,ਭਾਜਪਾ ਆਗੂ ਗਿਰਜਾ ਸੰਕਰ ਦਿਵੇਦੀ,ਜੋਯਤੀ ਪ੍ਰਸ਼ਾਦ ਸਾਬਕਾ ਮੰਡਲ ਪ੍ਰਧਾਨ,ਐਨ ਕੇ ਸ਼ਰਮਾ ,ਮਨੋਹਰ ਲਾਲ ਬੇਦੀ ਸਾਬਕਾ ਸਰਪੰਚ ਕੀਰਤਪੁਰ ਸਾਹਿਬ,ਸ਼ਿਵ ਕੁਮਾਰ ਬੇਦੀ,ਲੱਕੀ ਜੋਸੀ,ਵਿਸਾਲ ਬੇਦੀ,ਡਾਕਟਰ ਲੋਕ ਬੰਧੂ ਗੋਤਮ,ਮੁਨੀਸ ਕੁਮਾਰ ਪ੍ਰਧਾਨ ਬਜਰੰਗ ਦਲ ਪੰਜਾਬ ਆਦਿ ਨਾਲ ਸਨ।